Flipkart Online Food Delivery: ਫਲਿੱਪਕਾਰਟ ਉਪਭੋਗਤਾਵਾਂ ਲਈ ਵੱਡੀ ਖੁਸ਼ਖਬਰੀ, ਜਲਦੀ ਹੀ ਭੋਜਨ ਵੀ ਕਰ ਸਕਣਗੇ ਆਰਡਰ

ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕ ਫਲਿੱਪਕਾਰਟ ਤੋਂ ਭੋਜਨ ਆਨਲਾਈਨ ਆਰਡਰ ਕਰ ਸਕਣਗੇ। ਦਸ ਦਈਏ ਕਿ ਇਸ ਸੇਵਾ ਨੂੰ ਸ਼ੁਰੂ ਕਰਨ ਲਈ, ਕੰਪਨੀ ਨੇ ONDC ਨਾਲ ਸਾਂਝੇਦਾਰੀ ਕੀਤੀ ਹੈ।

By  Aarti June 6th 2024 06:14 PM

Flipkart Start Online Food Delivery : ਫਲਿੱਪਕਾਰਟ ਈ-ਕਾਮਰਸ ਸੈਕਟਰ ਦੀ ਇੱਕ ਜਾਣੀ-ਮਾਣੀ ਵੱਡੀ ਕੰਪਨੀ ਹੈ। ਜਿਸ ਦੀ ਵਰਤੋਂ ਲੋਕ ਹੁਣ ਤੱਕ ਫੈਸ਼ਨ, ਇਲੈਕਟ੍ਰੋਨਿਕਸ, ਕਰਿਆਨੇ ਵਰਗੀਆਂ ਚੀਜ਼ਾਂ ਬੁੱਕ ਕਰ ਲਈ ਕਰਦੇ ਸੀ। ਪਰ ਹੁਣ ਇਹ ਆਪਣੇ ਉਪਭੋਗਤਾਵਾਂ ਨੂੰ ਇੱਕ ਨਵੀਂ ਸਹੂਲਤ ਦੇਣ ਜਾ ਰਹੀ ਹੈ। ਜਿਸ ਰਾਹੀਂ ਫਲਿੱਪਕਾਰਟ ਉਪਭੋਗਤਾ ਜਲਦੀ ਹੀ ਭੋਜਨ ਆਨਲਾਈਨ ਆਰਡਰ ਕਰ ਸਕਣਗੇ। ਦਸ ਦਈਏ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਹੁਣ ਤੁਹਾਨੂੰ ਖਾਣੇ ਦੀ ਆਨਲਾਈਨ ਫਾਸਟ ਡਿਲੀਵਰੀ ਦੀ ਇੱਕ ਹੋਰ ਸਹੂਲਤ ਮਿਲੇਗੀ।

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਲੋਕ ਫਲਿੱਪਕਾਰਟ ਤੋਂ ਭੋਜਨ ਆਨਲਾਈਨ ਆਰਡਰ ਕਰ ਸਕਣਗੇ। ਦਸ ਦਈਏ ਕਿ ਇਸ ਸੇਵਾ ਨੂੰ ਸ਼ੁਰੂ ਕਰਨ ਲਈ, ਕੰਪਨੀ ਨੇ ONDC ਨਾਲ ਸਾਂਝੇਦਾਰੀ ਕੀਤੀ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਲਦੀ ਹੀ ਉਪਭੋਗਤਾ ਫਲਿੱਪਕਾਰਟ ਦੇ ਜ਼ਰੀਏ ਆਨਲਾਈਨ ਭੋਜਨ ਆਰਡਰ ਕਰ ਸਕਣਗੇ। 

ਓਐਨਡੀਸੀ ਨਾਲ ਚੱਲ ਰਹੀ ਹੈ ਗੱਲਬਾਤ: 

ਦਸ ਦਈਏ ਕਿ ਫਲਿੱਪਕਾਰਟ ਦੀ ਇਸ ਸੇਵਾ 'ਚ, ਤੁਸੀਂ ਡੋਮਿਨੋਸ ਅਤੇ ਮੈਕਡੋਨਾਲਡਸ ਤੋਂ ਵੀ ਆਰਡਰ ਕਰ ਸਕੋਗੇ। ਵੈਸੇ ਤਾਂ ਇਸ ਨੂੰ ਸ਼ੁਰੂ ਕਰਨ ਲਈ ਫਲਿੱਪਕਾਰਟ ਅਤੇ ONDC ਅਧਿਕਾਰੀਆਂ ਵਿਚਕਾਰ ਗੱਲਬਾਤ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਫਲਿੱਪਕਾਰਟ ਦੇ ਅਧਿਕਾਰੀ ਜਲਦੀ ਹੀ ਇਸ ਨੂੰ ਅੰਤਿਮ ਰੂਪ ਦੇਣ ਲਈ ONDC ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ।

ਖਰੀਦਦਾਰੀ ਦੇ ਨਾਲ-ਨਾਲ ਆਨਲਾਈਨ ਭੋਜਨ ਵੀ ਆਰਡਰ ਕੀਤਾ ਜਾ ਸਕੇਗਾ :

ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ਸੇਵਾ ਲਈ, ਫਲਿੱਪਕਾਰਟ ਸਿੱਧੇ ਓਐਨਡੀਸੀ ਪਲੇਟਫਾਰਮ ਦੀ ਗਾਹਕ ਫੇਸਿੰਗ ਸਾਈਟ 'ਤੇ ਕੰਮ ਕਰੇਗਾ, ਜਿਸ ਦਾ ਫਾਇਦਾ ਹੋਵੇਗਾ ਕਿ ਉਪਭੋਗਤਾ ਫਲਿੱਪਕਾਰਟ 'ਤੋਂ ਖਰੀਦਦਾਰੀ ਕਰਦੇ ਸਮੇਂ ਭੋਜਨ ਦਾ ਆਰਡਰ ਕਰ ਸਕਣਗੇ।

ਦਸ ਦਈਏ ਕਿ ਫਲਿੱਪਕਾਰਟ ਲਈ ਓਐਨਡੀਸੀ ਦਾ ਇੱਕ ਵੱਡਾ ਫਾਇਦਾ ਇਹ ਹੋਵੇਗਾ ਕਿ ਇਸਨੂੰ ਡਿਲੀਵਰੀ ਲਈ ਕਿਸੇ ਵਿਅਕਤੀ ਜਾਂ ਰੈਸਟੋਰੈਂਟ ਨਾਲ ਸਾਂਝੇਦਾਰੀ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਬਾਅਦ, ਓਐਨਡੀਸੀ ਦੇ ਭੋਜਨ ਡਿਲੀਵਰੀ ਕਰਨ ਵਾਲੇ ਵਿਅਕਤੀ ਫਲਿੱਪਕਾਰਟ ਉਪਭੋਗਤਾਵਾਂ ਨੂੰ ਦਿਖਾਏ ਜਾਣਗੇ।

ਦਸ ਦਈਏ ਕਿ ਜੇਕਰ ਫਲਿੱਪਕਾਰਟ ਆਨਲਾਈਨ ਬੁਕਿੰਗ ਅਤੇ ਭੋਜਨ ਦੀ ਡਿਲੀਵਰੀ ਸ਼ੁਰੂ ਕਰਦਾ ਹੈ। ਇਸ ਨਾਲ ਜ਼ੋਮੈਟੋ, ਸਵਿਗੀ ਵਰਗੀਆਂ ਹੋਰ ਆਨਲਾਈਨ ਭੋਜਨ ਡਿਲੀਵਰੀ ਕੰਪਨੀਆਂ ਨੂੰ ਸਖ਼ਤ ਮੁਕਾਬਲਾ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਫਲਿੱਪਕਾਰਟ ਦੀ ਇਸ ਸਰਵਿਸ 'ਚ ਉਪਭੋਗਤਾ ਨੂੰ ਦੂਜੀਆਂ ਕੰਪਨੀਆਂ ਦੇ ਮੁਕਾਬਲੇ ਸਸਤਾ ਖਾਣਾ ਮਿਲ ਸਕਦਾ ਹੈ।

ਇਹ ਵੀ ਪੜ੍ਹੋ: Air Conditioner Blast: ਛੋਟੀ ਜਿਹੀ ਗਲਤੀ ਨਾਲ ਤੁਹਾਡੇ AC ’ਚ ਹੋ ਸਕਦਾ ਹੈ ਧਮਾਕਾ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Related Post