ਅੰਮ੍ਰਿਤਸਰ 'ਚ ਦਿਨ-ਦਿਹਾੜੇ ਤਾੜ-ਤਾੜ ਚੱਲੀਆਂ ਗੋਲੀਆਂ, 2 ਵਿਅਕਤੀਆਂ ਦੀ ਮੌਤ, 5 ਜ਼ਖ਼ਮੀ

Firing In Amritsar : ਗੁਰੂ ਨਗਰੀ ਅੰਮ੍ਰਿਤਸਰ 'ਚ ਦਿਨ-ਦਿਹਾੜੇ ਤਾੜ-ਤਾੜ ਗੋਲੀਆਂ ਚੱਲਣ ਦੀ ਖ਼ਬਰ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

By  KRISHAN KUMAR SHARMA June 27th 2024 05:30 PM -- Updated: June 27th 2024 05:44 PM

Firing In Amritsar : ਗੁਰੂ ਨਗਰੀ ਅੰਮ੍ਰਿਤਸਰ 'ਚ ਦਿਨ-ਦਿਹਾੜੇ ਤਾੜ-ਤਾੜ ਗੋਲੀਆਂ ਚੱਲਣ ਦੀ ਖ਼ਬਰ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਗੋਲੀਬਾਰੀ 'ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਪ੍ਰਤੱਖਦਰਸ਼ੀ ਅਨੁਸਾਰ ਹਮਲੇ ਦਾ ਵਿਵਾਦ ਜ਼ਮੀਨ ਨੂੰ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਹਮਲਾਵਰ ਧਿਰ ਪਿੰਡ ਗੁਮਾਨਪੁਰਾ ਦੇ ਰਹਿਣ ਵਾਲੇ ਹਨ ਦੋ-ਤਿੰਨ ਦਰਜਨ ਵਿਅਕਤੀ ਸਨ, ਜਿਨ੍ਹਾਂ ਕੋਲ ਮਾਰੂ ਹਥਿਆਰ ਸਨ। ਹਥਿਆਰਾਂ ਵਿੱਚ ਦੁਨਾਲੀਆਂ ਅਤੇ ਪਿਸਤੌਲ ਸਨ, ਜੋ ਹਮਲਾਵਰ ਲਗਾਤਾਰ ਚਲਾਉਂਦੇ ਰਹੇ। ਪ੍ਰਤੱਖਦਰਸ਼ੀ ਅਨੁਸਾਰ, ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ 'ਚ ਪਹਿਲਾਂ ਗੱਲ ਸਿਰਫ਼ ਬਹਿਸਬਾਜ਼ੀ ਤੱਕ ਸੀ, ਪਰ ਦੂਜੀ ਧਿਰ ਨੇ ਵਾਪਸ ਜਾ ਕੇ ਹਥਿਆਰ ਲੈ ਕੇ ਆਏ ਅਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਖੁਦ ਗੱਡੀ ਦੇ ਓਹਲੇ ਲੁਕ ਕੇ ਜਾਣ ਬਚਾਈ।

ਏਐਸਆਈ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਸੂਚਨਾ ਮਿਲਣ 'ਤੇ ਹਸਪਤਾਲ 'ਚ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਚਨ ਸਿੰਘ ਅਤੇ ਬੇਅੰਤ ਸਿੰਘ ਪੁੱਤਰ ਕਰਨੈਲ ਸਿੰਘ ਵੱਜੋਂ ਹੋਈ ਹੈ। ਦੋਵੇਂ ਮ੍ਰਿਤਕ ਚਾਚੇ-ਤਾਏ ਦੇ ਮੁੰਡੇ ਹਨ।

ਇਸ ਤੋਂ ਇਲਾਵਾ ਗੋਲੀਬਾਰੀ 'ਚ ਜ਼ਖ਼ਮੀ ਹੋਏ ਲੋਕਾਂ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵਾਦ ਜ਼ਮੀਨ ਦੇ ਬਟਵਾਰੇ ਦਾ ਹੈ, ਜੋ ਕਿ ਇਨ੍ਹਾਂ ਵਿੱਚ 40 ਸਾਲ ਪਹਿਲਾਂ ਹੋਇਆ ਸੀ। ਇਸ ਵਿਵਾਦ ਕਾਰਨ ਹੀ ਅੱਜ ਇੱਕ ਧਿਰ ਵੱਲੋਂ 315 ਬੋਰ, 12 ਬੋਰ ਅਤੇ ਪਿਸਤੌਲਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ ਗਈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

Related Post