ਬਠਿੰਡਾ : ਪਿੰਡ ਕੌਰੇਆਣਾ ਵਿਖੇ ਗੈਸ ਪਾਇਪ ਲਾਇਨ ਪਾਉਣ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਵਿਚ ਦਰਮਿਆਨ ਰੱਖੀ ਮੀਟਿੰਗ ਬੇਸਿੱਟਾ ਰਹੀ। ਇਸ ਮੀਟਿੰਗ ਵਿਚ ਐਸਡੀਐਮ ਤਲਵੰਡੀ ਸਾਬੋ, ਕਿਸਾਨਾਂ ਤੇ ਕੰਪਨੀ ਅਧਿਕਾਰੀਆਂ ਵਿਚਕਾਰ ਡੂੰਘੀ ਵਿਚਾਰ-ਚਰਚਾ ਹੋਈ।
ਮਾਮਲੇ ਦੇ ਹੱਲ ਲਈ ਮੁੜ 11 ਜਨਵਰੀ ਨੂੰ ਮੀਟਿੰਗ ਰੱਖੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਦਾ ਗੈਸ ਪਾਇਪ ਲਾਇਨ ਨਹੀਂ ਪਾਉਣ ਦਿੱਤੀ ਜਾਵੇਗੀ। ਕਾਬਿਲੇਗੌਰ ਹੈ ਕਿ ਬੀਤੇ ਦਿਨ ਕਿਸਾਨਾਂ ਤੇ ਪੁਲਿਸ 'ਚ ਹੱਥੋਪਾਈ ਹੋਈ ਸੀ। ਕਿਸਾਨ ਆਗੂਆਂ ਨੇ ਦੱਸਿਆ ਕਿ ਗੈਸ ਪਾਇਪ ਲਾਇਨ ਵਾਲੀ ਜਗ੍ਹਾ ਉਤੇ ਕਿਸਾਨ ਪੱਕਾ ਮੋਰਚਾ ਲਗਾ ਕੇ ਬੈਠਣਗੇ। ਕਿਸਾਨਾਂ ਨੇ ਰੋਸ ਵਜੋਂ ਉੱਥੇ ਟਰਾਲੀਆਂ ਲਗਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ 24 ਘੰਟੇ ਫਸੇ ਰਹੇ ਮੁਸਾਫ਼ਰ, 150 ਯਾਤਰੀਆਂ ਵੱਲੋਂ ਹੰਗਾਮਾ