''ਮਸਲੇ ਦਾ ਹੱਲ ਸਿਰਫ਼ ਗੱਲਬਾਤ...'' ਸਾਬਕਾ ADGP ਨੇ ਡੱਲੇਵਾਲ ਨੂੰ ਚੁੱਕੇ ਜਾਣ ਦੇ ਸਬੰਧ 'ਚ ਜਾਣੋ ਕੀ ਕਿਹਾ
Jagjit Singh Dallewal Health : ਅੱਜ ਵੀ ਦੁਪਹਿਰ ਬਾਅਦ ਸਾਬਕਾ ਏਡੀਜੀਪੀ ਜਸਕਰਨ ਸਿੰਘ ਵੱਲੋਂ ਕਿਸਾਨ ਆਗੂ ਨਾਲ ਟਰਾਲੀ ਵਿੱਚ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਸਰਕਾਰੀ ਡਾਕਟਰੀ ਦੀ ਇੱਕ ਟੀਮ ਵੀ ਮੌਜੂਦ ਸੀ, ਜਿਸ ਨੇ ਡੱਲੇਵਾਲ ਦੀ ਸਿਹਤ ਦਾ ਚੈਕਅਪ ਕੀਤਾ।
Jagjit Singh Dallewal Health : ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਹੂਲਤਾਂ ਲੈਣ ਵਾਸਤੇ ਮਨਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਦੁਪਹਿਰ ਬਾਅਦ ਸਾਬਕਾ ਏਡੀਜੀਪੀ ਜਸਕਰਨ ਸਿੰਘ ਵੱਲੋਂ ਕਿਸਾਨ ਆਗੂ ਨਾਲ ਟਰਾਲੀ ਵਿੱਚ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਸਰਕਾਰੀ ਡਾਕਟਰੀ ਦੀ ਇੱਕ ਟੀਮ ਵੀ ਮੌਜੂਦ ਸੀ, ਜਿਸ ਨੇ ਡੱਲੇਵਾਲ ਦੀ ਸਿਹਤ ਦਾ ਚੈਕਅਪ ਕੀਤਾ।
ਦੱਸ ਦਈਏ ਕਿ ਬੀਤੇ ਦਿਨ ਵੀ ਡੱਲੇਵਾਲ ਨਾਲ ਸਾਬਕਾ ਏਡੀਜੀਪੀ ਜਸਕਰਨ ਸਿੰਘ ਅਤੇ ਹੋਰ ਉਚ ਪੁਲਿਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ, ਪਰ ਕਿਸਾਨ ਆਗੂ ਨੇ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਡੱਲੇਵਾਲ ਨੂੰ ਚੁੱਕੇ ਜਾਣ ਦੀ ਤਿਆਰੀ ਸਬੰਧੀ ਚਰਚਾਵਾਂ 'ਤੇ ਸਾਬਕਾ ਏਡੀਜੀਪੀ ਨੇ ਕਿਹਾ, ''ਅਜੇ ਅਜਿਹੀ ਕੋਈ ਗੱਲ ਨਹੀਂ ਹੈ, ਮੈਂ ਖੁਦ ਆਇਆ ਹਾਂ ਅਤੇ ਅਜਿਹੀ ਕੋਈ ਗੱਲ ਵਿਖਾਈ ਨਹੀਂ ਦੇ ਰਹੀ। ਪਰ ਅਲਟੀਮੇਟਲੀ ਅਜੇ ਇਹ ਸਿਰਫ਼ ਚਰਚਾ ਹੀ ਹੈ। ਮੈਂ ਖੁਦ ਇਨ੍ਹਾਂ ਨਾਲ ਆ ਕੇ ਗੱਲਬਾਤ ਕਰ ਰਿਹਾ ਹਾਂ। ਅਜਿਹੇ ਮਸਲੇ ਗੱਲਬਾਤ ਰਾਹੀਂ ਹੀ ਹੱਲ ਹੁੰਦੇ ਹਨ।''
ਐਂਬੂਲੈਂਸਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਸਭ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਲੈ ਕੇ ਹੀ ਹਨ, ਜਦਕਿ ਵਾਟਰ ਕੈਨਨ ਦੇ ਸਬੰਧ ਵਿੱਚ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ।
ਦੱਸ ਦਈਏ ਕਿ ਇਸ ਦੌਰਾਨ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਲਈ ਡੱਲੇਵਾਲ ਦੇ ਖੂਨ ਦੇ ਸੈਂਪਲ ਲਏ ਗਏ ਹਨ।