Hoshiarpur Farmer Murder: ਹੁਸ਼ਿਆਰਪੁਰ ’ਚ ਕਿਸਾਨ ਆਗੂ ਦਾ ਬੇਰਹਿਮੀ ਨਾਲ ਕਤਲ, ਜਾਂਚ ’ਚ ਜੁਟੀ ਪੁਲਿਸ

ਯੋਧਾ ਅੱਜ ਸਵੇਰੇ ਕਰੀਬ 10 ਵਜੇ ਘਰੋ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਕਤਲ ਦਿੱਤਾ ਗਿਆ। ਫਿਲਹਾਲ ਸ਼ੁਰੂਆਤੀ ਜਾਂਚ ਵਿਚ ਪੁਲਿਸ ਇਸ ਨੂੰ ਕਤਲ ਨੂੰ ਅੰਨ੍ਹੇ ਕਤਲ ਦੇ ਰੂਪ ਵਿੱਚ ਦੇਖ ਰਹਿ ਹੈ।

By  Aarti May 5th 2024 03:26 PM

Hoshiarpur Farmer Murder: ਹੁਸ਼ਿਆਰਪੁਰ ਦੇ ਮੇਬਾ ਮਿਆਣੀ ਵਿਚ ਅੱਜ ਯੋਧਾ ਸਿੰਘ ਕਿਸਾਨ ਆਗੂ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੰਡ ਖੇਤਰ ਦੇ ਪਿੰਡ ਮੇਬਾ ਮਿਆਣੀ ਵਿਖੇ ਵਾਪਰੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਯੋਧਾ ਸਿੰਘ ਵਜੋਂ ਹੋਈ ਹੈ। ਉੱਥੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੇ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਪੋਸਟਮਾਟਮ ਲਈ ਦਸੂਹਾ ਦੇ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਯੋਧਾ ਅੱਜ ਸਵੇਰੇ ਕਰੀਬ 10 ਵਜੇ ਘਰੋ ਖੇਤਾਂ ਨੂੰ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਦੇ ਕਿਨਾਰੇ ਜੰਗਲ ਵਿੱਚ ਕਤਲ ਦਿੱਤਾ ਗਿਆ। ਫਿਲਹਾਲ ਸ਼ੁਰੂਆਤੀ ਜਾਂਚ ਵਿਚ ਪੁਲਿਸ ਇਸ ਨੂੰ ਕਤਲ ਨੂੰ ਅੰਨ੍ਹੇ ਕਤਲ ਦੇ ਰੂਪ ਵਿੱਚ ਦੇਖ ਰਹਿ ਹੈ। ਕਿਉਕਿ ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾਂ ਵਿਰੋਧ ਜੋ ਸਮਾਜ ਵਿਚ ਗਲਤ ਅਨਸਰ ਹਨ ਉਨ੍ਹਾਂ ਖਿਲਾਫ ਖੁਲ੍ਹ ਕੇ ਬੋਲਦਾ ਰਹਿੰਦਾ ਸੀ ਜਿਸ ਦੇ ਜਿਸ ਦੇ ਚਲਦੇ ਇਸ ਕਤਲ ਨੂੰ ਅੰਜ਼ਾਮ ਦਿੱਤਾ ਗਿਆ ਹੋ ਸਕਦਾ ਹੈ। 

ਮ੍ਰਿਤਕ ਦੇ ਭਤੀਜੇ ਪਰਮਜੀਤ ਸਿੰਘ ਭੁੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੀ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ ਉਹ ਸਮੇਂ-ਸਮੇਂ ’ਤੇ ਸਮਾਜ ਵਿਰੋਧੀ ਲੋਕਾਂ ਖਿਲਾਫ ਬੋਲਦੇ ਰਹਿੰਦੇ ਸੀ। ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਅੱਜ ਭੁਗਤਣਾ ਪਿਆ।

ਮੌਕੇ ਤੇ ਪਹੁੰਚੇ ਐਸਪੀਡੀ ਸਰਵਜੀਤ ਸਿੰਘ ਬਾਇਆ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਨੂੰ ਅਲੱਗ ਅਲੱਗ ਤੱਥਾਂ ਤੋਂ ਦੇਖ ਰਹਿ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਹਾਲ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਮਾਮਲਾ, ਪੁਲਿਸ ਨੇ ਅੰਮ੍ਰਿਤਸਰ ਤੋਂ ਸਵਰਨਦੀਪ ਸਿੰਘ ਨੂੰ ਕੀਤਾ ਗ੍ਰਿਫਤਾਰ

Related Post