FD Rate Hike: SBI ਨੇ FD ਦੀਆਂ ਵਿਆਜ਼ ਦਰਾਂ 'ਚ ਕੀਤਾ ਵਾਧਾ, ਦੇਖੋ ਨਵੀਆਂ ਦਰਾਂ ਦੀ ਸੂਚੀ

FD Rate Hike: SBI ਨੇ 46 ਤੋਂ 179 ਦਿਨ, 180 ਤੋਂ 210 ਦਿਨ ਅਤੇ 211 ਤੋਂ ਘੱਟ ਇੱਕ ਸਾਲ ਦੇ ਕਾਰਜਕਾਲ ਲਈ ਵਿਆਜ਼ ਦਰਾਂ 'ਚ 0.25-0.75 ਅਧਾਰ ਅੰਕ ਦਾ ਵਾਧਾ ਕੀਤਾ ਹੈ। ਦੱਸ ਦਈਏ ਕਿ ਬੈਂਕ ਨੇ ਆਖਰੀ ਵਾਰ 27 ਦਸੰਬਰ 2023 ਨੂੰ FD 'ਤੇ ਵਿਆਜ ਦਰਾਂ 'ਚ ਵਾਧਾ ਕੀਤਾ ਸੀ।

By  KRISHAN KUMAR SHARMA May 15th 2024 07:28 PM

SBI FD Rate Hike: ਸਟੇਟ ਬੈਂਕ ਆਫ਼ ਇੰਡੀਆ ਨੇ ਰਿਟੇਲ ਡਿਪਾਜ਼ਿਟ 'ਤੇ ਕੁਝ ਕਾਰਜਕਾਲਾਂ ਲਈ ਆਪਣੀ ਫਿਕਸਡ ਡਿਪਾਜ਼ਿਟ ਵਿਆਜ਼ ਦਰਾਂ (FD Rates) ਨੂੰ ਵਧਾ ਦਿੱਤਾ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ FD ਦੀਆਂ ਨਵੀਆਂ ਦਰਾਂ 15 ਮਈ 2024 ਤੋਂ ਲਾਗੂ ਹਨ। SBI ਨੇ 46 ਤੋਂ 179 ਦਿਨ, 180 ਤੋਂ 210 ਦਿਨ ਅਤੇ 211 ਤੋਂ ਘੱਟ ਇੱਕ ਸਾਲ ਦੇ ਕਾਰਜਕਾਲ ਲਈ ਵਿਆਜ਼ ਦਰਾਂ 'ਚ 0.25-0.75 ਅਧਾਰ ਅੰਕ ਦਾ ਵਾਧਾ ਕੀਤਾ ਹੈ। ਦੱਸ ਦਈਏ ਕਿ ਬੈਂਕ ਨੇ ਆਖਰੀ ਵਾਰ 27 ਦਸੰਬਰ 2023 ਨੂੰ FD 'ਤੇ ਵਿਆਜ ਦਰਾਂ 'ਚ ਵਾਧਾ ਕੀਤਾ ਸੀ।

ਨਵੀਆਂ FD ਦਰਾਂ

ਸਟੇਟ ਬੈਂਕ ਆਫ਼ ਇੰਡੀਆ ਜਮ੍ਹਾਂ ਦੀ ਮਿਆਦ ਦੇ ਆਧਾਰ 'ਤੇ ਵੱਖ-ਵੱਖ ਫਿਕਸਡ ਡਿਪਾਜ਼ਿਟ (FD) ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਇਨ੍ਹਾਂ ਵਿੱਚ 7 ਦਿਨਾਂ ਤੋਂ ਲੈ ਕੇ 45 ਦਿਨਾਂ ਤੱਕ ਦੀ ਛੋਟੀ ਮਿਆਦ ਦੀ ਫਿਕਸਡ ਡਿਪਾਜ਼ਿਟ ਲਈ, ਵਿਆਜ ਦਰ 3.50% ਹੈ। 46 ਦਿਨਾਂ ਤੋਂ 179 ਦਿਨਾਂ ਦੇ ਵਿਚਕਾਰ ਫਿਕਸਡ ਡਿਪਾਜ਼ਿਟ ਲਈ, ਵਿਆਜ ਦਰ ਵਧ ਕੇ 5.50% ਹੋ ਗਈ ਹੈ। 180 ਦਿਨਾਂ ਤੋਂ 210 ਦਿਨਾਂ ਵਾਲੀ ਫਿਕਸਡ ਡਿਪਾਜ਼ਿਟ ਲਈ, ਵਿਆਜ ਦਰ 6.00% ਹੈ। 211 ਦਿਨਾਂ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਸਮੇਂ ਵਾਲੀ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ 6.25%। 1 ਸਾਲ ਤੋਂ ਦੋ ਸਾਲ ਤੋਂ ਘੱਟ ਦੇ ਕਾਰਜਕਾਲ ਵਾਲੀ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ 6.80%, 2 ਸਾਲ ਤੋਂ ਲੈ ਕੇ ਤਿੰਨ ਸਾਲ ਤੋਂ ਘੱਟ ਦੇ ਫਿਕਸਡ ਡਿਪਾਜ਼ਿਟ ਲਈ ਵਿਆਜ ਦਰ 7.00%, 3 ਸਾਲ ਤੋਂ ਪੰਜ ਸਾਲ ਤੋਂ ਘੱਟ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 6.75% ਅਤੇ ਪੰਜ ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਲੰਬੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ 'ਤੇ ਵਿਆਜ਼ ਦਰ 6.50% ਹੈ।

ਸੀਨੀਅਰ ਨਾਗਰਿਕਾਂ ਲਈ SBI FD ਦਰਾਂ

ਸੀਨੀਅਰ ਨਾਗਰਿਕਾਂ ਨੂੰ ਸਟੇਟ ਬੈਂਕ ਆਫ਼ ਇੰਡੀਆ 'ਚ ਆਪਣੀ ਫਿਕਸਡ ਡਿਪਾਜ਼ਿਟ 'ਤੇ ਵਾਧੂ 0.50 ਬੇਸਿਸ ਪੁਆਇੰਟ ਪ੍ਰਾਪਤ ਹੁੰਦੇ ਹਨ। ਹਾਲ ਹੀ 'ਚ ਦਰਾਂ 'ਚ ਵਾਧੇ ਦੇ ਬਾਅਦ SBI ਸੀਨੀਅਰ ਨਾਗਰਿਕਾਂ ਲਈ ਸੱਤ ਦਿਨਾਂ ਅਤੇ ਦਸ ਸਾਲਾਂ ਦੇ ਵਿਚਕਾਰ ਜਮ੍ਹਾਂ ਸ਼ਰਤਾਂ ਲਈ 4% ਤੋਂ 7.5% ਤੱਕ ਵਿਆਜ਼ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਇਨ੍ਹਾਂ ਵਿਚ...

  • 7 ਦਿਨਾਂ ਤੋਂ 45 ਦਿਨਾਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 4% ਹੈ। 
  • 46 ਦਿਨਾਂ ਤੋਂ 179 ਦਿਨਾਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 6.00% ਹੈ।
  • 180 ਦਿਨਾਂ ਤੋਂ 210 ਦਿਨਾਂ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 6.5% ਹਨ। 
  • 211 ਦਿਨਾਂ ਤੋਂ ਲੈ ਕੇ ਇੱਕ ਸਾਲ ਤੋਂ ਘੱਟ ਸਮੇਂ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 6.75% ਹੈ। 
  • 1 ਸਾਲ ਤੋਂ ਦੋ ਸਾਲ ਤੋਂ ਘੱਟ ਦੇ ਕਾਰਜਕਾਲ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 7.30% ਹੈ। 
  • 2 ਸਾਲ ਤੋਂ ਤਿੰਨ ਸਾਲਾਂ ਤੋਂ ਘੱਟ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 7.50% ਹੈ। 
  • 3 ਸਾਲ ਤੋਂ ਪੰਜ ਸਾਲ ਤੋਂ ਘੱਟ ਦੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਦਰ 7.25% ਹੈ। 
  • ਅੰਤ 'ਚ 5 ਸਾਲ ਤੋਂ 10 ਸਾਲ ਤੱਕ ਦੀ ਲੰਬੀ ਮਿਆਦ ਵਾਲੀ ਫਿਕਸਡ ਡਿਪਾਜ਼ਿਟ ਲਈ ਵਿਆਜ਼ ਦਰ 7.50% ਹੈ।

Related Post