OP Soni Health: ਪੰਜਾਬ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਵਿਗੜੀ ਸਿਹਤ , ਆਈਸੀਯੂ ‘ਚ ਕੀਤਾ ਸ਼ਿਫਟ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅੱਜ ਤਬੀਅਤ ਹੋਰ ਜਿਆਦਾ ਵਿਗੜਨ ਕਰਕੇ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕਰ ਦਿੱਤਾ ਹੈ।

By  Aarti July 11th 2023 06:51 PM -- Updated: July 11th 2023 07:14 PM

OP Soni Health: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅੱਜ ਤਬੀਅਤ ਹੋਰ ਜਿਆਦਾ ਵਿਗੜਨ ਕਰਕੇ ਉਨ੍ਹਾਂ ਨੂੰ ਆਈਸੀਯੂ ਵਿਚ ਸ਼ਿਫਟ ਕਰ ਦਿੱਤਾ ਹੈ। ਉਨ੍ਹਾਂ ਨੂੰ ਨੂੰ ਦੋ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 

ਦੱਸ ਦਈਏ ਕਿ ਬੀੇਤੇ ਦਿਨ ਉਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ। ਪੇਸ਼ ਕਰਨ ਤੋਂ ਬਾਅਦ ਸੋਨੀ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬੀਤੇ ਕੱਲ ਤੋਂ ਸੋਨੀ ਦਾ ਇਲਾਜ ਚੱਲ ਰਿਹਾ ਹੈ।

ਅਦਾਲਤ ਨੇ ਦਿੱਤਾ ਦੋ ਦਿਨ ਦਾ ਪੁਲਿਸ ਰਿਮਾਂਡ

ਓਪੀ ਸੋਨੀ ਨੂੰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ ਪਰ ਵਿਜੀਲੈਂਸ ਹਾਲੇ ਤੱਕ ਗ੍ਰਿਫਤਾਰੀ ਤੌ ਬਾਅਦ ਸੋਨੀ ਕੋਲੋ ਪੁੱਛਗਿੱਛ ਨਹੀਂ ਕਰ ਸਕੀ।

'ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਲਾਜ'

ਦੂਜੇ ਪਾਸੇ ਸੋਨੀ ਦੇ ਪਰਿਵਾਰਿਕ ਸੂਤਰਾਂ ਮੁਤਾਬਕ ਸੋਨੀ ਦਾ ਦਿਲ ਅਤੇ ਹੋਰ ਕਈ ਬਿਮਾਰੀ ਕਰਨ ਪਿਛਲੇ ਸਮੇਂ ਤੋਂ ਇਲਾਜ ਚਲ ਰਿਹਾ ਹੈ। ਖੈਰ ਦੋ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਭਲਕੇ ਸੋਨੀ ਨੂੰ ਵਿਜੀਲੈਂਸ ਵਲੋਂ ਦੁਬਾਰਾ ਪੇਸ਼ ਕੀਤਾ ਜਾਂਦਾ ਹੈ ਜਾਂ ਨਹੀਂ ਇਹ ਸੋਨੀ ਦੀ ਸਿਹਤ ‘ਤੇ ਨਿਰਭਰ ਕਰੇਗਾ।

ਜਾਣੋ ਪੂਰਾ ਮਾਮਲਾ 

ਵਿਜੀਲੈਂਸ ਬਿਊਰੋ ਮੁਤਾਬਿਕ ਸਾਬਕਾ ਮੁੱਖ ਮੰਤਰੀ ਨੇ ਸਾਲ 2016 ਤੋਂ ਸਾਲ 2022 ਤੱਕ ਆਮਦਨ ਤੋਂ ਵੱਧ ਜਾਇਦਾਦਾਂ ਹਾਸਲ ਕੀਤੀਆਂ। ਵਿਜੀਲੈਂਸ ਦੇ ਅਧਿਕਾਰੀ ਨੇ ਦੱਸਿਆ ਕਿ 1 ਅਪ੍ਰੈਲ 2016 ਤੋਂ 31 ਮਾਰਚ 2022 ਤੱਕ ਸਾਬਕਾ ਉਪ ਮੁੱਖ ਮੰਤਰੀ ਦੀ ਕੁੱਲ ਆਮਦਨ 4,52,18,771 ਰੁਪਏ ਸੀ, ਜਦਕਿ ਉਨ੍ਹਾਂ ਦੀ ਤਰਫੋਂ 12,48,42,692 ਰੁਪਏ ਖਰਚ ਕੀਤੇ ਗਏ ਸਨ। ਸੋਨੀ ਨੇ ਆਪਣੀ ਆਮਦਨ ਨਾਲੋਂ 7,96,23,921 ਰੁਪਏ ਭਾਵ 176.08 ਫੀਸਦੀ ਜ਼ਿਆਦਾ ਖਰਚ ਕੀਤੇ ਸਨ। ਉਸ ਨੇ ਇਹ ਵੀ ਦੱਸਿਆ ਕਿ ਇਸ ਦੌਰਾਨ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਅਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ। 

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਸਿਹਤ, ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿੱਚ ਕਰਵਾਇਆ ਦਾਖਲ

Related Post