ਲੁਧਿਆਣਾ 'ਚ ਦਿਨ-ਦਿਹਾੜੇ ਨਾਮੀ ਬੇਕਰੀ ਦੇ ਮਾਲਕ ਉੱਪਰ ਜਾਨਲੇਵਾ ਹਮਲਾ, ਹਾਲਤ ਗੰਭੀਰ
Ludhiana Bakery Firing : ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੋਕ ਸਨ। ਜਿਨਾਂ ਵਿੱਚੋਂ ਇੱਕ ਨੇ ਅੰਦਰ ਫਾਇਰਿੰਗ ਕੀਤੀ, ਜਦਕਿ ਦੂਜਾ ਬਾਹਰ ਐਕਟੀਵਾ ਤੇ ਮੌਜੂਦ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ludhiana Bakery Firing : ਲੁਧਿਆਣਾ ਵਿੱਚ ਦਿਨ ਦਿਹਾੜੇ ਰਾਜਗੁਰੂ ਨਾਲ ਸਥਿਤ ਇੱਕ ਨਾਮੀ ਬੇਕਰੀ ਦੇ ਮਾਲਕ ਉਪਰ ਜਾਨਲੇਵਾ ਹਮਲਾ ਕਰਦਿਆਂ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੋਕ ਸਨ। ਜਿਨਾਂ ਵਿੱਚੋਂ ਇੱਕ ਨੇ ਅੰਦਰ ਫਾਇਰਿੰਗ ਕੀਤੀ, ਜਦਕਿ ਦੂਜਾ ਬਾਹਰ ਐਕਟੀਵਾ ਤੇ ਮੌਜੂਦ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਾਭਾ ਨਗਰ ਥਾਣੇ ਦੇ ਐਸਐਚਓ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਹੈ ਕਿ ਇੱਕ ਬਦਮਾਸ਼ ਨੇ ਬੇਕਰੀ ਦੇ ਮਾਲਕ ਨੂੰ ਅੰਦਰ ਗੋਲੀ ਮਾਰ ਦਿੱਤੀ, ਜਦੋਂ ਕਿ ਦੂਜਾ ਐਕਟਿਵਾ 'ਤੇ ਬਾਹਰ ਮੌਜੂਦ ਸੀ। ਗੋਲੀ ਬੇਕਰੀ ਸੰਚਾਲਕ ਨਵੀਨ ਕੁਮਾਰ ਦੀ ਗਰਦਨ ਨੇੜੇ ਲੱਗੀ, ਨਾਲ ਹੀ ਇੱਕ ਗੋਲੀ ਨੌਕਰ ਨੂੰ ਲੱਗੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੇਕਰੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਕੰਮ ਨਹੀਂ ਕਰ ਰਹੇ ਹਨ।
ਪਹਿਲਾਂ ਵੀ ਦੁਕਾਨ 'ਤੇ ਆਏ ਸੀ ਆਰੋਪੀ : ਨੌਕਰੀ
ਦੂਜੇ ਪਾਸੇ ਦੁਕਾਨ ਵਿੱਚ ਹੀ ਕੰਮ ਕਰਨ ਵਾਲੇ ਇੱਕ ਨੌਕਰ ਪਾਂਡਵ ਨੇ ਦੱਸਿਆ ਕਿ ਆਰੋਪੀ ਪਹਿਲਾਂ ਵੀ ਦੁਕਾਨ 'ਤੇ ਆਏ ਸਨ। ਜਿਨਾਂ ਨੇ ਦੁਕਾਨ ਦੇ ਮਾਲਕ ਉਪਰ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਦੌਰਾਨ ਗੋਲੀ ਨਹੀਂ ਚੱਲੀ। ਇਸ ਵਿਚਾਲੇ ਉਸ ਦਾ ਮਾਲਕ ਅੱਗੇ ਜਾਣਕਾਰੀ ਦੇ ਰਿਹਾ ਸੀ ਕਿ ਕੋਈ ਸਮੇਂ ਬਾਅਦ ਆਰੋਪੀ ਮੁੜ ਵਾਪਿਸ ਆ ਗਏ ਅਤੇ ਫਾਇਰਿੰਗ ਕਰ ਦਿੱਤੀ।