ਨਹੀਂ ਰਹੇ ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ, ਭਲਕੇ ਰਾਮਪੁਰਾ ਫੂਲ ਵਿਖੇ ਹੋਵੇਗਾ ਅੰਤਿਮ ਸਸਕਾਰ
ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 14 ਅਗਸਤ ਨੂੰ ਸਵੇਰੇ 11 ਵਜੇ ਰਾਮਪੁਰਾ ਫੂਲ ਵਿਖੇ ਕੀਤਾ ਜਾਵੇਗਾ।
Former Minister Sukhdev Singh Dhillon is no more : ਸਾਬਕਾ ਮੰਤਰੀ ਸੁਖਦੇਵ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 14 ਅਗਸਤ ਨੂੰ ਸਵੇਰੇ 11 ਵਜੇ ਰਾਮਪੁਰਾ ਫੂਲ ਵਿਖੇ ਕੀਤਾ ਜਾਵੇਗਾ।
ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਿਹਤ ਮੰਤਰੀ ਸਨ ਸੁਖਦੇਵ ਸਿੰਘ ਢਿੱਲੋਂ
ਤਿੰਨ ਵਾਰ ਵਿਧਾਇਕ ਰਹੇ ਸੁਖਦੇਵ ਸਿੰਘ ਢਿੱਲੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਵਿੱਚ ਸਿਹਤ ਮੰਤਰੀ ਸਨ। ਉਹ 1972 ਅਤੇ 1977 ਵਿੱਚ ਤਲਵੰਡੀ ਤੋਂ ਅਤੇ 1985 ਵਿੱਚ ਮੌੜ ਤੋਂ ਵਿਧਾਇਕ ਚੁਣੇ ਗਏ ਸਨ। ਇਹ ਪਰਿਵਾਰ 2002 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ। 2014 ਵਿੱਚ ਉਹ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ : Chandigarh Doctors Protest : ਚੰਡੀਗੜ੍ਹ 'ਚ ਡਾਕਟਰਾਂ ਦੀ ਹੜਤਾਲ, ਮਰੀਜ਼ ਹੋ ਜਾਣ ਸਾਵਧਾਨ, ਅੱਜ ਨਵੇਂ ਮਰੀਜ਼ਾਂ ਦਾ ਨਹੀਂ ਹੋਵੇਗਾ ਇਲਾਜ