Fazilka News : ਛੋਟੇ ਨੇ ਵੱਡੇ ਭਰਾ ਦਾ ਕੀਤਾ ਕਤਲ, ਫਿਰ ਤਸਵੀਰ ਖਿੱਚ ਕੇ ਭੈਣ ਨੂੰ ਭੇਜੀ, ਵਜ੍ਹਾ ਉਡਾ ਦੇਵੇਗੀ ਹੋਸ਼

Fazilka News : ਪਰਿਵਾਰ ਨੂੰ ਖਦਸ਼ਾ ਹੈ ਕਿ ਇਸ ਘਟਨਾ ਵਿਚ ਹੋਰ ਲੋਕ ਸ਼ਾਮਲ ਹੋ ਸਕਦੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਇੱਕ ਕੁੜੀ ਦੋਵਾਂ ਭਰਾਵਾਂ ਦੇ ਸੰਪਰਕ ਵਿੱਚ ਸੀ, ਜਿਸ ਕਾਰਨ ਦੋਵਾਂ ਭਰਾਵਾਂ ਵਿੱਚ ਝਗੜਾ ਹੋ ਗਿਆ।

By  KRISHAN KUMAR SHARMA August 20th 2024 11:37 AM -- Updated: August 20th 2024 04:09 PM

Brother Killed Brother : ਫਾਜ਼ਿਲਕਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਆ ਰਹੀ ਹੈ, ਜਿਥੇ ਭਰਾ ਵੱਲੋਂ ਆਪਣੇ ਸਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮੁਲਜ਼ਮ ਭਰਾ ਨੇ ਇਸਤੋਂ ਵੀ ਖੌਫਨਾਕ ਗੱਲ ਇਹ ਕੀਤੀ ਕਿ ਕਤਲ ਦੀ ਤਸਵੀਰ ਖਿੱਚ ਕੇ ਭੈਣ ਨੂੰ ਭੇਜ ਦਿੱਤੀ। ਘਟਨਾ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਘਟਨਾ ਰੱਖੜੀ ਤੋਂ ਇੱਕ ਦਿਨ ਪਹਿਲਾਂ ਐਤਵਾਰ ਦੀ ਹੈ, ਜਦੋਂ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਫੋਰੈਂਸਿਕ ਟੀਮ ਵਲੋਂ ਜਾਂਚ ਤੋਂ ਬਾਅਦ ਲਾਸ਼ ਦਾ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ ਗਿਆ।

ਇਹ ਕਾਰਨ ਆ ਰਿਹਾ ਸਾਹਮਣੇ

ਘਟਨਾ ਫਾਜ਼ਿਲਕਾ ਦੀ ਭੈਰੋ ਕਾਲੋਨੀ ਦੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕੁੜੀ ਨੂੰ ਲੈ ਕੇ ਦੋਵਾਂ ਭਰਾਵਾਂ ਵਿੱਚ ਲੜਾਈ ਹੁੰਦੀ ਸੀ, ਜਿਸ ਵਿੱਚ ਇੱਕ ਭਰਾ ਨੇ ਦੂਜੇ ਭਰਾ ਦਾ ਕਤਲ ਕਰ ਦਿੱਤਾ। ਪਰਿਵਾਰ ਨੂੰ ਖਦਸ਼ਾ ਹੈ ਕਿ ਇਸ ਘਟਨਾ ਵਿਚ ਹੋਰ ਲੋਕ ਸ਼ਾਮਲ ਹੋ ਸਕਦੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਇੱਕ ਕੁੜੀ ਦੋਵਾਂ ਭਰਾਵਾਂ ਦੇ ਸੰਪਰਕ ਵਿੱਚ ਸੀ, ਜਿਸ ਕਾਰਨ ਦੋਵਾਂ ਭਰਾਵਾਂ ਵਿੱਚ ਝਗੜਾ ਹੋ ਗਿਆ। ਸ਼ਰਾਬ ਦੇ ਨਸ਼ੇ ਵਿੱਚ ਭਰਾਵਾਂ ਵਿੱਚ ਲੜਾਈ ਹੋ ਗਈ, ਜਿਸ ਕਾਰਨ ਇਹ ਘਟਨਾ ਵਾਪਰੀ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਅਜੇ ਤੱਕ ਕਤਲ ਦਾ ਸਹੀ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸ਼ਰਾਬ ਦੇ ਨਸ਼ੇ ਵਿੱਚ ਦੋਵਾਂ ਭਰਾਵਾਂ ਵਿੱਚ ਲੜਾਈ ਹੋ ਗਈ, ਜਿਸ ਕਾਰਨ ਇੱਕ ਭਰਾ ਦੀ ਮੌਤ ਹੋ ਗਈ ਹੈ।

Related Post