ਭਾਰਤ 'ਚ ਪਹਿਲੀ ਨੇਜ਼ਲ ਵੈਕਸੀਨ ਹੈਟਰੋਲੋਗਸ ਬੂਸਟਰ ਖੁਰਾਕ ਨੂੰ ਮਨਜ਼ੂਰੀ
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਵੱਖ-ਵੱਖ ਕੰਪਨੀਆਂ ਵੱਲੋਂ ਟੀਕੇ ਬਾਜ਼ਾਰ ਵਿੱਚ ਉਤਾਰੇ ਗਏ ਸਨ ਹੁਣ ਭਾਰਤ ਵਿੱਚ ਪਹਿਲੀ ਨੇਜ਼ਲ ਵੈਕਸੀਨ ਹੈਟਰੋਲੋਗਸ ਬਸੂਟਰ ਖੁਰਾਕ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਨੇਜ਼ਲ ਵੈਕਸੀਨ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਹੀ ਖੁਰਾਕ ਲੈ ਸਕਣਗੇ। ਇਸ ਖੁਰਾਕ ਨੂੰ ਵਰਤਣ ਲਈ ਸੀਡੀਐਸਸੀਓ ਦੀ ਮਨਜ਼ੂਰੀ ਮਿਲ ਗਈ ਹੈ।
ਭਾਰਤ ਬਾਇਓਟੈਕ ਦੀ ਹੈਦਰਾਬਾਦ ਸਥਿਤ ਬਾਇਓਟੈਕਨਾਲੋਜੀ ਕੰਪਨੀ ਨੇ ਨੱਕ ਦੁਆਰਾ ਲੈਣ ਵਾਲੀ ਪਹਿਲੀ ਡੋਜ਼ ਤਿਆਰ ਕੀਤੀ ਹੈ ਅਤੇ ਹੁਣ ਇਸ ਨੂੰ ਲਾਂਚ ਵੀ ਕੀਤਾ ਗਿਆ ਹੈ।
ਸੋਮਵਾਰ ਸ਼ਾਮ ਨੂੰ ਭਾਰਤ ਬਾਇਓਟੈਕ ਦੁਆਰਾ ਸਾਂਝੇ ਕੀਤੇ ਗਏ ਇੱਕ ਟਵੀਟ ਦੇ ਅਨੁਸਾਰ, iNCOVACC ਨੂੰ ਹਾਲ ਹੀ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਮਰਜੈਂਸੀ ਸਥਿਤੀ ਵਿੱਚ ਪ੍ਰਤੀਬੰਧਿਤ ਵਰਤੋਂ ਦੇ ਤਹਿਤ ਹੈਟਰੋਲੋਗਸ ਬੂਸਟਰ ਖੁਰਾਕਾਂ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਬਿਆਨ ਦੇ ਅਨੁਸਾਰ, iNCOVACC ਕੋਵਿਡ-19 ਲਈ ਵਿਸ਼ਵ ਦੀ ਪਹਿਲੀ ਇੰਟਰਨਾਜ਼ਲ ਵੈਕਸੀਨ ਬਣ ਗਈ ਹੈ ਜਿਸ ਨੂੰ ਹੈਟਰੋਲੋਗਸ ਬੂਸਟਰ ਡੋਜ਼ ਲਈ ਮਨਜ਼ੂਰੀ ਮਿਲੀ ਹੈ।