Barnala Blast News : ਬਰਨਾਲਾ ’ਚ ਹੋਇਆ ਜ਼ੋਰਦਾਰ ਧਮਾਕਾ; ਧਮਾਕੇ ਮਗਰੋਂ ਮਕਾਨ ਦੀਆਂ 3 ਛੱਤਾਂ ਡਿੱਗੀਆਂ, ਪਤੀ-ਪਤਨੀ ਝੁਲਸੇ

ਦੱਸ ਦਈਏ ਕਿ ਧਮਾਕੇ ਮਗਰੋਂ ਮਕਾਨ ’ਚ ਅੱਗ ਵੀ ਲੱਗ ਗਈ ਸੀ ਜਿਸ ਕਾਰਨ ਘਰ ’ਚ ਮੌਜੂਦ ਪਤੀ ਪਤਨੀ ਅੱਗ ਦਾ ਸ਼ਿਕਾਰ ਹੋ ਗਏ।

By  Aarti March 15th 2025 01:47 PM -- Updated: March 15th 2025 04:32 PM

Barnala Blast News : ਬਰਨਾਲਾ ’ਚ ਤਿੰਨ ਮੰਜ਼ਿਲਾ ਮਕਾਨ ’ਚ ਜ਼ੋਰਦਾਰ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਧਮਾਕਾ ਇੰਨ੍ਹਾ ਜਿਆਦਾ ਖਤਰਨਾਕ ਸੀ ਕਿ ਮਕਾਨ ਦੀਆਂ ਤਿੰਨ ਛੱਤਾਂ ਡਿੱਗ ਗਈਆਂ। 

ਦੱਸ ਦਈਏ ਕਿ ਧਮਾਕੇ ਮਗਰੋਂ ਮਕਾਨ ’ਚ ਅੱਗ ਵੀ ਲੱਗ ਗਈ ਸੀ ਜਿਸ ਕਾਰਨ ਘਰ ’ਚ ਮੌਜੂਦ ਪਤੀ ਪਤਨੀ ਅੱਗ ਦਾ ਸ਼ਿਕਾਰ ਹੋ ਗਏ। ਪਤੀ ਅਤੇ ਪਤਨੀ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਪਿੰਡ ਪੱਖੋਕਲਾਂ ’ਚ ਵਾਪਰੀ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਧਮਾਕੇ ਦੇ ਪਿੱਛੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਿਆ ਹੈ। 

ਸੂਤਰਾਂ ਅਨੁਸਾਰ ਇਹ ਧਮਾਕਾ ਗੈਸ ਸਿਲੰਡਰ ਅਤੇ ਇਨਵਰਟਰ ਤੋਂ ਗੈਸ ਲੀਕ ਹੋਣ ਕਾਰਨ ਹੋਇਆ ਹੋ ਸਕਦਾ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਅਤੇ ਭਾਰੀ ਨੁਕਸਾਨ ਹੋਇਆ, ਜਿਸਦੀ ਅੰਦਾਜ਼ਨ ਰਕਮ 8 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।

ਹਾਦਸੇ ਵਿੱਚ ਜ਼ਖਮੀ ਹੋਏ ਘਰ ਦੇ ਮਾਲਕ ਹਰਮੇਲ ਸਿੰਘ, ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਪੰਜਾਬ ਸਰਕਾਰ ਤੋਂ ਪ੍ਰਭਾਵਿਤ ਪਰਿਵਾਰ ਲਈ ਮਦਦ ਦੀ ਮੰਗ ਕਰ ਰਹੇ ਹਨ।

Related Post