Farmers Delhi Kooch Update : ਭਲਕੇ ਦਿੱਲੀ ਕੂਚ ਨਹੀਂ ਕਰੇਗਾ ਕਿਸਾਨਾਂ ਦਾ ਜਥਾ; ਪੰਧੇਰ ਨੇ ਕੀਤੀ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਭੋਜਨ ਗ੍ਰਹਿਣ ਕਰਨ ਲੈਣ ਅਤੇ ਤੰਦਰੂਸਤ ਹੋਕੇ ਜੰਗ ਨੂੰ ਲੜਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਲਕੇ ਸ਼ੰਭੂ ਮੋਰਚੇ ਵੱਲੋਂ ਦਿੱਲੀ ਲਈ ਕੂਚ ਨਹੀਂ ਕੀਤਾ ਜਾਵੇਗਾ।

By  Aarti January 20th 2025 01:36 PM -- Updated: January 20th 2025 01:46 PM

Farmers Delhi Kooch Update :  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮੈਡੀਕਲ ਸਹੂਲਤ ਨਾਲ ਮਰਨ ਵਰਤ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 21 ਜਨਵਰੀ ਨੂੰ ਕੂਚ ਕਰਨ ’ਤੇ ਵੱਡਾ ਬਿਆਨ ਦਿੱਤਾ ਗਿਆ ਹੈ। ਦਰਅਸਲ 101 ਕਿਸਾਨਾਂ ਦਾ ਜਥਾ 21 ਜਨਵਰੀ ਨੂੰ ਦਿੱਲੀ ਲਈ ਕੂਚ ਨਹੀਂ ਕਰੇਗਾ। ਇਸ ਤੋਂ ਇਲਾਵਾ ਸ਼ੰਭੂ ਮੋਰਚੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। 

ਉਨ੍ਹਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਭੋਜਨ ਗ੍ਰਹਿਣ ਕਰਨ ਲੈਣ ਅਤੇ ਤੰਦਰੂਸਤ ਹੋਕੇ ਜੰਗ ਨੂੰ ਲੜਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਲਕੇ ਸ਼ੰਭੂ ਮੋਰਚੇ ਵੱਲੋਂ ਦਿੱਲੀ ਲਈ ਕੂਚ ਨਹੀਂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : Bathinda farmers And Police Clash : ਪਿੰਡ ਜਿਉਂਦ 'ਚ ਕਿਸਾਨ ਤੇ ਪੁਲਿਸ ਆਹਮੋ -ਸਾਹਮਣੇ, ਟਕਰਾਅ ਦੀ ਬਣੀ ਸਥਿਤੀ !

Related Post