Hoshiarpur News : ਸਾਬਕਾ ਮੰਤਰੀ ਅਰੋੜਾ ਦੇ ਹਸਪਤਾਲ 'ਚ ਮਰੀਜ਼ਾਂ ਦੇ ਖਾਣੇ 'ਚ ਮਿਲੇ ਕਾਕਰੋਚ! ਠੇਕੇਦਾਰ ਦਾ ਲਾਇਸੈਂਸ ਰੱਦ
Shivam Hospital News : ਇਸ ਸਬੰਧੀ ਮੈਨੇਜਰ ਨਵਤੇਜ ਸਿੰਘ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਜ਼ਰੂਰ ਮਿਲੀਆਂ ਸਨ। ਖਾਣੇ ਵਿਚ ਕਾਕਰੋਚ ਮਿਲਣ ਕਾਰਨ ਉਨ੍ਹਾਂ ਕੰਟੀਨ ਦੇ ਠੇਕੇਦਾਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਤਾਂ ਹਸਪਤਾਲ ਤੋਂ ਛੁੱਟੀ ਲੈ ਕੇ ਜਾਂਦੇ ਸਮੇਂ ਪੂਰਾ ਸਤੁੰਸ਼ਟ ਸੀ।
Former Minister Sundar Sham Arora Hospital : ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੇ ਖਾਣੇ ਵਿੱਚ ਕਾਕਰੋਚ ਮਿਲਣ ਦਾ ਮਾਮਲਾ ਸਾਹਮਣਾ ਆਇਆ ਹੈ। ਹਾਲਾਂਕਿ ਸ਼ਿਕਾਇਤਾਂ ਮਿਲਣ 'ਤੇ ਹਸਪਤਾਲ ਪ੍ਰਬੰਧਕਾਂ ਵੱਲੋਂ ਕੰਟੀਨ ਦੇ ਠੇਕੇਦਾਰ ਲਾਇਸੰਸ ਰੱਦ ਕਰ ਦਿੱਤਾ ਹੈ, ਪਰੰਤੂ ਦੂਜੇ ਪਾਸੇ ਇਹ ਵੀ ਪਤਾ ਲੱਗਾ ਮਰੀਜ਼ ਦੇ ਪਰਿਵਾਰ ਵੱਲੋਂ ਖਪਤਕਾਰ ਫੋਰਮ 'ਚ ਕੇਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਵਾਸੀ ਆਸਟਰੇਲੀਆ ਤੋਂ ਆਏ ਰਾਜੀਵ ਸੈਣੀ ਅਤੇ ਹਰਜਿੰਦਰ ਸਿੰਘ ਜਾਪਰਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬਿਮਲਾ ਸੈਣੀ, ਜਿਨ੍ਹਾਂ ਦੀ ਉਮਰ 78 ਸਾਲ ਹੈ, ਜੋ ਦੋ ਮਹੀਨੇ ਪਹਿਲਾਂ ਆਸਟਰੇਲੀਆ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਬ੍ਰੇਨ ਕਲਾਟ ਆ ਗਿਆ। ਉਨ੍ਹਾਂ ਨੇ ਤੁਰੰਤ ਆਪਣੀ ਮਾਤਾ ਨੂੰ ਸ਼ਿਵਮ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਅਤੇ ਦਾਖ਼ਲ ਕਰਵਾ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਡਾ. ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਸਫ਼ਲ ਅਪਰੇਸ਼ਨ ਵੀ ਹੋ ਗਿਆ, ਪਰੰਤੂ ਸਮੱਸਿਆ ਉਸ ਵੇਲੇ ਸ਼ੁਰੂ ਹੋ ਗਈ, ਜਦੋਂ ਉਨ੍ਹਾਂ ਦੀ ਮਾਤਾ ਨੂੰ ਪ੍ਰਾਈਵੇਟ ਕਮਰੇ ਵਿਚ ਸ਼ਿਫਟ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਦੌਰਾਨ ਲਗਭਗ ਸਾਢੇ 5 ਲੱਖ ਰੁਪਏ ਹਸਪਤਾਲ ਨੂੰ ਅਦਾ ਕੀਤੇ। ਪਰ ਇਸ ਦੌਰਾਨ ਨਿੱਜੀ ਕਮਰੇ ਵਿੱਚ ਬਿਮਲਾ ਸੈਣੀ ਦੇ ਬੈਡ ਸੋਰ ਹੋ ਗਿਆ। ਉਪਰੰਤ ਛੁੱਟੀ ਦੇਣ ਤੋਂ ਦੋ-ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਨੂੰ ਨੱਕ ਵਿੱਚ ਲੱਗੀ ਪਾਈਪ ਰਾਹੀਂ ਤਰਲ ਭੋਜਨ ਦਿੱਤਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਚਾਨਕ ਉਨ੍ਹਾਂ ਦੀ ਨਜਰ ਤਰਲ ਪਦਾਰਥ ਵਿੱਚ ਮਰੇ ਕਾਕਰੋਚ ’ਤੇ ਪਈ ਤਾਂ ਉਸ ਨੇ ਪ੍ਰਬੰਧਕਾਂ ਨੂੰ ਭੋਜਨ ਦੇਣ ਤੋਂ ਰੋਕ ਦਿੱਤਾ ਅਤੇ ਇਸ ਦੀ ਸ਼ਿਕਾਇਤ ਹਸਪਤਾਲ ਦੇ ਪ੍ਰਬੰਧਕਾਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਕਮਰੇ ਵਿੱਚ ਮਰੀਜ਼ਾਂ ਕੋਲ ਵੀ ਕਾਕਰੋਚ ਇੱਧਰ-ਉੱਧਰ ਘੁੰਮਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਦੀ ਸ਼ਿਕਾਇਤ ਕੀਤੀ ਤਾਂ ਕੀਤੀ ਗਈ ਤਾਂ ਹਸਪਤਾਲ ਦੇ ਬਹੁਤੇ ਸਟਾਫ਼ ਨੇ ਉਸ ਨਾਲ ਵਿਵਹਾਰ ਚੰਗਾ ਨਹੀਂ ਕੀਤਾ ਅਤੇ ਇੱਥੋਂ ਤੱਕ ਇਨ੍ਹਾਂ ਦੇ ਐਡਮਿਨ ਹੈਡ ਨੇ ਉਸ ਦੀ ਗੱਲ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਲਈ ਹੁਣ ਉਨ੍ਹਾਂ ਨੇ ਹਸਪਤਾਲ ਦੀ ਸ਼ਿਕਾਇਤ ਖ਼ਪਤਕਾਰ ਫ਼ੋਰਮ ਨੂੰ ਵੀ ਕੀਤੀ ਹੈ ਅਤੇ ਮਾਮਲੇ ਨਾਲ ਸਬੰਧਤ ਸ਼ਿਕਾਇਤਾਂ ਸਬੰਧਤ ਵਿਭਾਗ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀਆਂ ਹਨ।
ਕੀ ਕਹਿੰਦੇ ਨੇ ਹਸਪਤਾਲ ਦੇ ਮੈਨੇਜਰ
ਇਸ ਸਬੰਧੀ ਮੈਨੇਜਰ ਨਵਤੇਜ ਸਿੰਘ ਨੇ ਕਿਹਾ ਕਿ ਕੁੱਝ ਸ਼ਿਕਾਇਤਾਂ ਜ਼ਰੂਰ ਮਿਲੀਆਂ ਸਨ। ਖਾਣੇ ਵਿਚ ਕਾਕਰੋਚ ਮਿਲਣ ਕਾਰਨ ਉਨ੍ਹਾਂ ਕੰਟੀਨ ਦੇ ਠੇਕੇਦਾਰ ਦਾ ਲਾਇਸੰਸ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਤਾਂ ਹਸਪਤਾਲ ਤੋਂ ਛੁੱਟੀ ਲੈ ਕੇ ਜਾਂਦੇ ਸਮੇਂ ਪੂਰਾ ਸਤੁੰਸ਼ਟ ਸੀ।
ਹਸਪਤਾਲ ਦੇ ਐਮ.ਡੀ. ਦਾ ਕੀ ਹੈ ਕਹਿਣਾ
ਇਸ ਸਬੰਧੀ ਹਸਪਤਾਲ ਦੇ ਐਮ.ਡੀ. ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੇਕਰ ਮਰੀਜ ਦੇ ਵਾਰਸਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਉਹ ਹਸਪਤਾਲ ਆ ਜਾਣ, ਉਨ੍ਹਾਂ ਦੀ ਪੂਰੀ ਗੱਲ ਸੁਣੀ ਜਾਵੇਗੀ। ਉਨ੍ਹਾਂ ਕਿਹਾ ਕਿ ਖਾਣੇ ਵਿੱਚ ਜੋ ਤਰੁੰਟੀਆਂ ਮਿਲੀਆਂ ਹਨ ਉਸ ਲਈ ਜਿੰਮੇਵਾਰ ਕੰਟੀਨ ਦੇ ਠੇਕੇਦਾਰ ਦਾ ਠੇਕਾ ਰੱਦ ਕਰ ਦਿੱਤਾ ਹੈ।