ਬਰਨਾਲਾ 'ਚ ਧਾਗਾ ਤੇ ਕਾਗਜ਼ ਫੈਕਟਰੀ 'ਚ ਅੱਗ ਦਾ ਤਾਂਡਵ, 20-25 ਕਿਲੋਮੀਟਰ ਤੱਕ ਦੇਖੀਆਂ ਗਈਆਂ ਅੱਗ ਦੀਆਂ ਲਪਟਾਂ

Barnala Fire Incident : ਅੱਗ ਇੰਨੀ ਭਿਆਨਕ ਸੀ ਕਿ ਕਾਬੂ ਪਾਉਣ ਲਈ ਕਰੀਬ 19 ਸਟੇਸ਼ਨਾਂ ਤੋਂ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਇਸ ਅੱਗ ਨੂੰ ਬੁਝਾਉਣ 'ਚ ਪੂਰੀ ਰਾਤ ਲੱਗ ਗਈ, ਫਿਲਹਾਲ ਕੰਪਨੀ ਦੇ ਇਸ ਸਟੋਰ ਯਾਰਡ 'ਚ ਪਿਆ ਕਰੀਬ 3 ਮਹੀਨੇ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

By  KRISHAN KUMAR SHARMA June 6th 2024 02:54 PM

ਬਰਨਾਲਾ : ਬੀਤੀ ਦੇਰ ਰਾਤ ਟਰਾਈਡੈਂਟ ਗਰੁੱਪ ਦੀ ਪੇਪਰ ਮਿੱਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਕੰਪਨੀ 'ਚ ਤੇਜ਼ ਹਨੇਰੀ ਕਾਰਨ ਅੱਗ ਲੱਗੀ ਦੱਸੀ ਜਾ ਰਹੀ ਹੈ। ਅੱਗ ਇੰਨੀ ਭਿਆਨਕ ਸੀ ਕਿ ਕਾਬੂ ਪਾਉਣ ਲਈ ਕਰੀਬ 19 ਸਟੇਸ਼ਨਾਂ ਤੋਂ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ। ਇਸ ਅੱਗ ਨੂੰ ਬੁਝਾਉਣ 'ਚ ਪੂਰੀ ਰਾਤ ਲੱਗ ਗਈ, ਫਿਲਹਾਲ ਕੰਪਨੀ ਦੇ ਇਸ ਸਟੋਰ ਯਾਰਡ 'ਚ ਪਿਆ ਕਰੀਬ 3 ਮਹੀਨੇ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।

ਸੂਤਰਾਂ ਅਨੁਸਾਰ ਫਿਲਹਾਲ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਫੈਕਟਰੀ ਅੰਦਰ ਪਿਆ ਸਾਰਾ ਕਾਗਜ਼ ਬਣਾਉਣ ਦਾ ਸਾਮਾਨ ਅਜੇ ਵੀ ਅੱਗ 'ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ ਅਤੇ ਅੱਗ ਬੁਝਾਉਣ ਵਿੱਚ ਲੱਗੇ ਹੋਏ ਹਨ।

ਦੱਸ ਦਈਏ ਕਿ ਰਜਬਾਹੇ ਵਿੱਚ ਤੂੜੀ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਿੱਥੇ ਭਾਰੀ ਮਾਤਰਾ ਵਿੱਚ ਤੂੜੀ ਅਤੇ ਸੁੱਕੀ ਲੱਕੜ ਸਟੋਰ ਕਰਕੇ ਰੱਖੀ ਹੋਈ ਸੀ। ਤੇਜ਼ ਹਵਾਵਾਂ ਕਰਕੇ ਅੱਗ ਕੁਝ ਹੀ ਸਕਿੰਟਾਂ 'ਚ ਫੈਲ ਗਈ, ਜਿਸ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਫੈਕਟਰੀ ਨੂੰ ਵੀ ਅੱਗ ਲੱਗ ਗਈ।

ਅੱਗ ਦੀਆਂ ਲਪਟਾਂ 20-25 ਕਿਲੋਮੀਟਰ ਦੂਰ ਤੱਕ ਦੇਖੀਆਂ

ਅੱਗ ਇੰਨੀ ਭਿਆਨਕ ਸੀ ਕਿ ਇਸ ਦੀਆਂ ਲਪਟਾਂ ਅਸਮਾਨ ਵਿੱਚ 20-25 ਕਿਲੋਮੀਟਰ ਦੂਰ ਤੱਕ ਦੇਖੀਆਂ ਜਾ ਸਕਦੀਆਂ ਸਨ। ਟਰਾਈਡੈਂਟ ਫੈਕਟਰੀ 'ਚ ਅੱਗ ਲੱਗਣ ਕਾਰਨ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਹੈ। ਜਿਸ ਕਰਕੇ ਫੈਕਟਰੀ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਫੈਕਟਰੀ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਕਰਕੇ ਲੋਕਾਂ ਨੇ ਬਾਹਰ ਕਾਫੀ ਹੰਗਾਮਾ ਹੋਇਆ। ਟਰਾਈਡੈਂਟ ਨਿਰਮਾਤਾ ਕੰਪਨੀ ਦੇ ਮੁਖੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਇਸ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ।

Related Post