Italy Flood News: ਇਟਲੀ 'ਚ ਘਰ ਤੋਂ ਲੈ ਕੇ ਖੇਤ ਤੱਕ ਸਭ ਕੁਝ ਤਬਾਹ; ਕਈਆਂ ਦੀ ਗਈ ਜਾਨ; ਜਾਣੋ ਹੁਣ ਤੱਕ ਦੀ ਅਪਡੇਟ

ਬੀਤੇ ਕਈ ਦਿਨਾਂ ਤੋਂ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਜਨ-ਜੀਵਨ ਤਹਿਸ-ਨਹਿਸ ਕਰਕੇ ਰੱਖਿਆ ਹੋਇਆ ਹੈ। ਇਹ ਕੁਦਰਤੀ ਆਫ਼ਤ ਸਭ ਤੋਂ ਵੱਧ ਬਜੁਰਗਾਂ ਲਈ ਕਾਲ ਬਣ ਰਹੀ ਹੈ

By  Aarti May 21st 2023 05:43 PM

Italy Flood News: ਬੀਤੇ ਕਈ ਦਿਨਾਂ ਤੋਂ ਇਟਲੀ ਦੇ ਇਮਿਲੀਆ ਰੋਮਾਨਾ ਸੂਬੇ ਵਿੱਚ ਆਏ ਹੜ੍ਹ ਨੇ ਲੋਕਾਂ ਦਾ ਜਨ-ਜੀਵਨ ਤਹਿਸ-ਨਹਿਸ ਕਰਕੇ ਰੱਖਿਆ ਹੋਇਆ ਹੈ। ਇਹ ਕੁਦਰਤੀ ਆਫ਼ਤ ਸਭ ਤੋਂ ਵੱਧ ਬਜੁਰਗਾਂ ਲਈ ਕਾਲ ਬਣ ਰਹੀ ਹੈ ਕਿਉਂਕਿ ਵਧੇਰੀ ਉਮਰ ਕਾਰਨ ਬਜੁਰਗਾਂ ਤੋਂ ਪਾਣੀ ਦੇ ਤੇਜ ਵਹਾਅ ਦਾ ਮੁਕਾਬਲਾ ਨਹੀਂ ਹੋ ਰਿਹਾ ਜਿਸ ਕਾਰਨ ਹੁਣ ਤੱਕ ਇਸ ਹੜ੍ਹ ਵਿੱਚ ਮਰਨ ਵਾਲਿਆਂ ਵਿੱਚ ਵਧੇਰੇ ਉਮਰ ਦੇ ਲੋਕ ਹਨ।

ਦੂਜੇ ਪਾਸੇ ਅਨੁਸਾਰ ਪਿਛਲੇ 100 ਸਾਲਾਂ ਦੌਰਾਨ ਇਸ ਵਿੱਚ ਆਏ ਹੜ੍ਹਾਂ ਵਿੱਚੋਂ ਇਹ ਹੜ੍ਹ ਸਭ ਤੋਂ ਵੱਧ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਰਿਹਾ ਹੈ।


ਇਟਲੀ ’ਚ ਤਬਾਹੀ ਵਾਲਾ ਹੜ੍ਹ 

ਸੂਬੇ ਦੀਆਂ ਕਈ ਮੁੱਖ ਸੜਕਾਂ ਸਮੇਤ ਰੇਲ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਹਨ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋਣ ਦੇ ਨਾਲ ਮੋਬਾਇਲ ਫੋਨ ਵੀ ਖਰਾਬ ਮੌਸਮ ਕਾਰਨ ਨਾਂਹ ਦੇ ਬਰਾਬਰ ਹੀ ਚੱਲ ਰਹੇ ਹਨ। ਕਈ ਇਲਾਕਿਆਂ ਵਿੱਚ ਮੀਂਹ ਦੇ ਪਾਣੀ ਦੇ ਤੇਜ ਵਹਾਅ ਕਾਰਨ ਜਮੀਨ ਵੀ ਧੱਸ ਗਈ ਹੈ ਜਿਹੜੀ ਕਿ ਤਬਾਹੀ ਦੀ ਤਸਵੀਰ ਨੂੰ ਹੋਰ ਵੀ ਭਿਆਨਕ ਬਣਾ ਰਹੀ ਹੈ।


ਮਰਨ ਵਾਲਿਆਂ ’ਚ ਬਜ਼ੁਰਗ ਲੋਕ ਜਿਆਦਾ 

ਮਰਨ ਵਾਲਿਆਂ ਵਿੱਚ ਇੱਕ ਬਜੁਰਗ ਜੋੜਾ ਜਿਹੜਾ ਕਿ ਫੋਰਲੀ -ਸੇਚੇਨਾ ਇਲਾਕੇ ਦੇ ਇੱਕ ਪਿੰਡ ਕਾਵਾ ਸਥਿਤ ਆਪਣੇ ਘਰ ਵਿੱਚ ਫਸਿਆ ਸੀ ਉਹਨਾਂ ਨੂੰ ਲੋਕਾਂ ਨੇ ਬਚਾਉਣ ਦੀ ਬਹੁਤ ਕੋਸਿ਼ਸ ਕੀਤੀ ਪਰ ਅਫ਼ਸੋਸ ਸਭ ਬੇਕਾਰ ਸਿੱਧ ਹੋਇਆ ਜਦੋਂ ਪਾਣੀ ਨੇ ਮਿੰਟਾਂ ਵਿੱਚ ਹੀ ਉਹਨਾਂ ਦੇ ਘਰ ਨੂੰ ਥਲ ਤੋਂ ਜਲ ਕਰ ਦਿੱਤਾ ਤੇ ਬਜੁਰਗ ਜੋੜੇ ਦੀ ਚੀਕਾਂ ਮਾਰਦਿਆਂ ਹੀ ਮੌਤ ਹੋ ਗਈ ਹੋਰ ਵੀ ਪਾਣੀ ਵਿੱਚ ਹੜ੍ਹ ਕੇ ਇਧਰੋਂ ਉਧਰੋਂ ਮਿਲੀਆਂ ਲਾਸ਼ਾਂ ਜਿਆਦਾ ਕਰ ਬਜੁਰਗਾਂ ਦੀਆਂ ਹੀ ਸਨ।


20 ਹਜ਼ਾਰ ਤੋਂ ਵੱਧ ਲੋਕ ਬੇਘਰ

ਕੁਦਰਤ ਦੇ ਇਸ ਕਹਿਰ ਨਾਲ ਸੂਬੇ ਵਿੱਚ 20 ਹਜ਼ਾਰ ਤੋਂ ਵੱਧ ਲੋਕ ਬੇਘਰ ਹੋ ਚੁੱਕੇ ਹਨ ਜਿਹੜੇ ਕਿ ਰਾਹਤ ਕਰਮਚਾਰੀਆਂ ਨੇ ਸੁੱਰਖਿਆ ਕੈਂਪਾਂ ਵਿੱਚ ਪਹੁੰਚਾ ਦਿੱਤੇ ਹਨ 23 ਨਦੀਆਂ ਦੇ ਕਿਨਾਰੇ ਟੁੱਟਣ ਨਾਲ ਸੂਬੇ ਭਰ ਵਿੱਚ 280 ਅਜਿਹੀਆਂ ਥਾਵਾਂ ਹਨ ਜਿੱਥੇ  ਕਿ ਜ਼ਮੀਨ ਧੱਸਣ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਇਆ ਹੈ 400 ਤੋਂ ਉਪਰ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

ਰਾਹਤ ਕਾਰਜ ਕਰ ਰਹੇ ਕਰਮਚਾਰੀਆਂ ਨੂੰ ਹੋ ਰਹੀ ਪਰੇਸ਼ਾਨੀ 

ਹੜ੍ਹ ਦੇ ਪਾਣੀ ਨੇ ਸੂਬੇ ਦੇ 42 ਸ਼ਹਿਰਾਂ ਤੋਂ ਵੱਧ ਸ਼ਹਿਰਾਂ ਵਿੱਚ ਆਪਣੇ ਕਹਿਰ ਦੀ ਤੜਥੱਲੀ ਮਚਾ ਰੱਖੀ ਹੈ ਜਿਸ ਨਾਲ ਅਰਬਾਂ ਯੂਰੋ ਦਾ ਨੁਕਸਾਨ ਇਟਲੀ ਨੂੰ ਝੱਲਣਾ ਪੈ ਰਿਹਾ ਹੈ ਤੇ 15 ਲੋਕਾਂ ਲਈ ਇਹ ਹੜ੍ਹ ਹੁਣ ਤੱਕ ਕਾਲ ਬਣ ਚੁੱਕਾ ਹੈ। ਇਸ ਹੜ੍ਹ ਵਿੱਚ ਫਸੇ ਲੋਕਾਂ ਲਈ ਰਾਹਤ ਕਾਰਜ ਕਰ ਰਹੇ ਕਰਮਚਾਰੀਆਂ ਨੂੰ ਅਨੇਕਾਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਹਤ ਕਾਰਜ ਵਿੱਚ ਲੱਗਾ ਇੱਕ ਹੈਲੀਕਾਪਟਰ ਵੀ ਕਰੈਸ਼ ਹੋ ਜਾਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਸਵਾਰ 3-4 ਲੋਕ ਜਖ਼ਮੀ ਹੋ ਗਏ ਹਨ। 

ਪਹਿਲਾਂ ਭੂਚਾਲ ਮਚਾ ਚੁੱਕਿਆ ਹੈ ਤਬਾਹੀ 

ਇੱਥੇ ਇਹ ਵੀ ਜਿ਼ਕਰਯੋਗ ਹੈ ਕਿ 11 ਸਾਲ ਪਹਿਲਾਂ 20 ਮਈ 2012 ਨੂੰ ਇਟਲੀ ਦੇ ਇਸ ਸੂਬੇ ਵਿੱਚ ਭੂਚਾਲ ਆਇਆ ਸੀ ਜਿਸ ਨੇ ਹਜ਼ਾਰਾਂ ਘਰਾਂ ਨੂੰ ਤਬਾਹ ਕਰਦਿਆਂ 28 ਲੋਕਾਂ ਦੀ ਜਾਨ ਲੈ ਲਈ ਸੀ ਤੇ ਹੁਣ 11 ਸਾਲ ਬਆਦ ਇਸ ਇਲਾਕੇ ਵਿੱਚ ਹੜ੍ਹ ਦੀ ਤਬਾਹੀ ਦਾ ਮੰਜਰ ਲੋਕਾਂ ਦੇ ਪੁਰਾਣੇ ਜਖ਼ਮ ਹਰੇ ਕਰ ਰਿਹਾ ਹੈ ਜਿਸ ਨੂੰ ਯਾਦ ਕਰ ਇਲਾਕਾ ਨਿਵਾਸੀ ਕਾਫ਼ੀ ਭਾਵੁਕ ਦੇਖੇ ਜਾ ਰਹੇ ਹਨ।

ਮੌਸਮ ਵਿਭਾਗ ਦਾ ਕੀ ਕਹਿਣਾ ਹੈ ? 

ਮੌਸਮ ਮਾਹਰਾਂ ਅਨੁਸਾਰ ਇਟਲੀ ਵਿੱਚ ਹੜ੍ਹ ਆਉਣ ਦਾ ਵੱਡਾ ਕਾਰਨ ਜਲਵਾਯੂ ਦਾ ਬਦਲਾਅ ਹੈ ਦੇਸ਼ ਵਿੱਚ ਪੈ ਰਹੇ ਕਈ ਸਾਲਾਂ ਤੋਂ ਸੋਕੇ ਕਾਰਨ ਜਮੀਨ ਵਿੱਚ ਪਾਣੀ ਸੋਖ਼ਣ ਦੀ ਸਮਰੱਥਾ ਘੱਟ ਗਈ ਹੈ ਕਿਉਂਕਿ ਮਿੱਟੀ ਸੁੱਕੜ ਗਈ ਹੈ ਜਿਹੜੀ ਕਿ ਮੀਹ ਦੇ ਬੇਲੋੜੇ ਪਾਣੀ ਨੂੰ ਸਾਂਭਣ ਵਿੱਚ ਅਸਮੱਰਥ ਹੈ। ਨਤੀਜੇ ਵਜੋਂ ਇਟਲੀ ਨੂੰ ਖਰਾਬ ਮੌਸਮ ਦੇ ਚੱਲਦਿਆਂ ਹੜ੍ਹਾਂ ਦੀ ਮਾਰ ਝੱਲਣੀ ਹੈ ਰਹੀ ਹੈ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਵਿਰੋਧ ਕਾਰਨ ਮੁਲਤਵੀ ਹੋਇਆ ਭਾਜਪਾ ਨੇਤਾ ਦੀ ਧੀ ਦਾ ਵਿਆਹ

Related Post