Reduce Double Chin : ਕਿਹੜੀਆਂ ਕਸਰਤਾਂ ਕਰਨ ਨਾਲ ਡਬਲ ਚਿਨ ਦੀ ਸਮੱਸਿਆ ਨੂੰ ਕੀਤਾ ਜਾ ਸਕਦਾ ਹੈ ਦੂਰ ? ਜਾਣੋ
ਦਸ ਦਈਏ ਕਿ ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਗਰਦਨ ਅਤੇ ਠੋਡੀ ਦੇ ਵਿਚਕਾਰ ਚਰਬੀ ਜਮ੍ਹਾ ਹੋ ਜਾਂਦੀ ਹੈ। ਡਬਲ ਚਿਨ ਦੇ ਕਾਰਨ ਚਿਹਰੇ ਦੀ ਜਬਾੜੇ ਦੀ ਰੇਖਾ ਵੀ ਦਿਖਾਈ ਨਹੀਂ ਦਿੰਦੀ। ਪਰ ਕੁਝ ਲੋਕਾਂ 'ਚ ਇਹ ਸ਼ਿਕਾਇਤ ਜੈਨੇਟਿਕ ਵੀ ਹੁੰਦੀ ਹੈ।
Exercises To Reduce Double Chin : ਮਾਹਿਰਾਂ ਮੁਤਾਬਕ ਖਰਾਬ ਜੀਵਨ ਸ਼ੈਲੀ, ਜੰਕ ਫੂਡ ਅਤੇ ਤਲੇ ਹੋਏ ਭੋਜਨਾਂ ਦਾ ਸੇਵਨ ਕਰਨ ਨਾਲ ਲੋਕਾਂ ਨੂੰ ਅਕਸਰ ਡਬਲ ਚਿਨ ਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਾਰਨ ਚਿਹਰੇ ਦੀ ਖੂਬਸੂਰਤੀ ਘੱਟ ਜਾਂਦੀ ਹੈ।
ਦਸ ਦਈਏ ਕਿ ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਗਰਦਨ ਅਤੇ ਠੋਡੀ ਦੇ ਵਿਚਕਾਰ ਚਰਬੀ ਜਮ੍ਹਾ ਹੋ ਜਾਂਦੀ ਹੈ। ਡਬਲ ਚਿਨ ਦੇ ਕਾਰਨ ਚਿਹਰੇ ਦੀ ਜਬਾੜੇ ਦੀ ਰੇਖਾ ਵੀ ਦਿਖਾਈ ਨਹੀਂ ਦਿੰਦੀ। ਪਰ ਕੁਝ ਲੋਕਾਂ 'ਚ ਇਹ ਸ਼ਿਕਾਇਤ ਜੈਨੇਟਿਕ ਵੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਕਸਰਤਾਂ ਬਾਰੇ ਦਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਕਸਰਤਾਂ ਬਾਰੇ
ਪਾਉਟ :
ਵੈਸੇ ਤਾਂ ਤੁਸੀਂ ਪਾਊਟ ਦੌਰਾਨ ਕਈ ਵਾਰ ਫੋਟੋਆਂ ਖਿਚਵਾਈਆਂ ਹੋਣਗੀਆਂ ਪਰ ਜੇਕਰ ਤੁਸੀਂ ਡਬਲ ਚਿਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਪਾਊਟ ਇਸ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਇਸ ਲਈ ਚਿਹਰੇ ਨੂੰ ਸਿੱਧਾ ਰੱਖਦੇ ਹੋਏ ਬੁੱਲ੍ਹਾਂ ਨੂੰ ਫੈਲਾਓ ਅਤੇ ਉਨ੍ਹਾਂ ਨੂੰ ਬਾਹਰ ਵੱਲ ਨੂੰ ਹਿਲਾਓ। ਫਿਰ 7 ਤੋਂ 8 ਸਕਿੰਟ ਲਈ ਪਾਊਟ ਸਥਿਤੀ 'ਚ ਰਹੋ। ਮਾਹਿਰਾਂ ਮੁਤਾਬਕ ਅਜਿਹਾ ਦਿਨ 'ਚ ਘੱਟ ਤੋਂ ਘੱਟ 5 ਤੋਂ 10 ਵਾਰ ਕਰਨਾ ਚਾਹੀਦਾ ਹੈ।
ਜਬਾੜੇ ਦੀਆਂ ਕਸਰਤਾਂ :
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਡਬਲ ਚਿਨ ਨੂੰ ਖਤਮ ਕਰਨ ਲਈ ਜਬਾੜੇ ਦੀਆਂ ਕਸਰਤਾਂ ਕਰਨੀਆਂ ਚਾਹੀਦੀ ਹਨ। ਅਜਿਹਾ ਕਰਨ ਲਈ, ਸਿਰ ਨੂੰ ਸੱਜੇ ਪਾਸੇ ਮੋੜੋ ਅਤੇ ਆਪਣੇ ਹੇਠਲੇ ਜਬਾੜੇ ਨੂੰ ਅੱਗੇ ਵਧਾਓ ਅਤੇ 5 ਤੋਂ 10 ਸਕਿੰਟ ਲਈ ਇਸ ਸਥਿਤੀ 'ਚ ਰਹੋ, ਫਿਰ ਖੱਬੇ ਪਾਸੇ ਉਸੇ ਤਰ੍ਹਾਂ ਦੁਹਰਾਓ। ਅਜਿਹਾ ਦਿਨ 'ਚ ਘੱਟ ਤੋਂ ਘੱਟ 5 ਵਾਰ ਕਰਨਾ ਚਾਹੀਦਾ ਹੈ।
ਆਪਣੀ ਜੀਭ ਨੂੰ ਖਿੱਚੋ :
ਅਜਿਹਾ ਕਰਨ ਲਈ, ਆਪਣੇ ਚਿਹਰੇ ਨੂੰ ਸਿੱਧਾ ਰੱਖਦੇ ਹੋਏ, ਆਪਣੀ ਜੀਭ ਨੂੰ ਬਾਹਰ ਕੱਢੋ ਅਤੇ ਇਸਨੂੰ ਨੱਕ ਵੱਲ ਚੁੱਕਣ ਦੀ ਕੋਸ਼ਿਸ਼ ਕਰੋ। ਦਸ ਦਈਏ ਕਿ ਅਜਿਹਾ ਕਰਨ ਨਾਲ ਮਾਸਪੇਸ਼ੀਆਂ ਖਿੱਚੀਆਂ ਜਾਣਗੀਆਂ, ਜਿਸ ਨਾਲ ਚਰਬੀ ਘੱਟ ਜਾਵੇਗੀ। ਮਾਹਿਰਾਂ ਮੁਤਾਬਕ 15 ਦਿਨਾਂ 'ਚ ਨਤੀਜੇ ਪ੍ਰਾਪਤ ਕਰਨ ਲਈ ਇਸ ਕਸਰਤ ਨੂੰ ਦਿਨ 'ਚ ਘੱਟੋ ਘੱਟ 7 ਤੋਂ 10 ਵਾਰ ਕਰਨਾ ਚਾਹੀਦਾ ਹੈ।
(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)
ਇਹ ਵੀ ਪੜ੍ਹੋ: Soaked Dry Fruits : ਸੁੱਕੇ ਮੇਵੇਆਂ ਨੂੰ ਕਿਸ 'ਚ ਭਿਓ ਕੇ ਖਾਣ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਹੁੰਦੇ ਹਨ ਦੁੱਧ ਜਾਂ ਪਾਣੀ? ਜਾਣੋ