ਅਪ੍ਰੈਲ ਫੂਲ ਡੇਅ 'ਤੇ ਦੋਸਤਾਂ ਨਾਲ ਮਜ਼ਾਕ ਕਰਨ ਲਈ ਕੀਤੀ ਝੂਠੀ ਖੁਦ+ਕੁਸ਼ੀ, ਅਸਲ 'ਚ ਹੋਈ ਮੌਤ

By  Jasmeet Singh April 3rd 2024 09:33 AM

Fake suicide turn real: ਮੱਧ ਪ੍ਰਦੇਸ਼ ਦੇ ਇੰਦੌਰ 'ਚ ਸੋਮਵਾਰ ਨੂੰ ਅਪ੍ਰੈਲ ਫੂਲ ਡੇਅ 'ਤੇ ਆਪਣੇ ਦੋਸਤ ਨੂੰ ਮਜ਼ਾਕ ਕਰਨ ਦੀ ਕੋਸ਼ਿਸ਼ ਕਰਦੇ ਹੋਏ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ। ਸੋਮਵਾਰ ਨੂੰ ਅਪ੍ਰੈਲ ਫੂਲ ਡੇਅ 'ਤੇ ਆਪਣੇ ਦੋਸਤਾਂ ਨੂੰ ਪ੍ਰੈਂਕ ਕਰਨ ਲਈ, ਵਿਦਿਆਰਥੀ ਨੇ ਆਪਣੇ ਦੋਸਤ ਨਾਲ ਵੀਡੀਓ ਚੈਟ ਦੌਰਾਨ ਸਟੂਲ 'ਤੇ ਖੜ੍ਹਾ ਹੋ ਕੇ ਖੁਦ ਕੁਸ਼ੀ ਕਰਨ ਦਾ ਬਹਾਨਾ ਬਣਾਇਆ। ਗਲੇ 'ਚ ਰੱਸੀ ਪਾ ਕੇ ਸਟੂਲ 'ਤੇ ਖੜ੍ਹਾ ਵਿਦਿਆਰਥੀ ਆਪਣੇ ਦੋਸਤ ਨੂੰ ਪ੍ਰੈਂਕ ਕਰਨ ਲਈ ਉਸ ਨਾਲ ਖੁਦ ਕੁਸ਼ੀ ਦੀ ਝੂਠੀ ਚਰਚਾ ਕਰ ਰਿਹਾ ਸੀ। ਇਸ ਦੌਰਾਨ ਸਟੂਲ ਫਿਸਲ ਗਿਆ, ਜਿਸ ਕਾਰਨ ਉਸ ਦੀ ਫਾਹਾ ਲੈ ਕੇ ਮੌਤ ਹੋ ਗਈ। ਘਟਨਾ ਨੂੰ ਦੇਖ ਕੇ ਅਭਿਸ਼ੇਕ ਦੇ ਦੋਸਤ ਨੇ ਤੁਰੰਤ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ, ਜੋ ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਡੀਸ਼ਨਲ ਡੀ.ਸੀ.ਪੀ. ਰਾਜੇਸ਼ ਡੰਡੋਤੀਆ ਨੇ ਕਿਹਾ, ਪੁਲਿਸ ਨੇ ਇੰਦੌਰ ਵਿੱਚ 11ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post