''ਜਿੰਨੇ ਵੀ ਜਨਮ ਮਿਲਣਗੇ, ਕਿਸਾਨੀ ਦੇ ਲਈ...'' ਹੰਝੂ ਵਹਾਉਣ ਲਈ ਮਜਬੂਰ ਕਰ ਰਿਹਾ ਰੇਸ਼ਮ ਸਿੰਘ ਦੀ ਜੇਬ 'ਚੋਂ ਮਿਲਿਆ 'ਡੈਥ ਨੋਟ'
Farmer Death at Shambhu Border : ਕਿਸਾਨ ਆਗੂ ਵੱਲੋਂ ਜੀਵਨਲੀਲਾ ਸਮਾਪਤ ਕੀਤੇ ਜਾਣ ਦਾ ਕਿਸਾਨਾਂ ਨਾਲ ਖੜਨ ਵਾਲੇ ਹਰ ਵਿਅਕਤੀ ਨੂੰ ਦੁੱਖ ਹੈ, ਪਰ ਹੁਣ ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਮਿਲਿਆ ਇਹ 'ਡੈਥ ਨੋਟ' ਹਰ ਇੱਕ ਨੂੰ ਰੋਣ ਲਈ ਮਜਬੂਰ ਕਰ ਰਿਹਾ ਹੈ।
Resham Singh Death Note : ਸ਼ੰਭੂ ਬਾਰਡਰ 'ਤੇ ਵੀਰਵਾਰ ਸਵੇਰੇ ਇੱਕ ਹੋਰ ਕਿਸਾਨ ਵੱਲੋਂ ਸਰਕਾਰਾਂ ਦੀ ਬੇਰੁਖੀ ਕਾਰਨ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ। ਕਿਸਾਨ ਰੇਸ਼ਮ ਸਿੰਘ ਵੱਲੋਂ ਸਲਫਾਸ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕੀਤੇ ਜਾਣ ਬਾਰੇ ਦੱਸਿਆ ਗਿਆ ਹੈ। ਹੁਣ ਕਿਸਾਨ ਆਗੂ ਦੀ ਜੇਬ ਵਿਚੋਂ ਇੱਕ 'ਡੈਥ ਨੋਟ' ਵੀ ਬਰਾਮਦ ਹੋਣ ਬਾਰੇ ਖ਼ਬਰ ਸਾਹਮਣੇ ਆਈ ਹੈ। ਕਿਸਾਨ ਆਗੂ ਵੱਲੋਂ ਜੀਵਨਲੀਲਾ ਸਮਾਪਤ ਕੀਤੇ ਜਾਣ ਦਾ ਕਿਸਾਨਾਂ ਨਾਲ ਖੜਨ ਵਾਲੇ ਹਰ ਵਿਅਕਤੀ ਨੂੰ ਦੁੱਖ ਹੈ, ਪਰ ਹੁਣ ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਮਿਲਿਆ ਇਹ 'ਡੈਥ ਨੋਟ' ਹਰ ਇੱਕ ਨੂੰ ਰੋਣ ਲਈ ਮਜਬੂਰ ਕਰ ਰਿਹਾ ਹੈ।
ਕੀ ਲਿਖਿਆ ਸੀ ਰੇਸ਼ਮ ਸਿੰਘ ਨੇ 'ਡੈਥ ਨੋਟ' ?
ਰੇਸ਼ਮ ਸਿੰਘ ਨੇ ਡੈਥ ਨੋਟ ਵਿੱਚ ਲਿਖਿਆ, ''ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਆਪਣੀ ਜਾਨ ਦੇ ਰਿਹਾ ਹਾਂ। ਮੈਨੂੰ ਜਿੰਨੇ ਵੀ ਜਨਮ ਮਿਲਣਗੇ, ਮੈਂ ਕਿਸਾਨੀ ਦੇ ਲਈ ਹਮੇਸ਼ਾ ਲੜਦਾ ਰਵਾਂਗਾ।''
ਰੇਸ਼ਮ ਸਿੰਘ ਨੇ ਨੋਟ ਲਿਖਿਆ ਕਿ, ''ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ, ਉਨ੍ਹਾਂ ਤੋਂ ਪਹਿਲਾਂ ਮੈਂ ਆਪਣੀ ਜਾਨ ਦੀ ਕੁਰਬਾਨੀ ਦੇ ਰਿਹਾ ਹਾਂ।''
ਜਾਣਕਾਰੀ ਮੁਤਾਬਿਕ ਰੇਸ਼ਮ ਸਿੰਘ ਦੀ ਉਮਰ ਕਰੀਬ 54 ਸਾਲ ਸੀ। ਉਨ੍ਹਾਂ ਸਵੇਰੇ ਜਦੋਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤਾਂ ਹਾਲਤ ਗੰਭੀਰ ਦੇ ਚਲਦਿਆਂ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ, ਪਰ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕੀਤਾ ਗਿਆ ਸੀ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ।
ਦੂਜੇ ਪਾਸੇ, ਖਨੌਰੀ ਬਾਰਡਰ 'ਤੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਅੱਜ ਉਨ੍ਹਾਂ ਦੇ ਵਰਤ ਦਾ 45ਵਾਂ ਦਿਨ ਹੈ। ਡੱਲੇਵਾਲ ਦਾ ਬਲੱਡ ਪ੍ਰੈਸ਼ਰ ਲਗਾਤਾਰ ਡਿੱਗ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹੁਣ ਉਹ ਕਿਸੇ ਨੂੰ ਨਹੀਂ ਮਿਲਣਗੇ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖ ਰੇਖ ਕਰ ਰਹੀ ਹੈ।