Farmers Protest : ਮੁੜ ਸੜਕਾਂ 'ਤੇ ਡਟੇ ਕਿਸਾਨ, ਹੁਣ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕੀਤਾ ਜਾਮ, ਜਾਣੋ ਕਾਰਨ

ਲੁਧਿਆਣਾ ਤੇ ਪਾਇਲ ਦੇ ਵਿੱਚ ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਜਥੇਬੰਦੀਆਂ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਧਰਨੇ ਉੱਤੇ ਬੈਠ ਗਈਆਂ ਹਨ।

By  Dhalwinder Sandhu June 11th 2024 04:47 PM

ਲੁਧਿਆਣਾ: ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਧਰਨੇ ਉੱਤੇ ਬੈਠ ਗਈਆਂ ਹਨ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਹੈ ਤੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਦੱਸ ਦਈਏ ਕਿ ਕਿਸਾਨ ਜਿਸ ਰੋਡ ਉੱਤੇ ਬੈਠੇ ਹਨ ਉਹ ਰੋਡ ਸ਼ਹਿਰ ਅਤੇ ਫਿਰੋਜ਼ਪੁਰ ਲਿੰਕ ਰੋਡ ਹੈ।

ਫੈਕਟਰੀਆਂ ਦੇ ਪ੍ਰਦੂਸ਼ਣ ਕਾਰਨ ਕਿਸਾਨਾਂ ਵਿੱਚ ਰੋਸ

ਦੱਸ ਦਈਏ ਕਿ ਲੁਧਿਆਣਾ ਅਤੇ ਪਾਇਲ ਦੇ ਵਿੱਚ ਫੈਕਟਰੀਆਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਕਾਰਨ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਤੋਂ ਗੈਸ ਬਣਾਉਣ ਵਾਲੀਆਂ ਫੈਕਟਰੀਆਂ ਧਰਤੀ ਹੇਠਲਾ ਪਾਣੀ ਗੰਦਾ ਕਰ ਰਹੀਆਂ ਹਨ ਤੇ ਵੱਡੇ ਪੱਧਰ ਉੱਤੇ ਪ੍ਰਦੂਸ਼ਣ ਫੈਲਾਅ ਰਹੀਆਂ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।


'ਕਮੇਟੀਆਂ ਨੇ ਵੀ ਮਸਲੇ ਦਾ ਨਹੀਂ ਕੀਤਾ ਹੱਲ'

ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਾਂ, ਪਰ ਸਾਡੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਸਬੰਧੀ ਕਈ ਕਮੇਟੀਆਂ ਵੀ ਬਣਾ ਦਿੱਤੀਆਂ ਹਨ, ਪਰ ਜੋ ਵੀ ਕਮੇਟੀਆਂ ਬਣਾਈਆਂ ਸਨ ਉਹ ਸਾਡੇ ਕੋਈ ਗੱਲ੍ਹ ਨਹੀਂ ਸੁਣਦੀਆਂ। ਉਹਨਾਂ ਨੇ ਕਿਹਾ ਕਿ ਫੈਕਟਰੀਆਂ ਕੋਲੋ ਬਹੁਤ ਜਿਆਦਾ ਬਦਬੂ ਆਉਂਦੀ ਹੈ ਤੇ ਇਹ ਫੈਕਟਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ।

ਜੇਕਰ ਸੁਣਵਾਈ ਨਾ ਹੋਈ ਤਾਂ ਲੱਗੇਗਾ ਪੱਕਾ ਧਰਨਾ

ਪ੍ਰਦਰਸ਼ਨਕਾਰੀ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਪੱਕਾ ਮੋਰਚਾ ਲਗਾ ਦੇਣਗੇ ਤੇ ਆਪਣੇ ਪਰਿਵਾਰਾਂ ਸਮੇਤ ਸੜਕਾਂ ਉੱਤੇ ਡਟੇ ਰਹਿਣਗੇ।

ਇਹ ਵੀ ਪੜੋ: ਚੰਡੀਗੜ੍ਹ ’ਚ ਟਾਵਰ ’ਤੇ ਚੜ੍ਹੇ ਨੌਜਵਾਨ ਨੂੰ ਪੁਲਿਸ ਨੇ ਉਤਾਰਿਆ ਹੇਠਾਂ, ਜ਼ਮੀਨੀ ਵਿਵਾਦ ਦੇ ਕੇਸ ਤੋਂ ਪਰੇਸ਼ਾਨ ਸੀ ਨੌਜਵਾਨ

Related Post