Faridkot Acid Attack News : ਵਿਧਵਾ ਨੂੰਹ ਲਈ ਹੈਵਾਨ ਬਣਿਆ ਸਹੁਰਾ ! ਡਿਊਟੀ ’ਤੇ ਜਾਂਦੀ ਨੂੰਹ ਨੂੰ ਬਣਾਇਆ ਸ਼ਿਕਾਰ, ਦਿੱਤਾ ਇਹ ਵਾਰਦਾਤ ਨੂੰ ਅੰਜਾਮ

ਮਿਲੀ ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਦੁਆਰੇਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਮਹਿਲਾ ਕਾਫੀ ਦਿਨਾਂ ਤੋਂ ਆਪਣੇ ਪੇਕੇ ’ਚ ਰਹਿ ਰਹੀ ਸੀ ਅਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ’ਚ ਬਤੌਰ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਹੈ।

By  Aarti January 18th 2025 03:23 PM

Faridkot Acid Attack News : ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਸ਼ਹਿਰ ’ਚ ਇੱਕ ਰੂਹ ਕੰਬਾਊ ਘਟਨਾ ਵਾਪਰੀ ਹੈ। ਜਿੱਥੇ ਇੱਕ ਸਹੁਰੇ ਵੱਲੋਂ ਆਪਣੀ ਵਿਧਵਾ ਨੂੰਹ ’ਤੇ ਤੇਜ਼ਾਬ ਸੁੱਟਿਆ ਹੈ। ਇਸ ਘਟਨਾ ’ਚ ਬੂਰੀ ਤਰ੍ਹਾਂ ਝੁਲਸੀ ਮਹਿਲਾ ਨੂੰ ਇਲਾਜ ਦੇ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੇ ਜਾਂਚ ਸੁਰੂ ਕਰ ਦਿੱਤੀ ਹੈ। 

ਮਿਲੀ ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਦੁਆਰੇਆਣਾ ਰੋਡ ਦੀ ਰਹਿਣ ਵਾਲੀ ਵਿਧਵਾ ਮਹਿਲਾ ਕਾਫੀ ਦਿਨਾਂ ਤੋਂ ਆਪਣੇ ਪੇਕੇ ’ਚ ਰਹਿ ਰਹੀ ਸੀ ਅਤੇ ਕੋਟਕਪੂਰਾ ਦੇ ਇੱਕ ਨਿੱਜੀ ਸਕੂਲ ’ਚ ਬਤੌਰ ਸਫਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਹੈ।  ਸ਼ਨੀਵਾਰ ਦੀ ਸਵੇਰ ਜਦੋ ਉਹ ਇੱਕ ਮਹਿਲਾ ਦੇ ਨਾਲ ਸਕੂਲ ’ਚ ਡਿਊਟੀ ਲਈ ਜਾ ਰਹੀ ਸੀ। ਜਿਵੇਂ ਹੀ ਉਹ ਸਕੂਲ ਦੇ ਨੇੜੇ ਪਹੁੰਚੀ ਤਾਂ ਉਸਦੇ ਸਹੁਰੇ ਧੀਰੂ ਨੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। 

ਮਹਿਲਾ ਦੇ ਰੌਲਾ ਪਾਉਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਅਤੇ ਨੇੜੇ ਦੇ ਲੋਕਾਂ ਨੇ ਮਹਿਲਾ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ ਜਿੱਥੇ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। 

ਇਸ ਮਾਮਲੇ ’ਚ ਮੈਡੀਕਲ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਪ੍ਰਮੂੱਖ ਡਾ. ਦੀਪਕ ਭੱਟੀ ਨੇ ਦੱਸਿਆ ਕਿ ਮਹਿਲਾ ਦੇ ਚਿਹਰੇ, ਅੱਖਾਂ ਅਤੇ ਹੱਥ ’ਤੇ ਤੇਜ਼ਾਬ ਨਾਲ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਉਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਜ਼ਖਮ ਕਾਫੀ ਜਿਆਦਾ ਹੈ ਅਤੇ ਉਸ ਨੂੰ ਐਮਰਜੈਂਸੀ ’ਚ ਰੱਖਿਆ ਹੋਇਆ ਅਤੇ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : Traffic Challan in Mohali : ਪੰਜਾਬ ’ਚ ਲਾਪਰਵਾਹੀ ਨਾਲ ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ ! ਹੁਣ 24 ਘੰਟਿਆ ’ਚ ਚਲਾਨ ਪਹੁੰਚੇਗਾ ਘਰ

Related Post