ਸਾਬਕਾ CM ਚੰਨੀ ਕਿਵੇਂ ਬਣੇ '24 ਦੀ ਚੌਧਰ' ਦੇ ਸਰਦਾਰ? ਪੜ੍ਹੋ ਜਲੰਧਰ ਹਲਕੇ 'ਚ ਲੋਕਾਂ ਨੇ ਕਿਵੇਂ ਪੌਣੇ 2 ਲੱਖ ਵੋਟਾਂ ਨਾਲ ਜਿਤਾਇਆ

Charanjit Channi : ਲੋਕ ਸਭਾ ਚੋਣਾਂ 2024 ਵਿੱਚ ਜਲੰਧਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ '24 ਦੀ ਚੌਧਰ' ਦੇ ਸਰਕਾਰ ਬਣ ਕੇ ਉਭਰੇ ਹਨ। ਉਨ੍ਹਾਂ ਨੇ ਪੌਣੇ ਦੋ ਲੱਖ (1,75,993 ਵੋਟਾਂ) ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ।

By  KRISHAN KUMAR SHARMA June 4th 2024 06:43 PM

ਪ੍ਰਭਮੀਤ ਸਿੰਘ/ਜਲੰਧਰ: ਲੋਕ ਸਭਾ ਚੋਣਾਂ 2024 ਵਿੱਚ ਜਲੰਧਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ '24 ਦੀ ਚੌਧਰ' ਦੇ ਸਰਕਾਰ ਬਣ ਕੇ ਉਭਰੇ ਹਨ। ਉਨ੍ਹਾਂ ਨੇ ਪੌਣੇ ਦੋ ਲੱਖ (1,75,993 ਵੋਟਾਂ) ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ। ਜਦਕਿ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਾਰ ਮਹਿੰਦਰ ਸਿੰਘ ਕੇਪੀ ਲਗਾਤਾਰ ਤੀਜੇ ਅਤੇ ਚੌਥੇ ਨੰਬਰ 'ਤੇ ਰਹੇ।

ਦਿਲਚਸਪ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਆਪਣੇ ਹੀ ਘਰ ਆਦਮਪੁਰ ਤੋਂ ਬੁਰੇ ਤਰੀਕੇ ਨਾਲ ਹਾਰੇ। ਇਸਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਨਕੋਦਰ, ਕਰਤਾਰਪੁਰ, ਜਲੰਧਰ ਵੈਸਟ ਅਤੇ ਜਲੰਧਰ ਸੈਂਟਰਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਵੀ ਚਰਨਜੀਤ ਸਿੰਘ ਚੰਨੀ ਦੀ ਚੌਧਰ ਦੇ ਅੱਗੇ ਟੀਨੂੰ ਟਿਕ ਨਹੀਂ ਸਕੇ।

ਜੇਕਰ ਜਲੰਧਰ 'ਚ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਹਲਕਾਵਾਈਜ਼ ਵੱਖ-ਵੱਖ ਥਾਂਵਾਂ ਤੋਂ ਪਈਆਂ ਵੋਟਾਂ ਦੀ ਗੱਲ ਕੀਤੀ ਜਾਵੇ ਤਾਂ ਫਿਲੌਰ 'ਚ ਉਨ੍ਹਾਂ ਨੂੰ ਇਥੇ 19555 ਵੋਟਾਂ ਪਈਆਂ, ਅਤੇ ਇਥੇ ਕਾਂਗਰਸ ਦੇ ਬਾਗੀ ਵਿਧਾਇਕ ਵਿਕਰਮ ਚੌਧਰੀ ਦੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੀਤੀ ਗਈ ਮੁਖਾਲਫਤ ਵੀ ਕੋਈ ਕੰਮ ਨਹੀਂ ਕਰ ਸਕੀ। ਦੂਜੇ ਪਾਸੇ ਇਥੋਂ ਭਾਜਪਾ ਨੂੰ 12131 ਵੋਟਾਂ, ਕਾਂਗਰਸ ਨੂੰ 46956 ਅਤੇ ਆਪ ਨੂੰ 24401 ਵੋਟਾਂ ਪਈਆਂ।

ਨਕੋਦਰ ਹਲਕੇ ਵਿੱਚ ਚੰਨੀ ਨੂੰ 20673 ਵੋਟਾਂ ਪਈਆਂ। ਹਾਲਾਂਕਿ ਇਥੋਂ ਮੌਜੂਦਾ ਸਮੇਂ ਦੇ ਵਿੱਚ ਨਕੋਦਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਵੀ ਗਰਾਊਂਡ ਲੈਵਲ ਜੀਰੋ ਰਿਹਾ। ਦੱਸ ਦਈਏ ਕਿ ਇਥੇ ਏਰੀਏ ਵਿੱਚ ਮਾਈਨਿੰਗ ਦਾ ਮੁੱਦਾ ਅਤੇ ਗੁੰਡਾਗਰਦੀ ਦਾ ਮੁੱਦਾ ਸਿਰੇ 'ਤੇ ਰਿਹਾ। ਇਸਤੋਂ ਇਲਾਵਾ ਭਾਜਪਾ ਨੂੰ 14080, ਕਾਂਗਰਸ ਨੂੰ 43874 ਅਤੇ ਆਪ ਨੂੰ 23201 ਵੋਟਾਂ ਪਈਆਂ।

ਹਲਕਾ ਸ਼ਾਹਕੋਟ ਵਿੱਚ ਸਾਬਕਾ ਸੀਐਮ ਨੂੰ 18893 ਵੋਟਾਂ ਪਈਆਂ। ਇਸਤੋਂ ਇਲਾਵਾ ਭਾਜਪਾ ਨੇ 11389, ਕਾਂਗਰਸ ਨੇ 47009 ਅਤੇ ਆਪ ਨੇ 28116 ਵੋਟਾਂ ਪ੍ਰਾਪਤ ਕੀਤੀਆਂ। ਕਰਤਾਰਪੁਰ ਵਿੱਚ ਲੋਕਾਂ ਨੇ ਚੰਨੀ ਨੂੰ 16052 ਵੋਟਾਂ ਦਿੱਤੀਆਂ। ਹਾਲਾਂਕਿ ਇਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਅਤੇ ਕੈਬਨਿਟ ਮੰਤਰੀ ਵੀ ਕਰਤਾਰਪੁਰ ਤੋਂ ਹੀ ਸੰਬੰਧਿਤ ਹਨ। ਇਸਤੋਂ ਇਲਾਵਾ ਭਾਜਪਾ ਨੂੰ 11856, ਕਾਂਗਰਸ ਨੂੰ 45158 ਅਤੇ ਆਪ ਨੂੰ 29106 ਵੋਟਾਂ ਮਿਲੀਆਂ।

ਜਲੰਧਰ ਵੈਸਟ 'ਚ ਦਲ ਬਦਲ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੂੰ ਚੰਨੀ ਨੇ 1557 ਵੋਟਾਂ ਨਾਲ ਹਰਾਇਆ। ਭਾਜਪਾ ਨੂੰ 42837 ਅਤੇ ਆਪ ਨੂੰ ਲੋਕਾਂ ਨੇ 15629 ਵੋਟਾਂ ਪਾਈਆਂ, ਜਦਕਿ ਚੰਨੀ ਨੇ 44394 ਵੋਟਾਂ ਪ੍ਰਾਪਤ ਕੀਤੀਆਂ। ਜਲੰਧਰ ਸੈਂਟਰਲ ਹਲਕੇ ਵਿੱਚ ਬੀਜੇਪੀ ਭਰਵਾ ਹੁੰਗਾਰਾ ਮਿਲਿਆ, ਜਿਥੋਂ ਸੁਸ਼ੀਲ ਕੁਮਾਰ ਰਿੰਕੂ ਨੂੰ 3733 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਭਾਜਪਾ ਨੂੰ 38115, ਕਾਂਗਰਸ ਨੂੰ 34382 ਅਤੇ ਆਪ ਨੂੰ 18528 ਵੋਟਾਂ ਪ੍ਰਾਪਤ ਹੋਈਆਂ।

ਜਲੰਧਰ ਕੈਂਟ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਦੀ ਲੜਾਈ ਲੈ ਬੈਠੀ। ਜਲੰਧਰ ਕੈਂਟ ਵਿੱਚ 16,356 ਵੋਟਾਂ ਦੇ ਨਾਲ ਚਰਨਜੀਤ ਸਿੰਘ ਰਹੇ ਜੇਤੂ। ਇਥੇ ਭਾਜਪਾ ਨੂੰ 29094, ਕਾਂਗਰਸ ਨੂੰ 45450 ਅਤੇ ਆਪ ਨੂੰ 20246 ਵੋਟਾਂ ਹਾਸਲ ਹੋਈਆਂ।

ਆਦਮਪੁਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦਾ ਘਰ ਹੈ, ਪਰ ਇਥੋਂ ਚਰਨਜੀਤ ਸਿੰਘ ਚੰਨੀ (ਕਾਂਗਰਸ ਨੂੰ 41243 ਵੋਟਾਂ) ਨੇ ਟੀਨੂੰ ਨੂੰ 14, 071 ਵੋਟਾਂ ਲਾਲ ਹਰਾਇਆ। ਇਸਤੋਂ ਇਲਾਵਾ ਭਾਜਪਾ ਨੂੰ 7171 ਅਤੇ ਆਪ ਨੂੰ 27172 ਵੋਟਾਂ ਪਾਈਆਂ।

Related Post