Diljit Dosanjh 'ਤੇ Live concert 'ਚ ਸੁੱਟਿਆ ਗਿਆ ਫੋਨ, ਦੁਸਾਂਝਾਂ ਵਾਲੇ ਨੇ ਮੁੰਡੇ ਨੂੰ ਦੇਖੋ ਕਿਵੇਂ ਦਿੱਤਾ ਜਵਾਬ

Diljit Dosanjh : ਦਿਲਜੀਤ ਨੇ ਅੱਗੇ ਕਿਹਾ- ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਜੇ ਅਸੀਂ ਪਿਆਰ ਕਰਦੇ ਹਾਂ, ਤਾਂ ਅਸੀਂ ਪਿਆਰ ਦੀ ਪ੍ਰਕਿਰਿਆ ਵਿਚ ਆਪਣਾ ਫੋਨ ਕਿਉਂ ਖਰਾਬ ਕਰੀਏ?

By  KRISHAN KUMAR SHARMA September 20th 2024 09:07 PM -- Updated: September 20th 2024 09:09 PM

Diljit Dosanjh : ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਕ੍ਰੇਜ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਸ ਦੇ ਗੀਤਾਂ ਦੇ ਰਿਕਾਰਡ ਹੋਣ ਜਾਂ ਮਿੰਟਾਂ-ਸਕਿੰਟਾਂ 'ਚ ਮਹਿੰਗੇ ਭਾਅ ਟਿਕਟਾਂ ਵਿਕਣਾ ਹੋਵੇ, ਪਰ ਕਈ ਵਾਰ ਕੋਈ ਘਟਨਾ ਵੀ ਵਾਪਰ ਜਾਂਦੀ ਹੈ, ਜਿਸ ਨਾਲ ਮਾਹੌਲ ਵੀ ਖਰਾਬ ਹੁੰਦਾ ਹੈ।

ਅਜਿਹੀ ਹੀ ਘਟਨਾ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਵਾਪਰੀ, ਜਿਥੇ ਲਾਈਵ ਪ੍ਰੋਗਰਾਮ ਦੌਰਾਨ ਉਸ ਉਪਰ ਕਿਸੇ ਨੇ ਮੋਬਾਈਲ ਫੋਨ ਸੁੱਟ ਦਿੱਤਾ। ਦੱਸ ਦਈਏ ਕਿ ਪਿੱਛੇ ਜਿਹੇ ਹੀ ਪੰਜਾਬੀ ਗਾਇਕ ਕਰਨ ਔਜਲਾ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ, ਜਦੋਂ ਉਨ੍ਹਾਂ ਦੇ ਯੂਕੇ ਕੰਸਰਟ 'ਤੇ ਕਿਸੇ ਨੇ ਜੁੱਤੀ ਸੁੱਟ ਦਿੱਤੀ ਸੀ।

ਵਾਕਿਆ ਦਿਲਜੀਤ ਦੋਸਾਂਝ ਦੇ 19 ਸਤੰਬਰ ਦੀ ਰਾਤ ਨੂੰ ਪੈਰਿਸ ਵਿੱਚ ਇੱਕ ਪ੍ਰੋਗਰਾਮ ਦਾ ਸੀ। ਇੱਥੇ ਦੁਸਾਂਝ ਆਪਣਾ ਪਟਿਆਲਾ ਪੈੱਗ... ਗੀਤ ਗਾ ਰਿਹਾ ਸੀ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਸਟੇਜ 'ਤੇ ਆਪਣਾ ਆਈਫੋਨ ਸੁੱਟ ਦਿੱਤਾ, ਜਿਸ ਨੂੰ ਦਿਲਜੀਤ ਨੇ ਦੇਖਿਆ ਅਤੇ ਫ਼ੋਨ ਆਪਣੇ ਹੱਥ ਵਿੱਚ ਲੈ ਲਿਆ, ਜਿਸ ਤੋਂ ਬਾਅਦ ਗੀਤ ਅਤੇ ਬੈਂਡ ਬੰਦ ਕਰ ਦਿੱਤੇ ਗਏ। ਦਿਲਜੀਤ ਨੇ ਕਿਹਾ- ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫ਼ੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ, ਤਾਂ ਤੁਹਾਨੂੰ ਨੁਕਸਾਨ ਹੋਵੇਗਾ। ਐਸਾ ਪਲ ਖਰਾਬ ਨਾ ਕਰੋ ਭਾਈ।

ਦਿਲਜੀਤ ਨੇ ਕਿਹਾ- ਭਵਿੱਖ ਵਿੱਚ ਕਿਸੇ ਕਲਾਕਾਰ ਨਾਲ ਅਜਿਹਾ ਨਾ ਕਰੋ

ਦਿਲਜੀਤ ਨੇ ਅੱਗੇ ਕਿਹਾ- ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਜੇ ਅਸੀਂ ਪਿਆਰ ਕਰਦੇ ਹਾਂ, ਤਾਂ ਅਸੀਂ ਪਿਆਰ ਦੀ ਪ੍ਰਕਿਰਿਆ ਵਿਚ ਆਪਣਾ ਫੋਨ ਕਿਉਂ ਖਰਾਬ ਕਰੀਏ? ਜਿਸ ਤੋਂ ਬਾਅਦ ਦਿਲਜੀਤ ਨੇ ਫੋਨ ਵਾਪਸ ਫੈਨ ਨੂੰ ਦੇ ਦਿੱਤਾ। ਦਿਲਜੀਤ ਨੇ ਕਿਹਾ- ਹੁਣ ਮੈਨੂੰ ਫਿਰ ਤੋਂ ਸ਼ੁਰੂ ਤੋਂ ਹੀ ਗਾਉਣਾ ਪਵੇਗਾ।

ਇਸ ਤੋਂ ਬਾਅਦ ਦਿਲਜੀਤ ਨੇ ਆਪਣੀ ਜੈਕੇਟ ਫੈਨਸ ਨੂੰ ਲਾਹ ਕੇ ਦਿੱਤੀ ਅਤੇ ਕਿਹਾ- ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ। ਪਰ ਭਵਿੱਖ ਵਿੱਚ ਕਿਸੇ ਕਲਾਕਾਰ ਨਾਲ ਅਜਿਹਾ ਨਾ ਕਰੋ। ਇਸ ਵਿੱਚ ਮੈਨੂੰ ਜਾਂ ਕਿਸੇ ਹੋਰ ਕਲਾਕਾਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।

Related Post