Oommen Chandy Passes Away: ਨਹੀਂ ਰਹੇ ਕੇਰਲ ਦੇ ਸਾਬਕਾ CM ਓਮਾਨ ਚਾਂਡੀ, ਇਸ ਤਰ੍ਹਾਂ ਦਾ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ

ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਓਮਨ ਚਾਂਡੀ ਦਾ ਮੰਗਲਵਾਰ ਤੜਕੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੇਟੇ ਚਾਂਡੀ ਓਮਨ ਨੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਫੇਸਬੁੱਕ 'ਤੇ ਪੋਸਟ ਕੀਤੀ ਹੈ।

By  Aarti July 18th 2023 09:32 AM

Oommen Chandy Passes Away: ਕੇਰਲ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਓਮਨ ਚਾਂਡੀ ਦਾ ਮੰਗਲਵਾਰ ਤੜਕੇ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੇਟੇ ਚਾਂਡੀ ਓਮਨ ਨੇ ਆਪਣੇ ਪਿਤਾ ਦੀ ਮੌਤ ਦੀ ਜਾਣਕਾਰੀ ਫੇਸਬੁੱਕ 'ਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਤੇ ਲਿਖਿਆ ਕਿ ਅੱਪਾ ਦਾ ਦਿਹਾਂਤ ਹੋ ਗਿਆ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਓਮਾਨ ਚਾਂਡੀ ਦਾ ਬੈਂਗਲੁਰੂ 'ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਕੇਰਲ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਉਸ ਨੇ ਲਿਖਿਆ, 'ਪ੍ਰੇਮ' ਦੀ ਤਾਕਤ ਨਾਲ ਦੁਨੀਆ ਨੂੰ ਜਿੱਤਣ ਵਾਲੇ ਰਾਜੇ ਦੀ ਕਹਾਣੀ ਦਾ ਅੰਤ ਹੋ ਗਿਆ ਹੈ। ਅੱਜ, ਮੈਂ ਇੱਕ ਮਹਾਨ ਵਿਅਕਤੀ, ਓਮਾਨ ਚਾਂਡੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ।

27 ਸਾਲ ਦੀ ਉਮਰ ‘ਚ ਪਹਿਲੀ ਵਾਰ ਬਣੇ ਸੀ ਸੀਐੱਮ 
ਦੱਸ ਦਈਏ ਕਿ ਓਮਾਨ ਚਾਂਡੀ ਪਹਿਲੀ ਵਾਰ 1970 ਵਿੱਚ ਵਿਧਾਇਕ ਬਣੇ ਸਨ। ਉਦੋਂ ਉਨ੍ਹਾਂ ਦੀ ਉਮਰ 27 ਸਾਲ ਸੀ। ਉਹ ਪਹਿਲਾਂ ਕੇਰਲ ਦੇ ਪੁਥੁਪੱਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਅਤੇ ਇਸ ਤੋਂ ਬਾਅਦ ਇਸ ਵਿਧਾਨ ਸਭਾ ਤੋਂ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ। 

ਚਾਂਡੀ ਕੇਰਲ ਦੇ ਦੋ ਵਾਰ ਮੁੱਖ ਮੰਤਰੀ ਰਹੇ 

ਓਮਾਨ ਚਾਂਡੀ ਨੇ 1970 ਤੋਂ ਲਗਾਤਾਰ 11 ਵਾਰ ਚੋਣਾਂ ਜਿੱਤੀਆਂ ਸਨ। ਕਾਂਗਰਸ ਨੇਤਾ ਚਾਂਡੀ ਦੋ ਵਾਰ ਕੇਰਲ ਦੇ ਮੁੱਖ ਮੰਤਰੀ ਵੀ ਰਹੇ ਸਨ। ਉਹ ਪਹਿਲੀ ਵਾਰ 2004 ਵਿੱਚ ਕੇਰਲ ਦੇ ਮੁੱਖ ਮੰਤਰੀ ਬਣੇ ਸਨ। ਫਿਰ ਉਨ੍ਹਾਂ ਨੂੰ 2011 ਵਿੱਚ ਦੂਜੀ ਵਾਰ ਕੇਰਲ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ। ਦੂਜੀ ਵਾਰ ਉਹ 2016 ਤੱਕ ਕੇਰਲ ਦੇ ਮੁੱਖ ਮੰਤਰੀ ਰਹੇ।

Related Post