ਗਰਮੀ ਤੋਂ ਰਾਹਤ ਲੈਣ ਲਈ ਨਹਿਰ ’ਤੇ ਨਹਾਉਣ ਗਏ ਚਾਰ ਬੱਚੇ ਡੁੱਬੇ; 3 ਬੱਚਿਆਂ ਨੂੰ ਬਚਾਇਆ, ਇੱਕ ਦੀ ਭਾਲ ਜਾਰੀ

ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬੱਚੇ ਡੁੰਘੇ ਪਾਣੀ ਵਿਚ ਚਲੇ ਗਏ। ਜਿਸ ਕਾਰਨ ਉਹ ਚਾਰੋ ਡੂੱਬ ਗਏ। ਜਿੱਥੇ ਉੱਥੇ ਮੋਜੂਦ ਲੋਕਾਂ ਵਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋ ਬਚਾ ਲਿਆ

By  Aarti June 10th 2024 12:41 PM

Amritsar: ਮਾਮਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੋ ਸਾਹਮਣੇ ਆਇਆ ਹੈ ਜਿੱਥੇ ਸਕੂਲਾ ਵਿਚ ਪਈਆ ਛੁੱਟੀਆਂ ਦੇ ਚੱਲਦੇ ਬੱਚੇ ਨਹਾਉਣ ਗਏ ਅਤੇ ਨਹਾਉਂਦੇ ਹੋਏ ਮਕਬੂਲ ਪੁਰਾ ਇਲਾਕੇ ਦੇ ਚਾਰ ਬੱਚੇ ਡੁੰਘੇ ਪਾਣੀ ਵਿਚ ਚਲੇ ਗਏ। ਜਿਸ ਕਾਰਨ ਉਹ ਚਾਰੋ ਡੂੱਬ ਗਏ। ਜਿੱਥੇ ਉੱਥੇ ਮੋਜੂਦ ਲੋਕਾਂ ਵਲੋਂ ਤਿੰਨ ਬੱਚਿਆਂ ਨੂੰ ਡੁੱਬਣ ਤੋ ਬਚਾ ਲਿਆ ਪਰ ਚੌਥੇ ਬੱਚੇ ਦਾ ਅਜੇ ਕੋਈ ਸੁਰਾਗ ਨਹੀ ਮਿਲ ਪਾ ਰਿਹਾ ਹੈ। 

ਇੱਕ ਲਾਪਤਾ ਬੱਚੇ ਦੀ ਭਾਲ ਜਾਰੀ 

ਫਿਲਹਾਲ ਗੋਤਾਖੋਰਾ ਵਲੋ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਬੱਚਿਆਂ ਦੇ ਪਰਿਵਾਰਕ ਮੈਬਰਾਂ ਅਤੇ ਇਲਾਕਾ ਨਿਵਾਸੀਆ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਮਕਬੂਲ ਪੁਰਾ ਦੇ ਕੁਝ ਬੱਚੇ ਗਰਮੀ ਦੇ ਕਾਰਨ ਨਹਿਰ ਵਿੱਚ ਨਹਾਉਣ ਗਏ ਸੀ ਪਰ ਇਸ ਦੌਰਾਨ ਉਹ ਸਾਰੇ ਬੱਚੇ ਡੁੱਬਣ ਲੱਗੇ ਜਿਨ੍ਹਾਂ ਚੋਂ ਲੋਕਾਂ ਨੇ 3 ਬੱਚਿਆ ਨੂੰ ਬਚਾ ਲਿਆ ਪਰ ਇੱਕ ਦਾ ਕੁਝ ਵੀ ਪਤਾ ਨਹੀਂ ਚਲ ਪਾ ਰਿਹਾ ਹੈ। ਜਿਸਦੀ ਭਾਲ ਕੀਤੀ ਜਾ ਰਹੀ ਹੈ। 

ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ 

ਦੂਜੇ ਪਾਸੇ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਉਨ੍ਹਾਂ ਪ੍ਰਸ਼ਾਸ਼ਨ ਕੌਲੌ ਬੱਚੇ ਦੀ ਭਾਲ ਕਰਨ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਪੀਟੀਸੀ ਨਿਊਜ਼ ਨੇ ਦੋ ਦਿਨ ਪਹਿਲਾਂ ਹੀ ਖਬਰ ਕੀਤੀ ਸੀ। ਪ੍ਰਸ਼ਾਸਨ ਦਾ ਧਿਆਨ ਇਸ ਪਾਸੇ ਦਿਵਾਉਣ ਦੇ ਲਈ ਕੋਸ਼ਿਸ਼ ਕੀਤੀ ਗਈ ਸੀ। 

ਲੁਧਿਆਣਾ ’ਚ ਨਹਾਉਂਦੇ ਹੋਏ ਬੱਚੇ ਡੁੱਬੇ 

ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਸਾਬਾਦ ਪਿੰਡ ਨੇੜੇ ਗਰਮੀ ਤੋਂ ਰਾਹਤ ਪਾਉਣ ਲਈ ਗਏ 6 ਨੌਜਵਾਨ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ ਗਏ। 6 ਦੋਸਤ ਇਥੇ ਦਰਿਆ ਕੰਢੇ ਨਹਾਉਣ ਆਏ ਸੀ ਕਿ ਪਾਣੀ ਦੇ ਵਹਾਅ ਕਾਰਨ 4 ਨੌਜਵਾਨ ਡੁੱਬ ਗਏ। ਇਸਦੇ ਨਾਲ ਹੀ ਇੱਕ ਹੋਰ ਨੌਜਵਾਨ ਦੇ ਗਰੁੱਪ ਵਿਚੋਂ ਇੱਕ ਨੌਜਵਾਨ ਦੇ ਡੁੱਬਣ ਬਾਰੇ ਖਬਰ ਹੈ।

ਜਾਣਕਾਰੀ ਅਨੁਸਾਰ ਇਥੇ ਨੌਜਵਾਨਾਂ ਦੇ ਕੁੱਝ ਗਰੁੱਪ ਨਹਾਉਣ ਲਈ ਆਏ ਹੋਏ ਸਨ। ਇਨ੍ਹਾਂ ਵਿੱਚ 6 ਨੌਜਵਾਨਾਂ ਦਾ ਗਰੁੱਪ ਵੀ ਸੀ। ਇਨ੍ਹਾਂ ਵਿਚੋਂ ਚਾਰ ਦੋਸਤ ਸਤਲੁਜ ਦਰਿਆ ਦੇ ਵਿੱਚ ਡੁੱਬ ਗਏ। ਹਾਲਾਂਕਿ ਅਜੇ ਇਹ ਨਹੀਂ ਪਤਾ ਲੱਗ ਪਾਇਆ ਕਿਹੜੇ ਕਾਰਨਾਂ ਕਰਕੇ ਇਹ ਡੁੱਬੇ ਹਨ। ਜਾਣਕਾਰੀ ਅਨੁਸਾਰ ਨੌਜਵਾਨਾਂ ਦੀ ਸ਼ਨਾਖਤ ਸਮੀਰ ਖਾਨ, ਮਿਸਾਊਲ, ਜ਼ਹੀਰ ਅਤੇ ਸ਼ਾਹਬਾਜ ਅੰਸਾਰੀ ਵੱਜੋਂ ਹੋਈ ਹੈ। ਬੱਚਿਆਂ ਦੇ ਡੁੱਬਣ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਚਾਰੇ ਨੌਜਵਾਨ 18 ਤੋਂ 20 ਸਾਲ ਦੀ ਉਮਰ ਦੇ ਹਨ।

ਇਹ ਵੀ ਪੜ੍ਹੋ: Satluj River : ਸਤਲੁਜ ਦਰਿਆ 'ਚ ਡੁੱਬੇ 5 ਨੌਜਵਾਨ, ਨਹਾਉਂਦੇ ਸਮੇਂ ਵਾਪਰਿਆ ਹਾਦਸਾ, ਗੋਤਾਖੋਰਾਂ ਵੱਲੋਂ ਭਾਲ ਜਾਰੀ

Related Post