MahaKumbh Fire : ਮਹਾਂਕੁੰਭ 'ਚ ਲੱਗੀ ਭਿਆਨਕ ਅੱਗ, 3 ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, 100 ਤੋਂ ਵੱਧ ਟੈਂਟ ਹੋਏ ਰਾਖ

MahaKumbh Fire : ਪ੍ਰਯਾਗਰਾਜ 'ਚ ਐਤਵਾਰ ਨੂੰ ਮਹਾਕੁੰਭ ਮੇਲਾ ਖੇਤਰ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਸੈਕਟਰ 19 ਦੇ ਸ਼ਾਸਤਰੀ ਪੁਲ ਵਿੱਚ ਲੱਗੀ, ਜਿੱਥੇ 100 ਤੋਂ ਵੱਧ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

By  KRISHAN KUMAR SHARMA January 19th 2025 06:02 PM -- Updated: January 19th 2025 06:19 PM

Fire at MahaKumbh 2025 : ਪ੍ਰਯਾਗਰਾਜ 'ਚ ਐਤਵਾਰ ਨੂੰ ਮਹਾਕੁੰਭ ਮੇਲਾ ਖੇਤਰ 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ ਸੈਕਟਰ 19 ਦੇ ਸ਼ਾਸਤਰੀ ਪੁਲ ਵਿੱਚ ਲੱਗੀ, ਜਿੱਥੇ 100 ਤੋਂ ਵੱਧ ਟੈਂਟ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਨਡੀਆਰਐਫ ਦੀਆਂ ਟੀਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਇਕ ਚਸ਼ਮਦੀਦ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਉੱਠ ਰਹੀਆਂ ਸਨ। ਬਹੁਤ ਵੱਡੇ ਇਲਾਕੇ ਵਿੱਚ ਅੱਗ ਲੱਗ ਗਈ ਸੀ।

ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ 100 ਤੋਂ ਜ਼ਿਆਦਾ ਟੈਂਟ ਸੜ ਗਏ ਹਨ। ਇਕ ਵਿਅਕਤੀ ਨੇ ਦੱਸਿਆ ਕਿ ਅੱਗ ਵੱਡੇ ਖੇਤਰ ਵਿਚ ਫੈਲ ਗਈ ਸੀ। ਉਸ ਨੇ ਦੱਸਿਆ ਕਿ ਸਿਲੰਡਰ ਫਟ ਗਿਆ ਸੀ। ਲੋਕਾਂ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਸੀ, ਜਿਸ ਦੀਆਂ ਲਪਟਾਂ ਦੂਰ ਤੱਕ ਦੇਖੀਆਂ ਗਈਆਂ।

ਮਹਾਂਕੁੰਭ ਮੇਲਾ ਇਲਾਕੇ ਵਿੱਚ ਲੱਗੀ ਅੱਗ 'ਤੇ ਖ਼ਬਰ ਲਿਖੇ ਜਾਣ ਤੱਕ ਕਾਬੂ ਪਾ ਲਿਆ ਗਿਆ ਹੈ। ਫਾਇਰਫਾਈਟਰਜ਼ ਅਤੇ ਐਨਡੀਆਰਐਫ, ਐਸਡੀਆਰਐਫ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਾਇਰਫਾਈਟਰਜ਼ ਦੀ ਟੀਮ 15 ਮਿੰਟਾਂ 'ਚ ਹੀ ਪਹੁੰਚ ਗਈ ਸੀ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅਧਿਕਾਰੀ ਇਲਾਕੇ ਦਾ ਜਾਇਜ਼ਾ ਲੈ ਰਹੇ ਹਨ।

NDRF ਦੇ ਜਵਾਨ ਅੱਗ 'ਤੇ ਕਾਬੂ ਪਾਉਣ ਲਈ ਪਾਣੀ ਦੀ ਬਜਾਏ ਰੇਤ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਪ੍ਰੈਸ਼ਰ ਨਾਲ ਅੱਗ 'ਤੇ ਪਾਇਆ ਜਾਂਦਾ ਹੈ, ਜਿਸ ਨਾਲ ਅੱਗ ਬੁਝਾਈ ਜਾ ਸਕਦੀ ਹੈ।

ਏਡੀਜੀ ਭਾਨੂ ਭਾਸਕਰ ਨੇ ਕਿਹਾ, "ਮਹਾਂ ਕੁੰਭ ਮੇਲੇ ਦੇ ਸੈਕਟਰ 19 ਵਿੱਚ ਸਥਿਤ ਕੈਂਪਾਂ ਵਿੱਚ ਦੋ-ਤਿੰਨ ਸਿਲੰਡਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਸਾਰੇ ਸੁਰੱਖਿਅਤ ਹਨ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।"

Related Post