Punjab Band : 'ਪੰਜਾਬ ਬੰਦ' ਨੂੰ ਲੈ ਕੇ ਕਿਸਾਨ ਪੂਰੀ ਤਰ੍ਹਾਂ ਤਿਆਰ, 'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'

Punjab Band : ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਬੰਦ ਵਾਲੇ ਦਿਨ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਦੋਧੀ ਉਸ ਦਿਨ ਦੁੱਧ ਪਾਉਣ ਸ਼ਹਿਰ ਆਵੇਗਾ। ਇਸ ਤਰ੍ਹਾਂ 3 ਕਰੋੜ ਪੰਜਾਬ ਵਾਸੀ, ਕੇਂਦਰ ਨੂੰ ਕਰਾਰਾ ਜਵਾਬ ਦੇਣਗੇ।

By  KRISHAN KUMAR SHARMA December 27th 2024 05:13 PM -- Updated: December 27th 2024 05:15 PM

Sarwan Singh Pandher : ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਕਿਸਾਨ ਸੰਗਠਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਵੱਲੋਂ ਅੱਜ ਅੰਮ੍ਰਿਤਸਰ ਦੇ ਬਾਜ਼ਾਰਾਂ ਅਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੱਸਾਂ ਅਤੇ ਦੁਕਾਨਾਂ ਦੇ ਬਾਹਰ ਪੋਸਟਰ ਚਿਪਕਾ ਕੇ ਬੰਦ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 30 ਦਸੰਬਰ ਨੂੰ ਪੂਰਾ ਪੰਜਾਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਰਹੇਗਾ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਨੂੰ ਸਾਰੇ ਦੁਕਾਨਦਾਰਾਂ ਦਾ ਸਟੂਡੈਂਟ ਯੂਨੀਅਨ ਦਾ ਅਤੇ ਵਪਾਰੀਆਂ ਦਾ ਟ੍ਰਾਂਸਪੋਰਟਾਂ ਦਾ ਕਿਸਾਨਾਂ ਦਾ ਤੇ ਆਮ ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਸਮਰਥਨ ਦੇ ਕੇ ਪੂਰਾ ਪੰਜਾਬ ਬੰਦ ਕਰ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬੰਦ ਵਾਲੇ ਦਿਨ ਕੋਈ ਵੀ ਕਿਸਾਨ ਸਬਜ਼ੀ ਲੈ ਕੇ ਨਹੀਂ ਆਵੇਗਾ ਤੇ ਨਾ ਹੀ ਕੋਈ ਦੋਧੀ ਉਸ ਦਿਨ ਦੁੱਧ ਪਾਉਣ ਸ਼ਹਿਰ ਆਵੇਗਾ। ਇਸ ਤਰ੍ਹਾਂ 3 ਕਰੋੜ ਪੰਜਾਬ ਵਾਸੀ, ਕੇਂਦਰ ਨੂੰ ਕਰਾਰਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜਿੰਮੇਵਾਰ ਕੇਂਦਰ ਸਰਕਾਰ ਹੋਵੇਗੀ।

ਕਿਸਾਨ ਆਗੂ ਨੇ ਇਸ ਮੌਕੇ ਸਵਰਗੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਾਰਾ ਦੇਸ਼ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖੇਗਾ। ਉਨ੍ਹਾਂ ਦੇ ਕੀਤੇ ਹੋਏ ਕੰਮਾਂ ਦੇ ਕਾਰਨ ਡਾ. ਮਨਮੋਹਨ ਸਿੰਘ ਨੂੰ ਹਰ ਭਾਰਤ ਨੂੰ ਇਹ ਵਿਛੋੜਾ ਸਾਨੂੰ ਹਮੇਸ਼ਾ ਯਾਦ ਰਹੇਗਾ।

Related Post