Dallewal Health : ''ਦਾਦਾ ਜੀ, ਦੀ ਸਿਹਤ ਡਾਊਨ ਹੋਈ ਐ...ਹੌਸਲੇ ਨਹੀਂ..ਜਲਦ ਮੋਰਚਾ ਹੋਵੇਗਾ ਫਤਿਹ'' ਡੱਲੇਵਾਲ ਦੇ ਪੋਤੇ ਦੀ ਭਾਵੁਕ ਅਪੀਲ

Jagjit Singh Dallewal health update : ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਮੰਗਲਵਾਰ 22ਵਾਂ ਦਿਨ ਹੋ ਗਿਆ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਸਿਹਤ ਡਾਊਨ ਹੋਣ ਦੇ ਬਾਵਜੂਦ ਜਾਰੀ ਹੈ।

By  KRISHAN KUMAR SHARMA December 17th 2024 12:35 PM -- Updated: December 17th 2024 04:44 PM

Dallewal grandson appealed to government : ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ 'ਤੇ ਬੈਠਿਆਂ ਮੰਗਲਵਾਰ 22ਵਾਂ ਦਿਨ ਹੋ ਗਿਆ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਸਿਹਤ ਡਾਊਨ ਹੋਣ ਦੇ ਬਾਵਜੂਦ ਜਾਰੀ ਹੈ। ਖਨੌਰੀ ਬਾਰਡਰ 'ਤੇ ਡੱਲੇਵਾਲ ਨਾਲ ਮਰਨ ਵਰਤ 'ਤੇ ਉਨ੍ਹਾਂ ਨਾਲ ਜਿਥੇ ਕਿਸਾਨ ਮੌਜੂਦ ਹਨ ਅਤੇ ਹੌਸਲਾ ਅਫ਼ਜਾਈ ਕਰਨ ਲਈ ਡਟੇ ਹੋਏ ਹਨ, ਉਥੇ ਉਨ੍ਹਾਂ ਦੇ ਜਿਗਰ ਦਾ ਟੁਕੜਾ ਪੋਤਾ ਜਿਗਰਜੋਤ ਸਿੰਘ ਵੀ ਮੌਜੂਦ ਹੈ ਅਤੇ ਆਪਣੇ ਦਾਦਾ ਜੀ ਦਾ ਹੌਸਲਾ ਵਧਾ ਰਿਹਾ ਹੈ।

ਉਸ ਨੇ ਕਿਹਾ, ''ਉਹ ਚਾਹੁੰਦਾ ਹੈ ਕਿ ਕਿਸਾਨ ਛੇਤੀ ਹੀ ਮੋਰਚਾ ਫਤਿਹ ਕਰਨ ਅਤੇ ਆਪਣੇ ਘਰ ਜਾਣ। ਦਾਦਾ ਜੀ, ਛੇਤੀ ਹੀ ਮੋਰਚਾ ਫਤਿਹ ਕਰਨਗੇ। ਉਨ੍ਹਾਂ ਨੇ 22 ਦਿਨਾਂ ਤੋਂ ਨਾ ਕੁੱਝ ਖਾਧਾ ਹੈ ਅਤੇ ਨਾ ਕੁੱਝ ਪੀਤਾ ਹੈ। ਉਨ੍ਹਾਂ ਦੀ ਸਿਹਤ ਵੀ ਬਹੁਤ ਜ਼ਿਆਦਾ ਡਾਊਨ ਹੋ ਗਈ ਹੈ... ਉਨ੍ਹਾਂ ਨੇ ਇੱਕ ਚਿੱਠੀ ਵੀ ਪੀਐਮ ਮੋਦੀ ਨੂੰ ਲਿਖੀ ਸੀ, ਮੋਰਚਾ ਫਤਿਹ ਕਰਨ ਸਬੰਧ ਵਿੱਚ।''

ਉਸ ਨੇ ਕਿਹਾ, ''ਦਾਦਾ ਜੀ ਨੇ ਕਈ ਮੋਰਚਿਆਂ ਅਤੇ ਜੰਗਾਂ ਲੜੀਆਂ ਹਨ, ਪਰ ਕਿਸੇ ਵਿੱਚ ਵੀ ਉਹ ਹਾਰੇ ਨਹੀਂ ਹਨ ਅਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਉਹ ਛੇਤੀ ਹੀ ਮੋਰਚਾ ਫਤਿਹ ਕਰਨਗੇ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਛੇਤੀ ਹੀ ਮੰਗਾਂ ਮੰਨੀਆਂ ਜਾਣ, ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਪਰਤਣ।''

ਉਸ ਨੇ ਕਿਹਾ ਕਿ ਕਿਸਾਨਾਂ ਦਾ ਕਾਫਲਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਅਤੇ ਹਜ਼ਾਰਾਂ ਦੀ ਤਦਾਦ ਹੁਣ ਲੱਖਾਂ 'ਚ ਹੋ ਗਈ ਹੈ। ਇਸਤੋਂ ਇਲਾਵਾ ਪੰਜਾਬੀ ਗਾਇਕਾਂ ਸਮੇਤ ਹਰ ਵਰਗ, ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ। ਉਸ ਨੇ ਕਿਹਾ ਕਿ ਦਾਦਾ ਜੀ, ਦੀ ਸਿਹਤ ਭਾਵੇਂ ਡਾਊਨ ਹੋ ਰਹੀ ਹੈ, ਪਰ ਹੌਸਲੇ ਜਿਉਂ ਦੇ ਤਿਉਂ ਕਾਇਮ ਹਨ।

Related Post