ਖੁਸ਼ਖਬਰੀ! ਅੱਜ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਸ਼ੁਰੂ ਹੋ ਰਹੀਆਂ ਉਡਾਣਾਂ

By  Jasmeet Singh March 31st 2024 10:17 AM

Punjab News: ਆਦਮਪੁਰ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ 31 ਮਾਰਚ ਤੋਂ ਸ਼ੁਰੂ ਹੋ ਰਹੀਆਂ ਹਨ, ਜਿਸ ਲਈ ਏਅਰਪੋਰਟ ਅਥਾਰਟੀ ਨੇ ਪੂਰੇ ਪ੍ਰਬੰਧ ਕਰ ਲਏ ਹਨ। ਸਟਾਰ ਏਅਰ ਲਾਈਨ ਦੀ ਉਡਾਣ ਆਦਮਪੁਰ (ਜਲੰਧਰ) ਤੋਂ ਦੁਪਹਿਰ 12.50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1.50 ਵਜੇ ਹਿੰਡਨ ਏਅਰਪੋਰਟ ਪਹੁੰਚੇਗੀ, ਦੁਪਹਿਰ 2.15 ਵਜੇ ਹਿੰਡਨ ਤੋਂ ਰਵਾਨਾ ਹੋਣ ਵਾਲੀ ਇਹ ਉਡਾਣ ਸ਼ਾਮ 4.15 ਵਜੇ ਨਾਂਦੇੜ ਪਹੁੰਚੇਗੀ ਅਤੇ ਉਥੋਂ ਸ਼ਾਮ 4.45 ਵਜੇ ਸ਼ਾਮ 6.05 ਵਜੇ ਬੈਂਗਲੁਰੂ ਪਹੁੰਚੇਗੀ। ਦੂਜੇ ਦਿਨ ਉਡਾਣਾਂ ਬੈਂਗਲੁਰੂ ਤੋਂ ਸਵੇਰੇ 7.15 ਵਜੇ ਰਵਾਨਾ ਹੋਕੇ ਸਵੇਰੇ 8.35 ਵਜੇ ਨਾਂਦੇੜ ਪਹੁੰਚੇਗੀ, ਨਾਂਦੇੜ ਤੋਂ ਸਵੇਰੇ 9 ਵਜੇ ਰਵਾਨਾ ਹੋਣ ਮਗਰੋਂ 11 ਵਜੇ ਦਿੱਲੀ ਪਹੁੰਚੇਗੀ। ਇਸ ਤੋਂ ਬਾਅਦ ਹਿੰਡਨ (ਦਿੱਲੀ) ਤੋਂ 11.25 'ਤੇ ਰਵਾਨਾ ਹੋਣ ਵਾਲੀ ਫਲਾਈਟ 12.25 'ਤੇ ਆਦਮਪੁਰ (ਜਲੰਧਰ) ਪਹੁੰਚੇਗੀ। ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਹੋਰ ਏਅਰਲਾਈਨਜ਼ ਦੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੱਲੋਂ ਪੰਜਾਬੀਆਂ ਦੀ ਇਸ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਨਾਲ ਦੋਆਬਾ ਜ਼ੋਨ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਖਬਰਾਂ ਵੀ ਪੜ੍ਹੋ:

Related Post