ਪੁਲਵਾਮਾ ਹਮਲੇ ਦੀ ਚੌਥੀ ਬਰਸੀ ਅੱਜ, ਸ਼ਹੀਦ ਹੋਏ 40 ਜਵਾਨਾਂ ਨੂੰ ਲੈਥਪੋਰਾ 'ਚ ਦਿੱਤੀ ਜਾਵੇਗੀ ਸ਼ਰਧਾਂਜਲੀ

By  Ravinder Singh February 14th 2023 08:24 AM -- Updated: February 14th 2023 08:35 AM

ਜੰਮੂ : ਅੱਜ ਪੁਲਵਾਮਾ ਜ਼ਿਲ੍ਹੇ 'ਚ ਹੋਏ ਆਤਮਘਾਤੀ ਹਮਲੇ ਦੀ ਚੌਥੀ ਬਰਸੀ ਹੈ। ਸ਼ਹੀਦ ਹੋਏ 40 ਜਵਾਨਾਂ ਨੂੰ ਪੂਰਾ ਦੇਸ਼ ਨਮ ਅੱਖਾਂ ਨਾਲ ਨਮਨ ਕਰ ਰਿਹਾ ਹੈ। ਸੀਆਰਪੀਐਫ ਦੇ ਲੈਥਪੋਰਾ ਕੈਂਪ ਸਥਿਤ ਸ਼ਹੀਦੀ ਸਮਾਰਕ 'ਤੇ 40 ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।


CRPF ਜੰਮੂ-ਕਸ਼ਮੀਰ ਦੇ ਸਪੈਸ਼ਲ ਡੀਜੀ ਦਲਜੀਤ ਸਿੰਘ ਚੌਧਰੀ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਣਗੇ। ਖੂਨਦਾਨ ਕੈਂਪ ਦੇ ਨਾਲ-ਨਾਲ ਵਿਸ਼ੇਸ਼ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।



ਚਾਰ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਦੀ ਪਹਿਲੀ ਬਰਸੀ 'ਤੇ ਆਪਣੀਆਂ ਜਾਨਾਂ ਦੇਣ ਵਾਲੇ 40 ਸੀਆਰਪੀਐਫ ਜਵਾਨਾਂ ਦੀ ਯਾਦ ਵਿੱਚ ਲੈਥਪੋਰਾ ਵਿਖੇ ਇਕ ਯਾਦਗਾਰ ਸਥਾਨ ਦਾ ਉਦਘਾਟਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਮੁੜ ਕਰਵਾਈ ਜਾਵੇਗੀ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਪ੍ਰੀਖਿਆ !

ਇਹ ਯਾਦਗਾਰ ਸੀਆਰਪੀਐਫ ਦੀ 185 ਬਟਾਲੀਅਨ ਦੇ ਕੈਂਪ ਵਿਚ ਸਥਾਪਿਤ ਕੀਤੀ ਗਈ ਹੈ, ਜਿੱਥੇ ਜੈਸ਼ ਦੇ ਅੱਤਵਾਦੀ ਆਦਿਲ ਅਹਿਮਦ ਡਾਰ ਨੇ ਸੁਰੱਖਿਆ ਬਲਾਂ ਦੇ ਕਾਫਲੇ 'ਚ ਵਿਸਫੋਟਕ ਨਾਲ ਭਰੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਸਾਰੇ 40 ਜਵਾਨਾਂ ਦੀਆਂ ਤਸਵੀਰਾਂ ਦੇ ਨਾਲ ਉਨ੍ਹਾਂ ਦੇ ਨਾਂ ਅਤੇ ਸੀਆਰਪੀਐਫ ਦਾ ਮਾਟੋ 'ਸੇਵਾ ਅਤੇ ਵਫ਼ਾਦਾਰੀ' ਵੀ ਯਾਦਗਾਰ 'ਤੇ ਉੱਕਰਿਆ ਹੋਇਆ ਹੈ।


Related Post