Faridkot Shooting Training Center : ਪੂਰੇ ਪੰਜਾਬ ਵਿੱਚ ਫਰੀਦਕੋਟ ਨੂੰ ਮਿਲੀ ਚੌਥੀ ਸ਼ੂਟਿੰਗ ਰੇਂਜ, ਇਨ੍ਹਾਂ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਮਿਲੇਗੀ ਸਹੂਲਤ

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿਲਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਚੰਡੀਗੜ,ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਬਾਦਲ ਪਿੰਡ ’ਚ ਇਹ ਸ਼ੂਟਿੰਗ ਰੇਂਜ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਸਨ

By  Aarti December 3rd 2024 11:44 AM

Faridkot Shooting Training Center :  ਫਰੀਦਕੋਟ ਜ਼ਿਲ੍ਹੇ ਦੇ ਨਿਸ਼ਾਨੇਬਾਜ਼ ਬਣਨ ਵਾਲੇ ਨੌਜਵਾਨਾਂ ਲਈ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਵਿਚੋਂ ਚੌਥੀ ਸ਼ੂਟਿੰਗ ਰੇਂਜ ਉਪਲਬਧ ਕਰਵਾ ਕੇ ਵੱਡਾ ਉਪਰਾਲਾ ਕੀਤਾ ਹੈ। ਦੱਸ ਦਈਏ ਕਿ ਪੰਜਾਬ ’ਚ ਫਰੀਦਕੋਟ ਜ਼ਿਲ੍ਹੇ ਨੂੰ ਚੌਥੀ ਸ਼ੂਟਿੰਗ ਰੇਂਜ ਮਿਲੀ ਹੈ। ਜਿਸ ਨਾਲ ਫਰੀਦਕੋਟ ਦੇ ਨਾਲ ਨਾਲ ਨੇੜੇ ਦੇ ਚਾਰ ਪੰਜ ਜ਼ਿਲ੍ਹਿਆਂ ਦੇ ਬੱਚਿਆਂ ਨੂੰ ਇਸ ਰੇਂਜ਼ ਦੀ ਸਹੂਲਤ ਮਿਲੇਗੀ। ਜਿਸ ਨਾਲ ਹੁਣ ਫਰੀਦਕੋਟ ਦੇ ਅਨੇਕਾਂ ਬੱਚੇ ਬੱਚੀਆਂ ਸਿਫਤ ਕੌਰ ਸਮਰਾ ਦਾ ਰੂਪ ਧਾਰਨਗੇ। ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿਲਵਾਂ ਵਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ।  

ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੁਖਜੀਤ ਸਿੰਘ ਢਿਲਵਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਚੰਡੀਗੜ,ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਬਾਦਲ ਪਿੰਡ ’ਚ ਇਹ ਸ਼ੂਟਿੰਗ ਰੇਂਜ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਸਨ, ਇਹ ਫਰੀਦਕੋਟ ਜ਼ਿਲ੍ਹੇ ’ਚ 12 ਲੱਖ ਰੁਪਏ ਦੇ ਕਰੀਬ ਨਾਲ ਤਿਆਰ ਕਰ ਦਿੱਤੀ ਗਈ ਹੈ। ਹੁਣ ਇਸ ਵਿੱਚ 80 ਲੱਖ ਦੇ ਕਰੀਬ ਦੇ ਪ੍ਰੋਜੈਕਟ ਹੋਰ ਲਿਆਂਦੇ ਗਏ ਹਨ, ਜਿਹੜੀ ਹੁਣ ਇੰਟਰਨੈਸ਼ਨਲ ਪੱਧਰ ਦੀ ਸ਼ੂਟਿੰਗ ਰੇਂਜ ਦਾ ਕੰਮ ਕਰੇਗੀ। 

ਉਨ੍ਹਾਂ ਨੇ ਅੱਗੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਕੱਲੇ ਫਰੀਦਕੋਟ ਦੇ ਹੀ ਨਹੀਂ ਆਸ ਪਾਸ ਦੇ ਜ਼ਿਲ੍ਹਿਆਂ ਦੇ ਬੱਚੇ ਵੀ ਇਸ ਰੇਂਜ ਦਾ ਲਾਭ ਲੈਣਗੇ ਅਤੇ ਵੱਡੀ ਗੱਲ ਹੈ ਕੇ ਜਿਹੜੇ ਬੱਚੇ ਨਿਸ਼ਾਨੇਬਾਜ਼ ਬਣਨਾ ਚਾਹੁੰਦੇ ਸਨ ਪਰ ਉਹ ਬਾਹਰ ਟ੍ਰੇਨਿੰਗ ਲਈ ਨਹੀਂ ਜਾ ਸਕਦੇ ਉਨ੍ਹਾਂ ਲਈ ਬਹੁਤ ਫਾਇਦਾ ਹੋਇਆ ਹੈ ਅਤੇ ਨਸ਼ਿਆਂ ਤੋਂ ਵੀ ਨੌਜਵਾਨਾਂ ਨੂੰ ਨਿਜਾਤ ਮਿਲੇਗੀ। 

ਇਸ ਮੌਕੇ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ ਬਹੁਤ ਟਾਈਮ ਤੋਂ ਆਰਜੀ ਸ਼ੂਟਿੰਗ ਰੇਂਜ ’ਚ ਬੱਚਿਆ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਪਰ ਬਹੁਤ ਘੱਟ ਬੱਚਿਆ ਨੂੰ ਫਾਇਦਾ ਹੁੰਦਾ ਸੀ ਹੁਣ ਇਸ ਸਰਕਾਰੀ ਰੇਂਜ ਨਾਲ ਬਹੁਤ ਬੱਚੇ ਇੰਟਰਨੈਸ਼ਨਲ ਪੱਧਰ ਦੇ ਨਿਸ਼ਾਨੇਬਾਜ਼ ਬਣਨਗੇ। 15 ਦੇ ਕਰੀਬ ਬੱਚੇ ਟ੍ਰੇਨਿੰਗ ਲੈ ਰਹੇ ਹਨ। 

ਇਸ ਮੌਕੇ ਟ੍ਰੇਨਿੰਗ ਲੈ ਰਹੇ ਬੱਚਿਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾ ਤੋਂ ਟ੍ਰੇਨਿੰਗ ਲੈ ਰਹੇ ਹਨ ਪਰ ਉਨ੍ਹਾਂ ਨੂੰ ਚੰਡੀਗੜ੍ਹ, ਦਿੱਲੀ ਤੱਕ ਵੀ ਜਾਣਾ ਪੈਂਦਾ ਸੀ ਹੁਣ ਫਰੀਦਕੋਟ ’ਚ ਇਹ ਰੇਂਜ ਬਣਨ ਨਾਲ ਬਹੁਤ ਬੱਚਿਆ ਨੂੰ ਲਾਭ ਮਿਲੇਗਾ ਇਸ ਮੌਕੇ ਫਰੀਦਕੋਟ ਵਾਸੀਆਂ ਨੇ ਵੀ ਇਸ ਸਰਕਾਰੀ ਰੇਂਜ ਬਣਨ ਦੀ ਖੁਸ਼ੀ ਮਹਿਸੂਸ ਕੀਤੀ।

ਇਹ ਵੀ ਪੜ੍ਹੋ : Chandigarh News : PM ਮੋਦੀ ਦਾ ਚੰਡੀਗੜ੍ਹ ਦੌਰਾ ਅੱਜ, 3 ਨਵੇਂ ਅਪਰਾਧਿਕ ਕਾਨੂੰਨ ਦੇਸ਼ ਨੂੰ ਕਰਨਗੇ ਸਮਰਪਤ, ਸੁਰੱਖਿਆ ਦੇ ਚੌਕਸ ਪ੍ਰਬੰਧ

Related Post