Kisan Death Case : ''ਕਿਸਾਨਾਂ ਦੇ ਖੁਦ+ਕੁਸ਼ੀ ਮਾਮਲੇ 'ਚ CM ਮਾਨ, ਕੇਜਰੀਵਾਲ ਅਤੇ ਕਟਾਰੂਚੱਕ 'ਤੇ FIR ਦਰਜ ਹੋਵੇ''

Punjab BJP News : ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਲੇ ਸੁਨੀਲ ਜਾਖੜ ਦੇ ਬਿਆਨ 'ਤੇ ਬੋਲਦਿਆਂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਜਾਖੜ ਸਾਹਿਬ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ।

By  KRISHAN KUMAR SHARMA November 8th 2024 01:55 PM -- Updated: November 8th 2024 02:00 PM

BJP Leader Harjeet Grewal : ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਵੱਲੋਂ ਸੀਐਮ ਪੰਜਾਬ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਮੰਤਰੀ ਕਟਾਰੂ ਚੱਕ ਉੱਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਗਰੇਵਾਲ ਦਾ ਕਹਿਣਾ ਹੈ ਕਿ ਕਿਸਾਨ ਵੱਲੋਂ ਜੋ ਖੁਦ ਕੁਸ਼ੀ ਕੀਤੀ ਗਈ ਹੈ ਉਸ ਲਈ ਸਾਫ ਤੌਰ 'ਤੇ ਇਹੀ ਤਿੰਨੇ ਦੋਸ਼ੀ ਹਨ ਅਤੇ ਇਨ੍ਹਾਂ 'ਤੇ ਕਾਰਵਾਈ ਜ਼ਰੂਰ ਹੋਵੇ।

ਜਾਖੜ ਦੇ ਬਿਆਨ ਨਾਲ ਪ੍ਰਗਟਾਈ ਸਹਿਮਤੀ

ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਲੇ ਸੁਨੀਲ ਜਾਖੜ ਦੇ ਬਿਆਨ 'ਤੇ ਬੋਲਦਿਆਂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਜਾਖੜ ਸਾਹਿਬ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਅਤੇ ਦੇਸ਼ ਭਗਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਮਜਬੂਤ ਨਹੀਂ ਹੋਵੇਗੀ ਤਾਂ ਸਾਡੇ ਉੱਤੇ ਕੁਝ ਗੁੰਡੇ ਅਨਸਰ ਰਾਜ ਕਰਨ ਲੱਗ ਜਾਣਗੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਮਜਬੂਤ ਹੋਣਾ ਵੀ ਜਰੂਰੀ ਹੈ।   

ਹਰਜੀਤ ਕਰੇਵਾਲ ਨੇ ਪਰਾਲੀ ਵਾਲੇ ਮੁੱਦੇ ਉੱਤੇ ਬੋਲਦੇ ਆਖਿਆ ਹੈ ਕਿ ਪਰਾਲੀ ਨੂੰ ਸਾੜਨ 'ਤੇ ਜੋ ਜੁਰਮਾਨਾ ਵਧਾਇਆ ਗਿਆ ਹੈ ਉਹ ਚਿੰਤਾਜਨਕ ਹੈ, ਪਰ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਇਸ ਦਾ ਕੋਈ ਹੋਰ ਹੱਲ ਕਰਨਾ ਚਾਹੀਦਾ ਸੀ।

Related Post