ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਕਈ ਫਿਲਮਾਂ ’ਚ ਕਰ ਚੁੱਕੇ ਹਨ ਕੰਮ
ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਰਣਦੀਪ ਭੰਗੂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ।

Randeep Singh Bhangu Death: ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਦਾ ਦੇਹਾਂਤ ਹੋ ਗਿਆ ਹੈ। ਫਿਲਹਾਲ ਉਨ੍ਹਾਂ ਦੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰ ਰਣਦੀਪ ਭੰਗੂ ਦਾ ਅੰਤਿਮ ਸਸਕਾਰ ਅੱਜ ਬਾਰਾਂ ਵਜੇ ਦੇ ਕਰੀਬ ਪਿੰਡ ਚੂਹੜਮਾਜਰਾ ਨਜ਼ਦੀਕ ਚਮਕੌਰ ਸਾਹਿਬ ਰੋਪੜ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ ਇੰਡਸਟਰੀ ‘ਚ ਰਣਦੀਪ ਭੰਗੂ ਦੇ ਦੇਹਾਂਤ ਦੀ ਖਬਰ ਸਾਹਮਣੇ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਅਦਾਕਾਰ ਰਣਦੀਪ ਭਾਗੂ ਨਾ ਸਿਰਫ ਇੱਕ ਅਦਾਕਾਰ ਸੀ ਬਲਕਿ ਇੱਕ ਮਹਾਨ ਕਬੱਡੀ ਖਿਡਾਰੀ ਵੀ ਸੀ। ਉਹ ਚੇਤਨਾ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਦੇ ਸੀਨੀਅਰ ਮੈਂਬਰ ਵੀ ਸਨ।
ਇਹ ਵੀ ਪੜ੍ਹੋ: ਨਿੰਜਾ, ਹਰਫ ਚੀਮਾ, ਵੱਡਾ ਗਰੇਵਾਲ ਸਣੇ ਕਈ ਗਾਇਕਾਂ ਨੇ ਕੀਤੀ ਛਬੀਲ ਤੇ ਲੰਗਰ ਸੇਵਾ