ਸੰਗਰੂਰ 'ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਮਾਂ-ਧੀ ਦੀ ਮੁਸ਼ਕਿਲ ਨਾਲ ਬਚੀ ਜਾਨ

ਥਾਣਾ ਚੀਮਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ਼ ਪਰਮਜੀਤ ਕੌਰ ਚੀਮਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਜੋ ਕਿ ਫ਼ੌਜ ਵਿੱਚੋਂ ਸੇਵਾਮੁਕਤ ਹਨ ਅਤੇ ਹੁਣ ਪ੍ਰਾਈਵੇਟ ਨੌਕਰੀ ਕਰਦੇ ਹਨ।

By  Amritpal Singh September 23rd 2024 01:54 PM

Punjab News: ਪੰਜਾਬ ਦੇ ਸੰਗਰੂਰ ਵਿੱਚ ਨਿੱਤ ਦਿਨ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਈ ਥਾਵਾਂ 'ਤੇ ਪਿਤਾ ਵੱਲੋਂ ਪੁੱਤਰ ਦਾ ਕਤਲ ਕੀਤਾ ਗਿਆ ਅਤੇ ਕਿਤੇ ਪੁੱਤਰ ਵੱਲੋਂ ਪਿਤਾ ਦਾ ਕਤਲ ਕੀਤਾ ਗਿਆ, ਲੋਕਾਂ ਵਿੱਚ ਗੁੱਸਾ ਏਨਾ ਵਧ ਗਿਆ ਕਿ ਉਹ ਆਪਣੇ ਹੀ ਲੋਕਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸੇ ਦੌਰਾਨ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ, ਜਿੱਥੇ ਚੀਮਾ ਦੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਪਿਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਘਰ 'ਚ ਮੌਜੂਦ ਮਾਂ-ਧੀ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਗਈ।

ਪੁਲਿਸ ਨੇ ਲਾਸ਼ ਦਾ ਸਥਾਨਕ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਚੀਮਾ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਰਵੀਨਾ ਰਾਣੀ ਉਰਫ਼ ਪਰਮਜੀਤ ਕੌਰ ਚੀਮਾ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਪਿਤਾ ਗੋਪਾਲ ਸਿੰਘ ਜੋ ਕਿ ਫ਼ੌਜ ਵਿੱਚੋਂ ਸੇਵਾਮੁਕਤ ਹਨ ਅਤੇ ਹੁਣ ਪ੍ਰਾਈਵੇਟ ਨੌਕਰੀ ਕਰਦੇ ਹਨ। ਗੋਪਾਲ ਸਿੰਘ ਦੇ ਕਿਸੇ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਘਰ 'ਚ ਹਮੇਸ਼ਾ ਝਗੜਾ ਰਹਿੰਦਾ ਸੀ।

ਇਸ ਦੌਰਾਨ ਬੀਤੀ ਰਾਤ ਕਰੀਬ 11 ਵਜੇ ਗੋਪਾਲ ਸਿੰਘ ਨੇ ਆਪਣੇ ਲੜਕੇ ਅਮਨਦੀਪ ਸਿੰਘ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਗੋਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਮ੍ਰਿਤਕ ਦੀ ਭੈਣ ਨੇ ਰੋਂਦੇ ਹੋਏ ਕਿਹਾ, ਮੇਰੇ ਪਿਤਾ ਨੇ ਮੇਰੇ ਭਰਾ ਨੂੰ ਮਾਰਿਆ, ਉਸ ਨੂੰ ਮੌਤ ਦੀ ਸਜ਼ਾ ਦਿਓ। ਇਸ ਖਬਰ ਨਾਲ ਪੂਰੇ ਪਿੰਡ ਵਿਚ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਛਾ ਗਈ ਅਤੇ ਅਮਨਦੀਪ ਸਿੰਘ ਦੀ ਮੌਤ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

Related Post