Kisan Protest : ਕਿਸਾਨਾਂ ਨੇ ਜਲੰਧਰ-ਫਗਵਾੜਾ ਹਾਈਵੇਅ ਕੀਤਾ ਜਾਮ, ਲੋਕ ਪ੍ਰੇਸ਼ਾਨ
Jalandhar Ludhiana Highway : ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਕਰਦੀ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ।
Kisan protest : ਮੰਡੀਆਂ ਵਿਚੋਂ ਝੋਨੇ ਦੀ ਖਰੀਦ ਨਾ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਵੱਲੋਂ ਜਲੰਧਰ-ਫਗਵਾੜਾ ਹਾਈਵੇਅ ਜਾਮ ਕੀਤਾ ਗਿਆ ਹੈੇ। ਕਿਸਾਨਾਂ ਵੱਲੋਂ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਪਿੰਡ ਧਨੋਵਾਲੀ ਨੇੜੇ ਜਾਮ ਲਾਇਆ ਹੋਇਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਉਨ੍ਹਾਂ ਵੱਲੋਂ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ, ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਹੱਲ ਨਹੀਂ ਕਰਦੀ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ।
ਲੁਧਿਆਣਾ ਦੀ ਅਨਾਜ ਮੰਡੀ ਦੇ ਬਾਹਰ ਵੀ ਕਿਸਾਨਾਂ ਨੇ ਸਰਕਾਰ ਦੇ ਖਿਲਾਫ ਧਰਨਾ ਲਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਜੇ ਸ਼ਾਮ 5 ਵਜੇ ਤੋਂ ਬਾਅਦ ਮੰਡੀਆਂ ਦੇ ਵਿੱਚ ਖਰੀਦ ਨਾ ਸ਼ੁਰੂ ਹੋਈ ਤਾਂ ਕੱਲ ਉਹ ਲੁਧਿਆਣਾ ਜਲੰਧਰ ਹਾਈਵੇ 'ਤੇ ਧਰਨਾ ਦੇ ਕੇ ਨੈਸ਼ਨਲ ਹਾਈਵੇ ਨੂੰ ਜਾਮ ਕਰਨਗੇ।
ਆਉਣ-ਜਾਣ ਲਈ ਇਨ੍ਹਾਂ ਰਸਤਿਆਂ ਦੀ ਕਰੋ ਵਰਤੋਂ
- ਅੰਮ੍ਰਿਤਸਰ ਅਤੇ ਪਠਾਨਕੋਟ ਤੋਂ ਆਉਣ ਵਾਲੇ ਡਰਾਈਵਰ ਦੀਪਨਗਰ ਤੋਂ ਜਲੰਧਰ ਕੈਂਟ ਦਾ ਰਸਤਾ ਲੈ ਕੇ ਲੁਧਿਆਣਾ ਅਤੇ ਦਿੱਲੀ ਵੱਲ ਜਾ ਸਕਦੇ ਹਨ।
- ਹੁਸ਼ਿਆਰਪੁਰ ਸਾਈਡ ਤੋਂ ਆਉਣ ਵਾਲੇ ਡਰਾਈਵਰ ਜਲੰਧਰ ਸ਼ਹਿਰ ਤੋਂ ਤਲਹਾਰਾਂ ਰੋਡ ਅਤੇ ਪਰਾਗਪੁਰ ਨੇੜੇ ਅੰਡਰਪਾਸ ਰਾਹੀਂ ਹਾਈਵੇਅ 'ਤੇ ਆ ਸਕਦੇ ਹਨ। ਇਹ ਰਸਤਾ ਜਲੰਧਰ ਛਾਉਣੀ ਅਤੇ ਦਕੋਹਾ ਸਮੇਤ ਆਸ-ਪਾਸ ਦੀਆਂ ਕਾਲੋਨੀਆਂ ਲਈ ਲਾਹੇਵੰਦ ਹੋਵੇਗਾ।
- ਇਸੇ ਤਰ੍ਹਾਂ ਲੁਧਿਆਣਾ ਤੋਂ ਆਉਣ ਵਾਲੀ ਟਰੈਫਿਕ ਪਰਾਗਪੁਰ ਅੰਡਰਪਾਸ ਜਾਂ ਫਿਲੌਰ ਰਾਹੀਂ ਨਕੋਦਰ ਰਸਤੇ ਆ ਸਕਦੀ ਹੈ।