Food Poisoning : ਗਰਮੀਆਂ ਚ ਢਿੱਡ ਦਾ ਰੱਖੋ ਖਿਆਲ, ਇਨ੍ਹਾਂ ਚੀਜ਼ਾਂ ਨਾਲ ਹੋ ਸਕਦੀ ਹੈ ਫੂਡ ਪੋਇਜ਼ਨਿੰਗ, ਵਰਤੋਂ ਇਹ ਸਾਵਧਾਨੀਆਂ
Food Poisoning : ਜੇਕਰ ਸਮੇਂ ਸਿਰ ਫੂਡ ਪੋਇਜ਼ਨਿੰਗ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸ ਨਾਲ ਗੰਭੀਰ ਡੀਹਾਈਡ੍ਰੇਸ਼ਨ ਅਤੇ ਹੋਰ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਉ ਜਾਣਦੇ ਹਾਂ ਫੂਡ ਪੋਇਜ਼ਨਿੰਗ ਦੀ ਸਮੱਸਿਆ ਕਿੰਨ੍ਹਾ ਕਾਰਨਾਂ ਕਰਕੇ ਹੁੰਦੀ ਹੈ? ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?

Food Poisoning : ਗਰਮੀਆਂ 'ਚ ਸਿਹਤ ਪ੍ਰਤੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਗਰਮੀਆਂ 'ਚ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਲਾਪਰਵਾਹੀ ਵੀ ਫੂਡ ਪੋਇਜ਼ਨਿੰਗ ਦਾ ਖਤਰਾ ਵਧਾ ਦਿੰਦੀ ਹੈ। ਮਾਹਿਰਾਂ ਮੁਤਾਬਕ ਦੂਸ਼ਿਤ ਭੋਜਨ ਦਾ ਸੇਵਨ ਕਰਨ ਨਾਲ, ਤੁਹਾਨੂੰ ਫੂਡ ਪੋਇਜ਼ਨਿੰਗ ਅਤੇ ਪਾਚਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਜੇਕਰ ਸਮੇਂ ਸਿਰ ਫੂਡ ਪੋਇਜ਼ਨਿੰਗ ਦਾ ਇਲਾਜ ਨਾ ਕੀਤਾ ਜਾਵੇ, ਤਾਂ ਇਸ ਨਾਲ ਗੰਭੀਰ ਡੀਹਾਈਡ੍ਰੇਸ਼ਨ ਅਤੇ ਹੋਰ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਉ ਜਾਣਦੇ ਹਾਂ ਫੂਡ ਪੋਇਜ਼ਨਿੰਗ ਦੀ ਸਮੱਸਿਆ ਕਿੰਨ੍ਹਾ ਕਾਰਨਾਂ ਕਰਕੇ ਹੁੰਦੀ ਹੈ? ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
ਫੂਡ ਪੋਇਜ਼ਨਿੰਗ ਦੇ ਕਾਰਨ : ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਫੂਡ ਪੋਇਜ਼ਨਿੰਗ ਦੀ ਸਮੱਸਿਆ ਮੁੱਖ ਤੌਰ 'ਤੇ ਬੈਕਟੀਰੀਆ ਜਾਂ ਵਾਇਰਸਾਂ ਨਾਲ ਸੰਕਰਮਿਤ ਭੋਜਨ ਕਾਰਨ ਹੁੰਦੀ ਹੈ। ਜੇਕਰ ਤੁਸੀਂ ਦੂਸ਼ਿਤ ਭੋਜਨ ਦਾ ਸੇਵਨ ਕਰਦੇ ਹੋ, ਤਾਂ ਪਾਚਨ ਪ੍ਰਣਾਲੀ 'ਚ ਬੈਕਟੀਰੀਆ ਵਧਦੇ ਹਨ ਅਤੇ ਲਾਗ ਦਾ ਕਾਰਨ ਬਣਦੇ ਹਨ। ਭੋਜਨ ਨੂੰ ਸੰਭਾਲਣ 'ਚ ਲਾਪਰਵਾਹੀ, ਪਕਾਉਣ ਜਾਂ ਬਾਸੀ ਚੀਜ਼ਾਂ ਖਾਣ ਵੇਲੇ ਸਫਾਈ 'ਚ ਲਾਪਰਵਾਹੀ, ਫੂਡ ਪੋਇਜ਼ਨਿੰਗ ਦੀ ਸੰਭਾਵਨਾ ਨੂੰ ਵਧਾਉਂਦੀ ਹੈ।
ਫੂਡ ਪੋਇਜ਼ਨਿੰਗ ਤੋਂ ਬਚਣ ਕਰੋ ਇਹ ਕੰਮ
ਫੂਡ ਪੋਇਜ਼ਨਿੰਗ ਦਾ ਇਲਾਜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਲੱਛਣ ਕਿੰਨੇ ਗੰਭੀਰ ਹਨ ਅਤੇ ਬਿਮਾਰੀ ਦਾ ਕਾਰਨ ਕੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਸਰੀਰ 'ਚ ਤਰਲ ਪਦਾਰਥਾਂ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਦੂਰ ਕਰਨ ਲਈ ਤਰਲ ਸੰਚਾਰ ਦੀ ਲੋੜ ਹੋ ਸਕਦੀ ਹੈ। ਜੇ ਬਿਮਾਰੀ ਬੈਕਟੀਰੀਆ ਕਾਰਨ ਹੁੰਦੀ ਹੈ, ਤਾਂ ਤੁਹਾਨੂੰ ਐਂਟੀਬਾਇਓਟਿਕਸ ਦੀ ਵੀ ਲੋੜ ਹੋ ਸਕਦੀ ਹੈ। ਮਾਹਿਰਾਂ ਮੁਤਾਬਕ ਫੂਡ ਪੋਇਜ਼ਨਿੰਗ ਤੋਂ ਬਚਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਕੁਝ ਸਾਧਾਰਨ ਉਪਾਵਾਂ ਦੀ ਪਾਲਣਾ ਕਰਦੇ ਰਹੋ।
- ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਪਾਣੀ ਨਾਲ ਨਿਯਮਿਤ ਤੌਰ 'ਤੇ ਆਪਣੇ ਹੱਥ ਧੋਵੋ।
- ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ 'ਚ ਹੱਥ ਧੋਵੋ।
- ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਖਾਓ।
- ਰਸੋਈ ਦੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਕੱਚਾ ਜਾਂ ਘੱਟ ਪਕਾਇਆ ਭੋਜਨ ਨਾ ਖਾਓ।
- ਭੋਜਨ ਨੂੰ ਜ਼ਿਆਦਾ ਦੇਰ ਤੱਕ ਨਾ ਰੱਖੋ।
- ਫਰਿੱਜ 'ਚ ਵੀ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ।