Banana Farming : ਕੇਲੇ ਨੇ ਵੱਡੀ ਕੀਤੀ ਕਮਾਈ! ਹੋਰਨਾਂ ਕਿਸਾਨਾਂ ਲਈ ਰਾਹ-ਦਸੇਰਾ ਬਣਿਆ ਅਗਾਂਹਵਧੂ ਕਿਸਾਨ ਸਤਨਾਮ ਸਿੰਘ
Satnam Singh Banana Farmer in Punjab : ਸਤਨਾਮ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਕੇਲੇ ਦੀ ਖੇਤੀ ਵਿੱਚ ਮਿਹਨਤ ਭਾਵੇਂ ਜ਼ਿਆਦਾ ਹੈ ਪਰ ਜੇਕਰ ਮੌਸਮ ਸਹੀ ਰਹੇ ਤਾਂ ਇੱਕ ਏਕੜ ਵਿੱਚੋਂ 5-6 ਲੱਖ ਰੁਪਏ ਦਾ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਰਿਵਾਇਤੀ ਫਸਲਾਂ ਨਾਲੋਂ ਤਿੰਨ ਗੁਣਾ ਜਿਆਦਾ ਹੈ।
Farming News : ਪੰਜਾਬ ਵਿੱਚ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਰਵਾਇਤੀ ਫਸਲਾਂ ਦੇ ਗੇੜ ਵਿੱਚੋਂ ਨਿਕਲ ਨਹੀਂ ਪਾ ਰਹੇ ਹਨ। ਪਰ ਗੁਰਦਾਸਪੁਰ ਦਾ ਇੱਕ ਕਿਸਾਨ ਐਸਾ ਵੀ ਹੈ, ਜੋ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਕੇਲੇ ਦੇ ਬਾਗ ਲਗਾ ਕੇ ਲੱਖਾਂ ਰੁਪਏ ਮੁਨਾਫਾ ਕਮਾ ਰਿਹਾ ਹੈ। ਕੇਲੇ ਦਾ ਫਲ ਆਮ ਤੌਰ 'ਤੇ ਯੂਪੀ ਅਤੇ ਮਹਾਰਾਸ਼ਟਰ ਰਾਜਾਂ ਵਿੱਚੋਂ ਪੰਜਾਬ ਵਿੱਚ ਆਉਂਦਾ ਹੈ ਪਰ ਇਸ ਦੀ ਮੰਗ ਕਾਫੀ ਹੋਣ ਕਾਰਨ ਸਤਨਾਮ ਸਿੰਘ ਵੱਲੋਂ ਸ਼ੁਰੂਆਤੀ ਤੌਰ ਤੇ ਆਪਣੇ ਘਰ ਵਿੱਚ ਤਿੰਨ ਚਾਰ ਬੂਟੇ ਕੇਲੇ ਦੇ ਲਗਾਏ ਗਏ ਅਤੇ ਜਦੋਂ ਸੰਤੁਸ਼ਟ ਹੋ ਗਿਆ ਕਿ ਚੰਗਾ ਫਲ ਪੰਜਾਬ ਵਿੱਚ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਗਾਂਹਵਧੂ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਪਹਿਲਾਂ-ਪਹਿਲਾਂ ਉਸ ਨੇ ਆਪਣੀ ਤਿੰਨ ਏਕੜ ਜਮੀਨ ਵਿੱਚ ਕੇਲੇ ਦੇ ਬੂਟੇ ਲਗਾਏ ਸਨ, ਜਿਸ ਨਾਲ ਉਸ ਵੇਲੇ ਕੁਝ ਹੋਰ ਕਿਸਾਨਾਂ ਨੇ ਵੀ ਉਸ ਦੇ ਨਾਲ ਆਪਣੀ ਥੋੜੀ-ਥੋੜੀ ਜਮੀਨ ਵਿੱਚ ਕੇਲੇ ਦੇ ਬੂਟੇ ਲਗਾਏ ਪਰ ਸ਼ੁਰੂਆਤੀ ਦੌਰ ਵਿੱਚ ਫਸਲ ਬਾਰੇ ਜਾਣਕਾਰੀ ਨਾ ਹੋਣ ਕਾਰਨ ਕੁਝ ਬੂਟੇ ਖਰਾਬ ਹੋ ਗਏ ਤਾਂ ਉਹ ਹਿੰਮਤ ਛੱਡ ਗਏ। ਹਾਲਾਂਕਿ ਸਤਨਾਮ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਕੋਲੋਂ ਸਲਾਹ ਲੈ ਕੇ ਕੇਲੇ ਦੀ ਖੇਤੀ ਜਾਰੀ ਰੱਖੀ ਅਤੇ ਅੱਜ ਇਸ ਤੋਂ ਹੋਣ ਵਾਲੇ ਫਾਇਦੇ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
ਸਤਨਾਮ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਕੇਲੇ ਦੀ ਖੇਤੀ ਵਿੱਚ ਮਿਹਨਤ ਭਾਵੇਂ ਜ਼ਿਆਦਾ ਹੈ ਪਰ ਜੇਕਰ ਮੌਸਮ ਸਹੀ ਰਹੇ ਤਾਂ ਇੱਕ ਏਕੜ ਵਿੱਚੋਂ 5-6 ਲੱਖ ਰੁਪਏ ਦਾ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ, ਜੋ ਰਿਵਾਇਤੀ ਫਸਲਾਂ ਨਾਲੋਂ ਤਿੰਨ ਗੁਣਾ ਜਿਆਦਾ ਹੈ। ਇਸ ਲਈ ਬਾਕੀ ਕਿਸਾਨਾਂ ਨੂੰ ਵੀ ਇਸ ਵੱਲ ਆਉਣਾ ਚਾਹੀਦਾ ਹੈ। ਸਤਨਾਮ ਸਿੰਘ ਅਨੁਸਾਰ ਜੇ ਕੋਈ ਕਿਸਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਮਦਦ ਇਸ ਬਾਰੇ ਵਿੱਚ ਚਾਹੁੰਦਾ ਹੈ ਤਾਂ ਉਹ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਤਿਆਰ ਹੈ।