Hoshiarpur Firing : ਹੁਸ਼ਿਆਰਪੁਰ 'ਚ ਨਗਰ ਕੌਂਸਲ ਪ੍ਰਧਾਨ ਦੀ ਗੱਡੀ 'ਤੇ ਫਾਈਰਿੰਗ, ਵਾਲ-ਵਾਲ ਹੋਇਆ ਬਚਾਅ
Hoshiarpur Firing : ਹੁਸ਼ਿਆਰਪੁਰ ਟਾਂਡਾ ਉੜਮੁੜ ਦੇਰ ਰਾਤ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਰੜਾ ਮੰਡ ਨਜ਼ਦੀਕ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਦੀ ਕਰੇਟਾ ਗੱਡੀ 'ਤੇ ਮੋਟਰ ਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਫਾਇਰਿੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਜਦੋਂ ਪੰਨੂ ਆਪਣੇ ਡਰਾਈਵਰ ਜਸ਼ਨ ਦੇ ਨਾਲ ਟਾਂਡਾ ਵੱਲੋਂ ਸ਼੍ਰੀ ਹਰਗੋਬਿੰਦਪੁਰ ਵੱਲ ਜਾ ਰਿਹਾ ਸੀ ਤਾਂ ਰਾਤ 11 ਵਜੇ ਦੇ ਕਰੀਬ ਉਸ ਦੀ ਕਰੇਟਾ ਗੱਡੀ ਤੇ ਰੜਾ ਮੰਡ ਬਿਆਸ ਦਰਿਆ ਪੁਲ ਨਜ਼ਦੀਕ ਫਾਇਰਿੰਗ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਕਰੇਟਾ ਗੱਡੀ ਦੀ ਪਿਛਲੀ ਬਾਰੀ ਨਜ਼ਦੀਕ ਪੰਜ ਗੋਲ਼ੀਆਂ ਦੇ ਨਿਸ਼ਾਨ ਹਨ। ਇਸ ਵਾਰਦਾਤ ਨੂੰ ਲੈ ਕੇ ਟਾਂਡਾ ਪੁਲਿਸ ਮੀਡੀਆ ਦੇ ਕੈਮਰੇ ਅੱਗੇ ਬੋਲਣ ਤੋਂ ਬੱਚਦੀ ਰਹੀ । ਇਹ ਹਮਲਾ ਕਿਉਂ ਅਤੇ ਕਿੰਨਾਂ ਹਾਲਾਤਾਂ ਵਿਚ ਹੋਇਆ ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਟਾਂਡਾ ਪੁਲਿਸ ਇਸ ਦੀ ਜਾਂਚ ਵਿਚ ਜੁਟੀ ਹੋਈ ਹੈ।