Fintech Loan Risks : App ਤੋਂ ਲੋਨ ਲੈਂਦੇ ਸਮੇਂ ਇਨ੍ਹਾਂ 3 ਗੱਲਾਂ ਦਾ ਰੱਖੋ ਧਿਆਨ, ਨਹੀਂ ਤਾਂ ਮਿਲਣਗੀਆਂ ਕਈ ਪ੍ਰੇਸ਼ਾਨੀਆਂ

Fintech Loan Risks : ਬਹੁਤੇ ਲੋਕ ਗੂਗਲ ਪਲੇ ਸਟੋਰ 'ਤੇ ਵਧੇਰੇ ਡਾਉਨਲੋਡਸ ਦੇਖ ਕੇ ਫਿਨਟੇਕ ਪਲੇਟਫਾਰਮ ਤੋਂ ਕਰਜ਼ਾ ਲੈਂਦੇ ਹਨ, ਜੋ ਕਿ ਇੱਕ ਗਲਤ ਫੈਸਲਾ ਹੋ ਸਕਦਾ ਹੈ। ਵਿੱਤੀ ਸਾਲ 2023 'ਚ ਫਰਜ਼ੀ ਲੋਨ ਐਪਸ ਦੇ ਖਿਲਾਫ 1,062 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਵਧਾਨ ਰਹਿਣਾ ਕਿੰਨਾ ਜ਼ਰੂਰੀ ਹੈ।

By  KRISHAN KUMAR SHARMA September 22nd 2024 03:27 PM

Fintech Loan Risks : ਮਾਹਿਰਾਂ ਮੁਤਾਬਕ ਪੈਸੇ ਦੀ ਤੁਰੰਤ ਲੋੜ ਨੂੰ ਪੂਰਾ ਕਰਨ ਲਈ ਨਿੱਜੀ ਕਰਜ਼ਾ ਇੱਕ ਵਧੀਆ ਵਿਕਲਪ ਹੁੰਦਾ ਹੈ। ਕਿਉਂਕਿ ਵਿਆਹ ਹੋਵੇ, ਛੁੱਟੀਆਂ ਮਨਾਉਣ ਦੀ ਯੋਜਨਾ ਹੋਵੇ ਜਾਂ ਕੋਈ ਅਚਾਨਕ ਐਮਰਜੈਂਸੀ ਹੋਵੇ, ਇਸ ਰਾਹੀਂ ਤੁਰੰਤ ਪੈਸੇ ਪ੍ਰਾਪਤ ਹੋ ਜਾਣਦੇ ਹਨ। ਅਜਿਹੇ 'ਚ ਜਦੋਂ ਫਿਨਟੈਕ ਪਲੇਟਫਾਰਮ ਤੋਂ ਨਿੱਜੀ ਕਰਜ਼ਾ ਲੈਣ ਦੀ ਗੱਲ ਆਉਂਦੀ ਹੈ, ਤਾਂ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੇ 'ਚ ਤੁਹਾਡਾ ਵੀ ਕਰਜ਼ਾ ਦੇਣ ਵਾਲੀਆਂ ਐਪ ਤੋਂ ਕਰਜ਼ਾ ਲੈਣ ਦਾ ਇਰਾਦਾ ਹੈ ਤਾਂ ਅਸੀਂ ਤੁਹਾਨੂੰ ਕੁੱਝ ਅਜਿਹੀਆਂ ਗੱਲਾਂ ਬਾਰੇ ਦੱਸਾਂਗੇ, ਜਿਨ੍ਹਾਂ ਦਾ ਧਿਆਨ ਰੱਖ ਕੇ ਤੁਸੀਂ ਨੁਕਸਾਨਾਂ ਤੋਂ ਬਚ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ...

RBI ਗੈਰ-ਰਜਿਸਟਰਡ ਫਿਨਟੇਕ ਫਰਮ ਤੋਂ ਕਰਜ਼ਾ : ਭਾਰਤੀ ਰਿਜ਼ਰਵ ਬੈਂਕ (RBI) ਨੇ ਗੈਰ-ਬੈਂਕਿੰਗ ਵਿੱਤੀ ਕਾਰਪੋਰੇਸ਼ਨਾਂ (NBFCs) ਦੀ ਸੂਚੀ ਪ੍ਰਕਾਸ਼ਿਤ ਕੀਤੀ ਹੈ ਜਿਨ੍ਹਾਂ ਨੂੰ ਕਾਨੂੰਨੀ ਤੌਰ 'ਤੇ ਕਰਜ਼ਾ ਦੇਣ ਦੀ ਇਜਾਜ਼ਤ ਹੈ। ਤੁਹਾਨੂੰ ਸਿਰਫ਼ ਇੱਕ ਰਜਿਸਟਰਡ NBFC ਜਾਂ ਇੱਕ ਫਿਨਟੇਕ ਪਲੇਟਫਾਰਮ ਤੋਂ ਕਰਜ਼ਾ ਲੈਣਾ ਚਾਹੀਦਾ ਹੈ, ਜਿਸਨੇ ਇੱਕ ਰਜਿਸਟਰਡ NBFC ਨਾਲ ਭਾਈਵਾਲੀ ਕੀਤੀ ਹੈ। ਅਜਿਹੇ 'ਚ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਤੋਂ ਕਰਜ਼ਾ ਲੈਂਦੇ ਹੋ ਜੋ ਇਸ ਮਿਆਰ ਨੂੰ ਪੂਰਾ ਨਹੀਂ ਕਰ ਰਿਹਾ ਹੈ, ਤਾਂ ਸਮਝੋ ਕਿ ਤੁਸੀਂ ਆਪਣੇ ਪੈਰਾਂ 'ਚ ਗੋਲੀ ਮਾਰ ਲਈ ਹੈ।

ਡਾਊਨਲੋਡਾਂ ਤੋਂ ਪ੍ਰਭਾਵਿਤ ਨਾ ਹੋਵੋ : ਫਿਨਟੇਕ ਪਲੇਟਫਾਰਮ ਤੋਂ ਲੋਨ ਲੈਣ ਤੋਂ ਪਹਿਲਾਂ, ਜਾਂਚ ਕਰੋ ਕਿ ਪਲੇਟਫਾਰਮ RBI ਰਾਹੀਂ ਮਾਨਤਾ ਪ੍ਰਾਪਤ ਹੈ ਅਤੇ ਕਾਨੂੰਨੀ ਤੌਰ 'ਤੇ ਲੋਨ ਦੇਣ ਦੀ ਇਜਾਜ਼ਤ ਹੈ। ਬਹੁਤੇ ਲੋਕ ਗੂਗਲ ਪਲੇ ਸਟੋਰ 'ਤੇ ਵਧੇਰੇ ਡਾਉਨਲੋਡਸ ਦੇਖ ਕੇ ਫਿਨਟੇਕ ਪਲੇਟਫਾਰਮ ਤੋਂ ਕਰਜ਼ਾ ਲੈਂਦੇ ਹਨ, ਜੋ ਕਿ ਇੱਕ ਗਲਤ ਫੈਸਲਾ ਹੋ ਸਕਦਾ ਹੈ। ਵਿੱਤੀ ਸਾਲ 2023 'ਚ ਫਰਜ਼ੀ ਲੋਨ ਐਪਸ ਦੇ ਖਿਲਾਫ 1,062 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਵਧਾਨ ਰਹਿਣਾ ਕਿੰਨਾ ਜ਼ਰੂਰੀ ਹੈ।

ਗਾਹਕ ਸੇਵਾ ਪ੍ਰਣਾਲੀ ਦਾ ਹੋਣਾ ਜ਼ਰੂਰੀ ਹੈ : ਇੱਕ ਫਿਨਟੇਕ ਪਲੇਟਫਾਰਮ ਲਈ ਇੱਕ ਪ੍ਰਭਾਵਸ਼ਾਲੀ ਗਾਹਕ ਸੇਵਾ ਪ੍ਰਣਾਲੀ ਹੋਣਾ ਮਹੱਤਵਪੂਰਨ ਹੈ। ਵੈਸੇ ਤਾਂ ਡਿਜੀਟਲ ਐਪਸ ਰਾਹੀਂ ਲੋਨ ਲਿਆ ਜਾ ਸਕਦਾ ਹੈ, ਪਰ ਕਿਸੇ ਵੀ ਸਮੱਸਿਆ ਦੀ ਸਥਿਤੀ 'ਚ ਅਸਲ ਵਿਅਕਤੀ ਨਾਲ ਗੱਲ ਕਰਨਾ ਮਹੱਤਵਪੂਰਨ ਹੋ ਜਾਂਦਾ ਹੈ। ਅਜਿਹੇ 'ਚ ਜੇਕਰ ਕਿਸੇ ਪਲੇਟਫਾਰਮ 'ਚ ਗਾਹਕ ਸੇਵਾ ਵਿਭਾਗ ਨਹੀਂ ਹੈ, ਤਾਂ ਤੁਹਾਡੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਮੁਸ਼ਕਲ ਹੋ ਸਕਦਾ ਹੈ।

Related Post