ਪਟਿਆਲਾ 'ਚ ਕੁੰਭਕਰਨੀ ਨੀਂਦ ਸੁੱਤਾ ਸਿਹਤ ਵਿਭਾਗ, ਜਲੇਬੀਆਂ 'ਚ ਮਿਲੀ ਮੱਖੀ...ਵੀਡੀਓ ਵਾਇਰਲ

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੇਸੀ ਘਿਓ 'ਚ ਤਿਆਰ ਕੀਤੀਆਂ ਗਈਆਂ ਇਨ੍ਹਾਂ ਜਲੇਬੀਆਂ ਵਿੱਚ ਮੱਖੀ ਮਰੀ ਹੋਈ ਹੈ। ਗਾਹਕ ਵੱਲੋਂ ਦੁਕਾਨ ਦੇ ਪ੍ਰਬੰਧਕ ਨੂੰ ਵਿਖਾਉਣ 'ਤੇ ਉਸ ਨੇ ਵੀ ਮੰਨਿਆ ਕਿ ਜਲੇਬੀ ਵਿੱਚ ਮੱਖੀ ਮਰੀ ਹੋਈ ਹੈ।

By  KRISHAN KUMAR SHARMA May 3rd 2024 02:14 PM -- Updated: May 3rd 2024 04:02 PM

ਪੀਟੀਸੀ ਨਿਊਜ਼ ਡੈਸਕ: ਸ਼ਾਹੀ ਸ਼ਹਿਰ ਪਟਿਆਲਾ 'ਚ ਲੋਕਾਂ ਦੀ ਸਿਹਤ ਨਾਲ ਹੋ ਰਿਹਾ ਖਿਲਵਾੜ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੇਕ ਕਾਂਡ ਅਤੇ ਚਾਕਲੇਟ ਕਾਂਡ ਪਿੱਛੋਂ ਹੁਣ ਸ਼ਹਿਰ 'ਚ ਮਿਠਾਈ ਦੀ ਇੱਕ ਮਸ਼ਹੂਰ ਦੁਕਾਨ ਗੋਪਾਲ ਸਵੀਟਸ ਦੀਆਂ ਜਲੇਬੀਆਂ ਵਿਚੋਂ ਮੱਖੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਲੇਬੀ 'ਚ ਮੱਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੇਸੀ ਘਿਓ 'ਚ ਤਿਆਰ ਕੀਤੀਆਂ ਗਈਆਂ ਇਨ੍ਹਾਂ ਜਲੇਬੀਆਂ ਵਿੱਚ ਮੱਖੀ ਮਰੀ ਹੋਈ ਹੈ। ਗਾਹਕ ਵੱਲੋਂ ਦੁਕਾਨ ਦੇ ਪ੍ਰਬੰਧਕ ਨੂੰ ਵਿਖਾਉਣ 'ਤੇ ਉਸ ਨੇ ਵੀ ਮੰਨਿਆ ਕਿ ਜਲੇਬੀ ਵਿੱਚ ਮੱਖੀ ਮਰੀ ਹੋਈ ਹੈ। ਵੇਖਿਆ ਜਾ ਸਕਦਾ ਹੈ ਦੁਕਾਨ ਦੇ ਬਾਹਰ ਜਲੇਬੀਆਂ ਬਣਾਈਆਂ ਜਾਂਦੀਆਂ ਹਨ ਜਿਥੇ ਖੁੱਲ੍ਹੇ ਵਿੱਚ ਹੀ ਦੁਕਾਨ ਦਾ ਕਾਰਿੰਦਾ ਜਲੇਬੀਆਂ ਤਿਆਰ ਕਰ ਰਿਹਾ ਰਿਹਾ ਹੈ ਅਤੇ ਇਹ ਖੁੱਲ੍ਹੇ ਵਿੱਚ ਹੀ ਪਈਆਂ ਰਹਿੰਦੀਆਂ ਹਨ।

ਮੈਨੇਜਰ ਨੇ ਦੱਸਿਆ ਕਿ ਜਲੇਬੀਆਂ ਦਾ ਪ੍ਰਤੀ ਕਿੱਲੋ ਭਾਅ 360 ਰੁਪਏ ਹੈ। ਉਨ੍ਹਾਂ ਕਿਹਾ ਕਿ ਉਹ ਜਲੇਬੀਆਂ ਬਣਾਉਂਦੇ ਹੋਏ ਪੂਰੀ ਚੰਗੀ ਤਰ੍ਹਾਂ ਸਾਫ਼-ਸਫਾਈ ਦਾ ਧਿਆਨ ਰੱਖਦੇ ਹਨ। ਪਰ ਇਸ ਵਾਰ ਜਲੇਬੀ ਵਿੱਚ ਮੱਖੀ ਪਾਈ ਗਈ ਹੈ।

ਪਟਿਆਲਾ ਸ਼ਹਿਰ 'ਚ ਜਲੇਬੀ 'ਚ ਮੱਖੀ ਮਿਲਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕੇਕ ਖਾਣ ਨਾਲ ਇੱਕ ਬੱਚੀ ਦੀ ਮੌਤ ਵੀ ਹੋ ਗਈ ਹੈ ਅਤੇ ਇੱਕ ਥਾਂ 'ਤੇ ਇੱਕ ਬੱਚਾ ਐਕਸਪਾਇਰੀ ਚਾਕਲੇਟ ਖਾਣ ਨਾਲ ਬਿਮਾਰ ਵੀ ਗਿਆ, ਪਰ ਲਗਦਾ ਹੈ ਕਿ ਪਟਿਆਲਾ ਸਿਹਤ ਵਿਭਾਗ ਕੋਈ ਸਬਕ ਨਹੀਂ ਲੈ ਰਿਹਾ ਅਤੇ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

Related Post