Budha Nallah Issue : ਬੁੱਢੇ ਨਾਲੇ 'ਤੇ ਜਗਜੀਤ ਡੱਲੇਵਾਲ ਦੀ ਸਰਕਾਰ ਨੂੰ ਚੇਤਾਵਨੀ, 'ਜੇਕਰ ਕੁੱਝ ਵੀ ਗਲਤ ਹੋਇਆ ਤਾਂ...'

Dallewal on Ludhiana Budha Nallah Issue : ਕਿਸਾਨ ਆਗੂ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਜਿਹੜੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣੇ।

By  KRISHAN KUMAR SHARMA December 3rd 2024 03:49 PM -- Updated: December 3rd 2024 03:54 PM

Jagjit Singh Dallewal on Budha Nallah : ਡੱਲੇਵਾਲ ਨੇ ਕਿਹਾ ਕਿ ਜਿਹੜੇ ਸਾਡੇ ਸਾਥੀ ਲੁਧਿਆਣਾ 'ਚ ਗੰਦੇ ਪਾਣੀ ਨੂੰ ਬੁੱਢੇ ਨਾਲੇ ਅਤੇ ਸਤਲੁਜ ਦਰਿਆ 'ਚ ਪੈਣ ਤੋਂ ਰੋਕਣ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਪੁਲਿਸ ਵੱਲੋਂ ਕਈ ਥਾਂਵਾਂ 'ਤੇ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ, ਜਿਸ ਦੀ ਉਨ੍ਹਾਂ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਲੁਧਿਆਣਾ ਪੁਲਿਸ ਨੂੰ ਤੁਰੰਤ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਕਰਨ ਅਤੇ ਮਸਲੇ ਦਾ ਹੱਲ ਕਰਨ ਲਈ ਕਿਹਾ ਹੈ, ਤਾਂ ਜੋ ਸਥਿਤੀ ਨੂੰ ਸ਼ਾਂਤੀ ਨਾਲ ਕੰਟਰੋਲ ਕੀਤਾ ਜਾ ਸਕੇ।

ਕਿਸਾਨ ਆਗੂ ਨੇ ਕਿਹਾ ਕਿ ਲੁਧਿਆਣਾ ਸੀਪੀ ਕਹਿ ਰਹੇ ਲਾਅ ਐਂਡ ਆਰਡਰ ਤੋੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਇਸ 'ਤੇ ਸਿੱਧਾ ਹੁੰਦੇ ਹੋਏ ਪੰਜਾਬ ਸਰਕਾਰ ਤੇ ਸੀਪੀ ਨੂੰ ਸਵਾਲ ਕੀਤਾ ਕਿ ਤੁਸੀ ਕਹਿੰਦੇ ਹੋ ਕਿ ਕਿਸਾਨਾਂ ਨੇ ਪ੍ਰਦੂਸ਼ਨ ਕਰਤਾ, ਜਦੋਂਕਿ ਸਿਰਫ਼ 1 ਫ਼ੀਸਦੀ ਪ੍ਰਦੂਸ਼ਣ ਕਿਸਾਨਾਂ ਵੱਲੋਂ ਹੁੰਦਾ ਹੈ, ਪਰ ਉਸ 'ਤੇ ਵੀ ਹੋ-ਹੱਲਾ ਕੀਤਾ ਜਾਂਦਾ ਹੈ।

ਉਨ੍ਹਾਂ ਸੀਪੀ ਲੁਧਿਆਣਾ ਨੂੰ ਕਿਹਾ ਕਿ ਜਿਥੇ ਤੁਸੀ ਦਫਤਰ ਵਿੱਚ ਬੈਠੇ ਹੋ, ਉਥੇ 2 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਨਹੀਂ ਬੁੱਢਾ ਨਾਲਾ, ਜਿਸ ਵਿੱਚ ਪੂਰੇ ਸ਼ਹਿਰ ਦੀਆਂ ਫੈਕਟਰੀਆਂ ਦਾ ਗੰਦਾ ਪਾਣੀ ਉਸ ਵਿੱਚ ਪੈ ਰਿਹਾ ਹੈ। ਇਸ ਪਾਣੀ ਨੂੰ ਸਮੂਹ ਮਾਲਵਾ ਬੈਲਟ ਦੇ ਲੋਕਾਂ ਨੇ ਪੀਣਾ ਹੁੰਦਾ ਹੈ, ਕੀ ਇਹ ਤੁਹਾਨੂੰ ਨਹੀਂ ਪਤਾ ਸੀ ਕਿ ਇਹ ਕਿਸੇ ਦਿਨ ਲਾਅ ਐਂਡ ਆਰਡਰ ਦਾ ਮਸਲਾ ਬਣੇਗਾ? ਇਸ ਨਾਲ ਲੋਕਾਂ ਨੂੰ ਬਿਮਾਰੀਆਂ ਵੰਡੀਆਂ ਜਾ ਰਹੀਆਂ ਹਨ, ਮਤਲਬ ਤੁਸੀ ਵੀ ਇਸ ਵਿੱਚ ਭਾਈਵਾਲ ਹੋ? ਅਤੇ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਤੁਰੰਤ ਰਿਹਾਅ ਕੀਤੇ ਜਾਣ ਹਿਰਾਸਤੀ ਨੌਜਵਾਨ : ਡੱਲੇਵਾਲ

ਕਿਸਾਨ ਆਗੂ ਨੇ ਕਿਹਾ ਕਿ ਪ੍ਰਦਰਸ਼ਨ ਦੌਰਾਨ ਜਿਹੜੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਗੱਲ ਸੁਣੇ। ਪਰ ਜੇਕਰ ਅੱਜ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਪਾਉਣ ਵਾਲਿਆਂ ਲਈ ਸਰਕਾਰ ਸ਼ੈਲਟਰ ਬਣੀ ਹੋਈ ਹੈ, ਤਾਂ ਇਸਦਾ ਮਤਲਬ ਸਿਰਫ਼ ਇਹੀ ਹੈ ਕਿ ਤੁਸੀ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਹੇ ਹੋ ਅਤੇ ਉਂਝ ਖੁਦ ਨੂੰ ਪੰਜਾਬ ਦੇ ਵਾਤਾਵਰਨ ਪ੍ਰੇਮੀ ਵੱਜੋਂ ਪੇਸ਼ ਕਰਦੇ ਹੋ।

''ਕੋਈ ਘਟਨਾ ਵਾਪਰੀ ਤਾਂ ਸਾਰੀਆਂ ਜਥੇਬੰਦੀਆਂ ਮੈਦਾਨ 'ਚ ਉਤਰਨਗੀਆਂ''

ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਯੂਨੀਅਨ ਤੇ ਅਸੀਂ ਖਨੌਰੀ ਬਾਰਡਰ 'ਤੇ ਹਾਂ ਤੇ ਕੇਂਦਰ ਨਾਲ ਜੂਝ ਰਹੇ ਹਾਂ, ਪਰ ਇਹ ਨਾ ਸਮਝਣਾ ਕਿ ਅਸੀਂ ਬੁੱਢੇ ਨਾਲੇ ਦੇ ਅੰਦੋਲਨ ਨਾਲ ਨਹੀਂ, ਅਸੀਂ ਇਸਦਾ ਪੁਰਜ਼ੋਰ ਸਮਰਥਨ ਕਰਦੇ ਹਾਂ। ਜੇਕਰ ਇਸ ਅੰਦੋਲਨ 'ਚ ਸਰਕਾਰ ਵੱਲੋਂ ਕੋਈ ਵੀ ਗਲਤ ਹਰਕਤ ਕੀਤੀ ਗਈ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਇਸ ਮਾਮਲੇ ਵਿੱਚ ਮੈਦਾਨ 'ਚ ਉਤਰਾਂਗੇ ਤੇ ਘਿਰਾਓ ਕਰਾਂਗੇ, ਫਿਰ ਦੇਖਾਂਗੇ ਸਰਕਾਰ ਕੀ ਕਰਦੀ ਹੈ।

Related Post