ਮੋਗਾ 'ਚ ਲਾੜੇ ਸਮੇਤ 4 ਲੋਕਾਂ ਦੀ ਮੌਤ, ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, 21 ਜੋੜਿਆਂ ਦਾ ਹੋਣਾ ਸੀ ਵਿਆਹ

Moga News: ਮੋਗਾ 'ਚ ਐਤਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ ਲਾੜੇ ਸਮੇਤ 4 ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ 'ਚ ਸੋਗ ਦੀ ਲਹਿਰ ਹੈ।

By  Amritpal Singh November 5th 2023 02:34 PM

Moga News: ਮੋਗਾ 'ਚ ਐਤਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ ਲਾੜੇ ਸਮੇਤ 4 ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ 'ਚ ਸੋਗ ਦੀ ਲਹਿਰ ਹੈ। ਵਿਆਹ ਦੀ ਬਰਾਤ ਪਿੰਡ ਬੱਦੋਵਾਲ ਆਉਣੀ ਸੀ। ਇੱਥੇ ਭਾਈ ਕਨ੍ਹਈਆ ਜੀ ਚੈਰੀਟੇਬਲ ਹਸਪਤਾਲ ਅਤੇ ਲੋਕ ਸੇਵਾ ਸੁਸਾਇਟੀ ਵੱਲੋਂ 21 ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ।

ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਫਾਜ਼ਿਲਕਾ ਦੇ ਰਹਿਣ ਵਾਲੇ ਸੁਖਵਿੰਦਰ ਵਜੋਂ ਹੋਈ ਹੈ। ਉਸ ਦਾ ਵਿਆਹ ਪ੍ਰਵੀਨਾ ਰਾਣੀ ਨਾਲ ਹੋਣਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਲਾੜੀ ਦਾ ਪਰਿਵਾਰ ਜਲਾਲਾਬਾਦ ਸਥਿਤ ਆਪਣੇ ਘਰ ਪਰਤ ਗਿਆ ਹੈ। ਹੁਣ ਇੱਥੇ ਸਿਰਫ਼ 20 ਜੋੜੇ ਹੀ ਵਿਆਹ ਕਰਨਗੇ।

ਸੰਤ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਵਿਆਹ ਵਾਲੇ ਜੋੜੇ ਇੱਕ ਦਿਨ ਪਹਿਲਾਂ ਉਨ੍ਹਾਂ ਕੋਲ ਆਉਂਦੇ ਹਨ। ਸ਼ਨੀਵਾਰ ਰਾਤ ਨੂੰ ਲਾੜੀ ਪ੍ਰਵੀਨਾ ਆਪਣੇ ਪਰਿਵਾਰ ਨਾਲ ਵਿਆਹ ਦੀ ਖੁਸ਼ੀ 'ਚ ਨੱਚ ਰਹੀ ਸੀ ਪਰ ਸਵੇਰੇ ਜਿਵੇਂ ਹੀ ਹਾਦਸੇ ਦੀ ਖ਼ਬਰ ਮਿਲੀ ਤਾਂ ਪੂਰਾ ਪਰਿਵਾਰ ਸਦਮੇ 'ਚ ਹੈ। ਬਰਾਤ ਦੇ ਸਵਾਗਤ ਲਈ ਪਕੌੜਿਆਂ, ਮਠਿਆਈਆਂ, ਬੈਂਡ ਸਾਜ਼ਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। 

ਜਦੋਂ ਲਾੜੇ ਦੀ ਮੌਤ ਦੀ ਖ਼ਬਰ ਆਈ ਤਾਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਕੁਝ ਦੇਰ ਤੱਕ ਪ੍ਰਵੀਨਾ ਨੂੰ ਨਹੀਂ ਦੱਸਿਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਸੁਖਵਿੰਦਰ ਦੇ ਨਾਂ ਵਾਲੀ ਮਹਿੰਦੀ ਲਾੜੀ ਦੇ ਹੱਥਾਂ 'ਤੇ ਛੱਡੀ ਗਈ। ਸੁਸਾਇਟੀ ਦੇ ਮੈਂਬਰਾਂ ਨੇ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਈ। 


ਇਸ ਤਰ੍ਹਾਂ ਇਹ ਹਾਦਸਾ ਵਾਪਰਿਆ

ਹਾਦਸਾ ਮੋਗਾ 'ਚ ਐਤਵਾਰ ਸਵੇਰੇ ਵਾਪਰਿਆ। ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਅਜੀਤਵਾਲ ਨੇੜੇ ਸੜਕ ’ਤੇ ਖੜ੍ਹੇ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Related Post