ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਿਲ

By  Pardeep Singh December 9th 2022 08:14 AM -- Updated: December 9th 2022 08:22 AM

ਕੈਨੇਡਾ: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਵਜ਼ਾਰਤ ’ਚ ਪੰਜਾਬੀ ਮੂਲ ਦੇ ਚਾਰ ਵਜ਼ੀਰਾਂ ਨੂੰ ਥਾਂ ਦਿੱਤੀ ਗਈ ਹੈ। ਡੇਵਿਡ ਵਜ਼ਾਰਤ ਵਿਚ 27 ਮੰਤਰੀ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿਚ 15 ਔਰਤਾਂ ਨੂੰ ਵੀ ਹਿੱਸੇਦਾਰੀ ਮਿਲੀ ਹੈ। ਪੰਜਾਬੀ ਮੰਤਰੀਆਂ ਵਿੱਚ ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਅਤੇ ਰਚਨਾ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਪੰਜਾਬੀ ਮੂਲ ਦੀ ਨਿੱਕੀ ਸ਼ਰਮਾ ਨੂੰ ਅਟਾਰਨੀ ਜਨਰਲ ਬਣਾਇਆ ਗਿਆ ਹੈ।ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿੱਚ ਪੰਜਾਬੀ ਮੂਲ ਦੇ ਮੰਤਰੀਆਂ ਦੇ ਬਣਨ ਨਾਲ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।

ਬਠਿੰਡਾ ਦੇ ਪਿੰਡ ਦਿਉਣ ਦੇ ਜਗਰੂਪ ਸਿੰਘ ਬਰਾੜ ਨੂੰ ਟਰੇਡ ਮੰਤਰੀ ਬਣਾਇਆ ਗਿਆ ਹੈ। ਜਗਰੂਪ ਬਰਾੜ ਪਹਿਲੀ ਵਾਰੀ ਅਕਤੂਬਰ 2004 ਦੀ ਜ਼ਿਮਨੀ ਚੋਣ ’ਚ ਵਿਧਾਇਕ ਬਣੇ ਸਨ। ਜਗਰੂਪ ਬਰਾੜ ਦੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਜਗਰੂਪ ਨੂੰ ਬੀਸੀ ਲੈਫਟੀਨੈਂਟ ਗਵਰਨਰ  ਵੱਲੋਂ ਸਹੁੰ ਚੁਕਾਈ ਗਈ ਹੈ ਉਨ੍ਹਾਂ ਨੂੰ ਟਰੇਡ ਰਾਜ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਉਹ 2017 ਅਤੇ 2020ਵਿੱਚ ਸਰੀ ਫਲਿਟਵੁੱਡ ਲਈ ਦੁਬਾਰਾ ਵਿਧਾਇਕ ਚੁਣੇ ਗਏ ਸਨ ਅਤੇ ਉਹ ਭਾਰਤੀ ਰਾਸ਼ਟਰੀ ਟੀਮ ਦੇ ਮੈਂਬਰ ਸਨ।


ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ ਬੈਂਸ ਨੂੰ ਲੇਬਰ ਅਤੇ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਗਿਆ ਹੈ।ਦੱਸ ਦੇਈਏ ਕਿ ਰਵੀ ਕਾਹਲੋਂ ਪਹਿਲਾਂ ਵੀ ਮੰਤਰੀ ਸਨ ਅਤੇ ਉਹ ਸੰਸਦੀ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਵਿਕਟੋਰੀਆ ਦੇ ਗਵਰਨਰ ਹਾਊਸ ਵਿਚ ਇਨ੍ਹਾਂ ਪੰਜਾਬੀਆਂ ਨੇ ਬਤੌਰ ਮੰਤਰੀ ਹਲਫ਼ ਲਿਆ। ਪੰਜਾਬੀਆਂ  ਨੇ ਸਿਰਫ ਕੈਨੇਡਾ ਵਿੱਚ ਹੀ ਨਹੀਂ ਸਗੋਂ ਵਿਸ਼ਵ ਦੇ ਦੂਜਿਆ ਮੁਲਕਾਂ ਵਿੱਚ ਰਾਜਨੀਤੀ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ।



Related Post