Exit Poll 2024: ਸ਼ਾਮ 6 ਵਜੇ ਆਉਣਗੇ ਐਗਜ਼ਿਟ ਪੋਲ, ਪਿਛਲੀਆਂ 3 ਲੋਕ ਸਭਾਵਾਂ ਦੇ ਐਗਜ਼ਿਟ ਪੋਲ 'ਤੇ ਮਾਰੋ ਝਾਤ

Exit Poll 2024: ਦੱਸ ਦਈਏ ਕਿ ਐਗਜ਼ਿਟ ਪੋਲ ਸੂਬਿਆਂ ਵਾਰ ਜਾਰੀ ਹੁੰਦੇ ਹਨ। ਭਾਵੇਂ ਇਹ ਐਗਜ਼ਿਟ ਪੋਲ ਕਿਸੇ ਵੀ ਪਾਰਟੀ ਦੀ ਜਿੱਤ ਲਈ ਨਤੀਜਿਆਂ ਦਾ ਐਲਾਨ ਨਹੀਂ ਕਰਦੇ। ਹਾਲਾਂਕਿ ਇਹ ਸਿਰਫ਼ ਇਹ ਦੱਸਣ ਲਈ ਹੁੰਦੇ ਹਨ ਕਿ ਕਿਸ ਪਾਰਟੀ ਦੀ ਕਿੰਨੀ ਹਵਾ ਹੋ ਸਕਦੀ ਹੈ।

By  KRISHAN KUMAR SHARMA June 1st 2024 12:46 PM -- Updated: June 1st 2024 12:49 PM

Lok Sabha 2024 Exit Poll: ਲੋਕ ਸਭਾ ਚੋਣਾਂ 2024 ਦੇ 7 ਪੜਾਵਾਂ ਦੀ ਵੋਟਿੰਗ ਅੱਜ ਸ਼ਾਮ 6 ਵਜੇ ਪੂਰੀ ਹੋ ਜਾਵੇਗੀ, ਜਿਸ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਦੀਆਂ ਨਜ਼ਰ ਐਗਜ਼ਿਟ ਪੋਲਾਂ 'ਤੇ ਹੋਣਗੀਆਂ। ਦੱਸ ਦਈਏ ਕਿ ਐਗਜ਼ਿਟ ਪੋਲ ਸੂਬਿਆਂ ਵਾਰ ਜਾਰੀ ਹੁੰਦੇ ਹਨ। ਭਾਵੇਂ ਇਹ ਐਗਜ਼ਿਟ ਪੋਲ ਕਿਸੇ ਵੀ ਪਾਰਟੀ ਦੀ ਜਿੱਤ ਲਈ ਨਤੀਜਿਆਂ ਦਾ ਐਲਾਨ ਨਹੀਂ ਕਰਦੇ। ਹਾਲਾਂਕਿ ਇਹ ਸਿਰਫ਼ ਇਹ ਦੱਸਣ ਲਈ ਹੁੰਦੇ ਹਨ ਕਿ ਕਿਸ ਪਾਰਟੀ ਦੀ ਕਿੰਨੀ ਹਵਾ ਹੋ ਸਕਦੀ ਹੈ।

ਐਗਜ਼ਿਟ ਪੋਲ ਅਸਲ ਨਤੀਜਿਆਂ ਦੇ ਕਿੰਨੇ ਨੇੜੇ ਅਤੇ ਕਿੰਨੇ ਸਟੀਕ ਹੁੰਦੇ ਹਨ। ਇਸ ਬਾਰੇ ਜਾਨਣ ਲਈ ਪਿਛਲੀਆਂ ਤਿੰਨ ਲੋਕ ਸਭਾਵਾਂ ਦੇ ਚੋਣ ਨਤੀਜਿਆਂ ਦੇ ਐਗਜ਼ਿਟ ਪੋਲਾਂ 'ਤੇ ਝਾਤ ਮਾਰਨੀ ਜ਼ਰੂਰੀ ਹੈ।

ਇਥੇ ਵੇਖੋ ਪੰਜਾਬ ਐਗਜ਼ਿਟ ਪੋਲ ਦੇ ਨਤੀਜੇ... PTC News 'ਤੇ ਵੇਖੋ ਸਟੀਕ Exit Poll ਸ਼ਾਮ 6 ਵਜੇ

ਗੱਲ ਕਰੀਏ 2014 ਵਿੱਚ 8 ਐਗਜ਼ਿਟ ਪੋਲ ਨੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 283 ਸੀਟਾਂ ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਨੂੰ 105 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ - ਉਸ ਸਾਲ 'ਮੋਦੀ ਲਹਿਰ' ਦੀ ਹੱਦ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਿਹਾ, ਜਿਸ ਨਾਲ ਐਨਡੀਏ ਨੂੰ 336 ਸੀਟਾਂ ਮਿਲੀਆਂ ਅਤੇ ਯੂਪੀਏ ਨੂੰ ਸਿਰਫ਼ 60 ਸੀਟਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ ਭਾਜਪਾ ਨੇ 282 ਅਤੇ ਕਾਂਗਰਸ ਨੇ 44 ਸੀਟਾਂ ਜਿੱਤੀਆਂ ਸਨ।

2019 ਵਿੱਚ ਔਸਤਨ 13 ਐਗਜ਼ਿਟ ਪੋਲ ਨੇ ਐਨਡੀਏ ਦੀ ਸੰਯੁਕਤ ਸੰਖਿਆ 306 ਅਤੇ ਯੂਪੀਏ ਦੇ 120 'ਤੇ ਭਵਿੱਖਬਾਣੀ ਕੀਤੀ, - ਫਿਰ ਤੋਂ ਐਨਡੀਏ ਦੀ ਕਾਰਗੁਜ਼ਾਰੀ ਨੂੰ ਕਮਜ਼ੋਰ ਵੇਖਿਆ ਗਿਆ, ਜਿਸ ਨੇ ਕੁੱਲ 353 ਸੀਟਾਂ ਜਿੱਤੀਆਂ, ਜਦਕਿ ਯੂਪੀਏ ਨੂੰ 93 ਸੀਟਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ ਭਾਜਪਾ ਨੇ 303 ਅਤੇ ਕਾਂਗਰਸ ਨੇ 52 ਸੀਟਾਂ ਜਿੱਤੀਆਂ ਸਨ।

ਇੱਥੋਂ ਤੱਕ ਕਿ 2009 ਵਿੱਚ, ਜਦੋਂ ਯੂਪੀਏ ਮੁੜ ਸੱਤਾ ਵਿੱਚ ਆਈ ਸੀ ਤਾਂ ਔਸਤਨ ਚਾਰ ਐਗਜ਼ਿਟ ਪੋਲ ਨੇ ਜਿੱਤ ਦੀ ਗਿਣਤੀ ਦਾ ਘੱਟ ਅੰਦਾਜ਼ਾ ਲਗਾਇਆ ਸੀ। ਉਨ੍ਹਾਂ ਨੇ ਯੂਪੀਏ ਨੂੰ 195 ਅਤੇ ਐਨਡੀਏ ਨੂੰ 185 ਸੀਟਾਂ ਦਿੱਤੀਆਂ ਸਨ। ਪਰ ਯੂਪੀਏ ਨੇ ਆਖਰਕਾਰ 262 ਸੀਟਾਂ ਜਿੱਤੀਆਂ, ਜਦੋਂ ਕਿ ਐਨਡੀਏ ਨੂੰ 158 ਸੀਟਾਂ ਮਿਲੀਆਂ। ਇਨ੍ਹਾਂ ਵਿੱਚੋਂ ਕਾਂਗਰਸ ਨੇ 206 ਅਤੇ ਭਾਜਪਾ ਨੇ 116 ਸੀਟਾਂ ਜਿੱਤੀਆਂ ਹਨ।

Related Post