Amritsar News : ਸਾਈਬਰ ਠੱਗਾਂ ਵੱਲੋਂ ਫਰਜ਼ੀ ਵੈੱਬਸਾਈਟ ਬਣਾ ਕੇ ਕਮਰਿਆਂ ਦੀ ਬੁਕਿੰਗ ਦੇ ਨਾਮ ਤੇ ਸ਼ਰਧਾਲੂਆਂ ਨਾਲ ਕੀਤੀ ਜਾ ਰਹੀ ਠੱਗੀ, ਸ੍ਰੀ ਹਰਿਮੰਦਰ ਸਾਹਿਬ ਦੇ ਅਧਿਕਾਰੀ ਨੇ ਦਿੱਤੀ ਜਾਣਕਾਰੀ
Amritsar News : ਸ੍ਰੀ ਹਰਿਮੰਦਰ ਸਾਹਿਬ (Sri Harmandar Sahib ) ਦੀਆਂ ਸਰਾਵਾਂ 'ਚ ਕਮਰਿਆਂ ਦੀ ਬੁਕਿੰਗ ਲਈ ਆਨਲਾਈਨ ਠੱਗੀ ਨਹੀਂ ਰੁੱਕ ਰਹੀ ਹੈ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ(Sri Harmandar Sahib ) ਦੇ ਅਧਿਕਾਰੀ ਨੇ ਅਹਿਮ ਜਾਣਕਾਰੀ ਦਿੱਤੀ

Amritsar News : ਸ੍ਰੀ ਹਰਿਮੰਦਰ ਸਾਹਿਬ (Sri Harmandar Sahib ) ਦੀਆਂ ਸਰਾਵਾਂ 'ਚ ਕਮਰਿਆਂ ਦੀ ਬੁਕਿੰਗ ਲਈ ਆਨਲਾਈਨ ਠੱਗੀ ਨਹੀਂ ਰੁੱਕ ਰਹੀ ਹੈ। ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ(Sri Harmandar Sahib ) ਦੇ ਅਧਿਕਾਰੀ ਨੇ ਅਹਿਮ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਸਾਈਬਰ ਠੱਗ ਸੰਗਤ ਦੀ ਸ਼ਰਧਾ ਭਾਵਨਾ ਦਾ ਫਾਇਦਾ ਉਠਾਉਣ ਤੋਂ ਬਾਜ਼ ਨਹੀਂ ਆ ਰਹੇ ਅਤੇ ਫਰਜ਼ੀ ਵੈੱਬਸਾਈਟ ਬਣਾ ਕੇ ਕਮਰਿਆਂ ਦੀ ਬੁਕਿੰਗ ਦੇ ਨਾਮ 'ਤੇ ਸ਼ਰਧਾਲੂਆਂ ਨਾਲ ਠੱਗੀ ਕੀਤੀ ਜਾ ਰਹੀ ਹੈ। ਸਰਾਵਾਂ 'ਚ ਪਹੁੰਚਣ 'ਤੇ ਸ਼ਰਧਾਲੂਆਂ ਨੂੰ ਠੱਗੀ ਸਬੰਧੀ ਜਾਣਕਾਰੀ ਮਿਲਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਅਧਿਕਾਰੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਆਈਟੀ ਵਿੰਗ ਪੂਰੀ ਚੌਕਸੀ ਵਰਤ ਰਿਹਾ ਹੈ। ਹੁਣ ਤੱਕ ਅਨੇਕਾਂ ਫਰਜ਼ੀ ਵੈਬਸਾਈਟਾਂ ਬੰਦ ਕਰਵਾਈਆਂ ਜਾ ਚੁੱਕੀਆਂ ਹਨ। ਹੁਣ ਮੁੜ ਤੋਂ ਸਾਈਬਰ ਠੱਗੀ ਦੇ 3 ਮਾਮਲੇ ਸਾਹਮਣੇ ਆਏ ਹਨ। ਸਾਰਾਗੜ੍ਹੀ ਨਿਵਾਸ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਿਵਾਸ 'ਚ ਕਮਰਿਆਂ ਦੀ ਬੁਕਿੰਗ ਦੇ ਨਾਮ 'ਤੇ ਠੱਗੀ ਮਾਰੀ ਗਈ।
ਸ਼੍ਰੋਮਣੀ ਕਮੇਟੀ ਵਲੋਂ ਸਾਰਾਗੜ੍ਹੀ ਨਿਵਾਸ ਅਤੇ ਮਾਤਾ ਗੰਗਾ ਨਿਵਾਸ 'ਚ ਕਮਰਿਆਂ ਲਈ ਅਧਿਕਾਰਿਤ ਵੈਬਸਾਈਟ WWW.SGPCSRAI.COM 'ਤੇ 15 ਦਿਨ ਪਹਿਲਾਂ ਬੁਕਿੰਗ ਕਰਵਾਉਣ ਦੀ ਸੰਗਤ ਨੂੰ ਅਪੀਲ ਕੀਤੀ ਗਈ ਹੈ।