Aadhaar card update: ਮੁਫ਼ਤ ਆਧਾਰ ਅਪਡੇਟ ਦੀ ਵਧੀ ਮਿਆਦ, ਹੁਣ 14 ਸਤੰਬਰ ਤੱਕ ਨਹੀਂ ਲੱਗੇਗਾ ਕੋਈ ਪੈਸਾ

ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਦੀ ਵੈੱਬਸਾਈਟ ਮੁਤਾਬਕ ਹੁਣ ਗਾਹਕ 14 ਸਤੰਬਰ ਤੱਕ ਆਪਣੇ ਆਧਾਰ ਕਾਰਡ 'ਚ ਨਾਮ ਅਤੇ ਪਤਾ ਮੁਫਤ 'ਚ ਅਪਡੇਟ ਕਰ ਸਕਣਗੇ। UIDAI ਦੇ ਨਿਯਮਾਂ ਦੇ ਮੁਤਾਬਕ, ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕਸ ਅਤੇ ਪਤਾ ਹਰ 10 ਸਾਲ ਬਾਅਦ ਅਪਡੇਟ ਕਰਨਾ ਹੁੰਦਾ ਹੈ।

By  Dhalwinder Sandhu June 13th 2024 04:42 PM

Free Aadhaar updation deadline: ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਦੀ ਵੈੱਬਸਾਈਟ ਮੁਤਾਬਕ ਹੁਣ ਗਾਹਕ 14 ਸਤੰਬਰ ਤੱਕ ਆਪਣੇ ਆਧਾਰ ਕਾਰਡ 'ਚ ਨਾਮ ਅਤੇ ਪਤਾ ਮੁਫਤ 'ਚ ਅਪਡੇਟ ਕਰ ਸਕਣਗੇ। UIDAI ਨੇ ਸੁਝਾਅ ਦਿੱਤਾ ਸੀ ਕਿ ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਪੁਰਾਣਾ ਹੈ ਤਾਂ ਤੁਹਾਨੂੰ ਆਪਣੀ ਪਛਾਣ ID ਨੂੰ ਅਪਡੇਟ ਕਰੋ। ਜੇਕਰ ਤੁਸੀਂ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ, ਤਾਂ ਜਿੰਨੀ ਜਲਦੀ ਹੋ ਸਕੇ ਇਸ ਨੂੰ ਕਰ ਲਓ।

ਸਮਾਂ ਸੀਮਾ ਵਿੱਚ ਪਹਿਲਾਂ ਵੀ ਕੀਤਾ ਸੀ ਵਾਧਾ

UIDAI ਦੀ ਵੈੱਬਸਾਈਟ 'ਤੇ ਆਧਾਰ ਕਾਰਡ ਨੂੰ ਮੁਫਤ ਅਪਡੇਟ ਕਰਨ ਦੀ ਪਹਿਲੀ ਤਰੀਕ 15 ਦਸੰਬਰ 2023 ਸੀ। ਜਿਸ ਨੂੰ 14 ਜੂਨ 2024 ਤੱਕ ਵਧਾ ਦਿੱਤਾ ਗਿਆ ਸੀ। ਹੁਣ ਇੱਕ ਵਾਰ ਫਿਰ ਇਸ ਵਿੱਚ ਵਾਧਾ ਕੀਤਾ ਗਿਆ ਹੈ। ਦਰਅਸਲ, ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਦੇ ਆਧਾਰ ਕਾਰਡ ਨੂੰ ਜਾਰੀ ਹੋਏ 10 ਸਾਲ ਤੋਂ ਵੱਧ ਹੋ ਗਏ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦਾ ਆਧਾਰ ਅਪਡੇਟ ਨਹੀਂ ਹੋਇਆ ਹੈ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਲੋਕ ਜਲਦੀ ਤੋਂ ਜਲਦੀ ਇਸ ਨੂੰ ਅਪਡੇਟ ਕਰਨ, ਜੇਕਰ ਤੁਸੀਂ ਆਪਣਾ 10 ਸਾਲ ਪੁਰਾਣਾ ਆਧਾਰ ਕਾਰਡ ਅਪਡੇਟ ਨਹੀਂ ਕਰਦੇ ਤਾਂ ਤੁਹਾਡੇ ਆਧਾਰ ਕਾਰਡ ਦਾ ਕੋਈ ਫਾਇਦਾ ਨਹੀਂ ਹੋਵੇਗਾ। UIDAI ਦੇ ਨਿਯਮਾਂ ਦੇ ਮੁਤਾਬਕ, ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕਸ ਅਤੇ ਪਤਾ ਹਰ 10 ਸਾਲ ਬਾਅਦ ਅਪਡੇਟ ਕਰਨਾ ਹੁੰਦਾ ਹੈ।

ਆਧਾਰ ਕਾਰਡ ਕਿਵੇਂ ਅਪਡੇਟ ਕਰਨਾ ਹੈ ?

  • ਆਧਾਰ ਕਾਰਡ ਨੂੰ ਆਨਲਾਈਨ ਅਪਡੇਟ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ https://myaadhaar.uidai.gov.in/ ਵੈੱਬ ਸਾਈਟ ਉੱਤੇ ਜਾਓ।
  • ਇਸ ਤੋਂ ਬਾਅਦ ਤੁਸੀਂ ਆਧਾਰ ਨੰਬਰ ਨਾਲ ਇਸ ਨੂੰ ਲਾਗਇਨ ਕਰੋ।
  • ਇਸ ਤੋਂ ਬਾਅਦ ਪ੍ਰੋਸੀਡ ਟੂ ਅਪਡੇਟ ਐਡਰੈੱਸ ਆਪਸ਼ਨ ਚੁਣੋ।
  • ਫਿਰ ਤੁਹਾਨੂੰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ-ਟਾਈਮ ਪਾਸਵਰਡ (OTP) ਭੇਜਿਆ ਜਾਵੇਗਾ, ਇਸ ਨੂੰ ਭਰੋ।
  • ਇਸ ਤੋਂ ਬਾਅਦ ਤੁਹਾਨੂੰ Document Update ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ ਤੇ ਫਿਰ ਤੁਸੀਂ ਵੇਰਵੇ ਦੇਖ ਸਕੋਗੇ।
  • ਅਖੀਰ ਵਿੱਚ ਤੁਹਾਨੂੰ ਵੇਰਵਿਆਂ ਦੀ ਪੁਸ਼ਟੀ ਕਰਨੀ ਹੋਵੇਗੀ ਅਤੇ ਫਿਰ ਲਾਗੂ ਹਾਈਪਰਲਿੰਕ 'ਤੇ ਕਲਿੱਕ ਕਰਨਾ ਹੋਵੇਗਾ।

ਪਤਾ ਕਿਵੇਂ ਅਪਡੇਟ ਕਰਨਾ ਹੈ ?

  • ਜੇਕਰ ਤੁਹਾਡਾ ਪਤਾ ਅੱਪਡੇਟ ਨਹੀਂ ਹੈ, ਤਾਂ ਇਸਨੂੰ ਅਪਡੇਟ ਕਰਨ ਲਈ ਤੁਹਾਨੂੰ https://myaadhaar.uidai.gov.in/ 'ਤੇ ਜਾ ਕੇ ਲੌਗਇਨ ਕਰਨਾ ਹੋਵੇਗਾ।
  • ਉੱਥੇ ਜਾ ਕੇ ਤੁਹਾਨੂੰ ਐਡਰੈੱਸ ਅਪਡੇਟ ਚੁਣਨਾ ਹੋਵੇਗਾ।
  • ਇਸ ਤੋਂ ਬਾਅਦ ਅਪਡੇਟ ਆਧਾਰ ਆਨਲਾਈਨ ਵਿਕਲਪ ਨੂੰ ਚੁਣਨਾ ਹੋਵੇਗਾ।
  • ਫਿਰ ਤੁਹਾਨੂੰ ਐਡਰੈੱਸ ਵਿਕਲਪ ਨੂੰ ਚੁਣਨਾ ਹੋਵੇਗਾ ਅਤੇ ਆਧਾਰ ਅਪਡੇਟ ਕਰਨ ਲਈ ਅੱਗੇ ਵਧਣ 'ਤੇ ਕਲਿੱਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਦਸਤਾਵੇਜ਼ ਦੀ ਸਕੈਨ ਕੀਤੀ ਕਾਪੀ ਅਤੇ ਫਿੰਗਰਪ੍ਰਿੰਟ ਅਤੇ ਆਇਰਿਸ਼ ਸਕੈਨ ਦੀ ਜਾਣਕਾਰੀ ਦਰਜ ਕਰਨੀ ਹੋਵੇਗੀ।

Related Post