Dallewal Statement On Meeting : ਕੇਂਦਰ ਸਰਕਾਰ ਨਾਲ ਮੀਟਿੰਗ ’ਚ ਸ਼ਾਮਲ ਹੋਣ ਤੋਂ ਪਹਿਲਾਂ ਡੱਲੇਵਾਲ ਦਾ ਵੱਡਾ ਬਿਆਨ, ਕਿਹਾ...
ਉੱਥੇ ਹੀ ਦੂਜੇ ਪਾਸੇ ਮੀਟਿੰਗ ਤੋਂ ਪਹਿਲਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ’ਚ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦੀ ਗੱਲ ਆਖੀ ਹੈ।

Dallewal Statement On Meeting : ਅੱਜ ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਵੇਗੀ। ਇਹ ਮੀਟਿੰਗ ਕਾਫੀ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਮੀਟਿੰਗ ’ਚ ਕੇਂਦਰੀ ਮੰਤਰੀ ਪਿਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਸ਼ਿਵਰਾਜ ਸਿੰਘ ਚੌਹਾਨ ਸ਼ਾਮਲ ਹੋਣਗੇ। ਜਦਕਿ ਕਿਸਾਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਸਣੇ ਤਕਰੀਬਨ 28 ਕਿਸਾਨ ਮੀਟਿੰਗ ’ਚ ਸ਼ਾਮਲ ਹੋਣਗੇ।
ਉੱਥੇ ਹੀ ਦੂਜੇ ਪਾਸੇ ਮੀਟਿੰਗ ਤੋਂ ਪਹਿਲਾਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ’ਚ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦੀ ਗੱਲ ਆਖੀ ਹੈ।
ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੇ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਅਸੀਂ ਸਰਕਾਰ ਤੋਂ ਅਪੀਲ ਕਰਾਂਗੇ ਕਿ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਤੋਂ ਵਿਚਾਲੇ ਦੇ ਰਸਤੇ ’ਤੇ ਕੋਈ ਸਹਿਮਤੀ ਨਹੀਂ ਹੋਵੇਗੀ ਸਹਿਮਤੀ ਸਿਰਫ ਕਿਸਾਨਾਂ ਦੀ ਮੰਗ ਐਮਐਸਪੀ ਦੇ ਕਾਨੂੰਨ ਨੂੰ ਲੈ ਕੇ ਹੋਵੇਗੀ।
ਡੱਲੇਵਾਲ ਖਨੌਰੀ ਬਾਰਡਰ ਤੋਂ ਪ੍ਰਾਈਵੇਟ ਐਬੂਲੈਂਸ ’ਚ ਸਵਾਰ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋਏ ਹਨ। ਰਵਾਨਗੀ ਤੋਂ ਪਹਿਲਾਂ ਕਿਸਾਨਾਂ ਨੇ ਅਰਦਾਸ ਕੀਤੀ। ਦੱਸ ਦਈਏ ਕਿ ਡੱਲੇਵਾਲ ਤੋਂ ਵੱਖ 28 ਕਿਸਾਨ ਆਗੂ ਕੇਂਦਰ ਅਤੇ ਕਿਸਾਨਾਂ ਦੀ ਅਹਿਮ ਮੀਟਿੰਗ ’ਚ ਸ਼ਾਮਲ ਹੋਣ ਦੇ ਲਈ ਰਵਾਨਾ ਹੋਏ ਹਨ।
ਕਿਸਾਨ ਮਜ਼ਦੂਰ ਮੋਰਚਾ ( ਭਾਰਤ) ਵੱਲੋਂ ਸ਼ਾਮਿਲ ਹੋਣ ਵਾਲੇ ਆਗੂ
- ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ)
- ਜਸਵਿੰਦਰ ਸਿੰਘ ਲੋਂਗੋਵਾਲ (ਬੀਕੇਯੂ ਏਕਤਾ ਅਜ਼ਾਦ)
- ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ)
- ਬਲਵੰਤ ਸਿੰਘ ਬਹਿਰਾਮਕੇ (ਬੀਕੇਯੂ ਬਹਿਰਾਮਕੇ)
- ਬੀਬੀ ਸੁਖਵਿੰਦਰ ਕੌਰ (ਬੀਕੇਯੂ ਕ੍ਰਾਂਤੀਕਾਰੀ)
- ਦਿਲਬਾਗ ਸਿੰਘ ਗਿੱਲ ( ਭਾਰਤੀ ਕਿਸਾਨ ਮਜ਼ਦੂਰ ਯੂਨੀਅਨ )
- ਹਰਵਿੰਦਰ ਸਿੰਘ ਗਿੱਲ ( ਜੀ ਕੇ ਐੱਸ ਰਾਜਿਸਥਾਨ)
- ਉਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ)
- ਪਰਮਜੀਤ ਸਿੰਘ ( ਰਾਸ਼ਟਰੀ ਕਿਸਾਨ ਸੰਗਠਨ, ਮੱਧਪ੍ਰਦੇਸ਼/ਬਿਹਾਰ )
- ਪੀ ਟੀ ਜੋਨ (ਬੀ ਕੇ ਯੂ ਕੇਰਲਾ)
- ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ)
- ਤੇਜਵੀਰ ਸਿੰਘ ਪੰਜੋਖਰਾ ( ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਹਰਿਆਣਾ)
- ਜੰਗ ਸਿੰਘ ਭਟੇੜੀ (ਬੀ.ਕੇ.ਯੂ. ਭਟੇੜੀ)
- ਸਤਨਾਮ ਸਿੰਘ ਬਹਿਰੂ ( ਇੰਡੀਅਨ ਫਾਰਮਰਜ਼ ਅਸੋਸੀਏਸ਼ਨ) ਸ਼ਾਮਿਲ ਹੋਣਗੇ ।
ਕਾਬਿਲੇਗੌਰ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 89ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਵੱਲੋਂ ਐਮਐਸਪੀ ਲਾਗੂ ਕਰਨ ਸਣੇ ਕਈ ਮੰਗਾਂ ਨੂੰ ਲੈ ਕੇ ਮਰਨ ਵਰਤ ਕੀਤਾ ਜਾ ਰਿਹਾ ਹੈ। ਡੱਲੇਵਾਲ ਦਾ ਸਾਫ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ।
ਇਹ ਵੀ ਪੜ੍ਹੋ: Punjab Farmer Meeting: ਕੇਂਦਰ ਵੱਲੋਂ ਕਿਸਾਨਾਂ ਨਾਲ ਮੀਟਿੰਗ ਅੱਜ, ਮੀਟਿੰਗ 'ਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਹੁੰਚਣਗੇ