Hyderabad woman Chopped : ਹੈਦਰਾਬਾਦ 'ਚ ਸ਼ਖਸ ਦੀ ਹੈਵਾਨੀਅਤ, ਪਤਨੀ ਦੇ ਟੁਕੜੇ ਕਰਕੇ ਕੁੱਕਰ 'ਚ ਉਬਾਲੇ !

Hyderabad woman Chopped : ਸਾਬਕਾ ਫੌਜੀ ਗੁਰੂਮੂਰਤੀ ਨੇ ਆਪਣੀ ਪਤਨੀ ਵੈਂਕਟ ਮਾਧਵੀ (35) ਦਾ ਖੌਫਨਾਕ ਢੰਗ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਪਤਨੀ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਪ੍ਰੈਸ਼ਰ ਕੁੱਕਰ 'ਚ ਉਬਾਲ ਦਿੱਤੀ।

By  KRISHAN KUMAR SHARMA January 23rd 2025 02:56 PM -- Updated: January 23rd 2025 03:17 PM

Ex-Army Man Chopped Wife : ਤੇਲੰਗਾਨਾ ਦੇ ਹੈਦਰਾਬਾਦ ਵਿੱਚ ਇੱਕ ਰੂਹ ਕੰਬਾਊ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰੰਗਰੇਡੀ ਜ਼ਿਲ੍ਹੇ ਦੇ ਮੀਰਪੇਟ ਦੇ ਰਹਿਣ ਵਾਲੇ ਸਾਬਕਾ ਫੌਜੀ ਗੁਰੂਮੂਰਤੀ ਨੇ ਆਪਣੀ ਪਤਨੀ ਵੈਂਕਟ ਮਾਧਵੀ (35) ਦਾ ਖੌਫਨਾਕ ਢੰਗ ਨਾਲ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਪਤਨੀ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਪ੍ਰੈਸ਼ਰ ਕੁੱਕਰ 'ਚ ਉਬਾਲ ਦਿੱਤੀ। ਇਸ ਦੇ ਨਾਲ ਹੀ ਜਿਲੇਲਾਗੁਡਾ ਦੇ ਚੰਦਨ ਝੀਲ ਖੇਤਰ ਵਿੱਚ ਵੀ ਸਰੀਰ ਦੇ ਅੰਗ ਸੁੱਟੇ ਗਏ। ਇਹ ਅਪਰਾਧ ਰਚਾਕੋਂਡਾ ਕਮਿਸ਼ਨਰੇਟ ਅਧੀਨ ਪੈਂਦੇ ਮੀਰਪੇਟ ਥਾਣੇ ਦੇ ਅਧਿਕਾਰ ਖੇਤਰ ਵਿੱਚ ਹੋਇਆ।

ਪੁਲਿਸ ਮੁਤਾਬਕ ਮ੍ਰਿਤਕਾ ਦੇ ਮਾਪਿਆਂ ਨੇ ਇਸ ਮਹੀਨੇ ਦੀ 13 ਜਨਵਰੀ ਨੂੰ ਮੀਰਪੇਟ ਪੁਲਿਸ ਸਟੇਸ਼ਨ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪ੍ਰਕਾਸ਼ਮ ਜ਼ਿਲ੍ਹੇ ਦੇ ਜੇਪੀ ਚੇਰੂਵੂ ਦਾ ਰਹਿਣ ਵਾਲਾ ਮੁਲਜ਼ਮ ਗੁਰੂਮੂਰਤੀ, ਡੀਆਰਡੀਓ ਵਿੱਚ ਆਊਟਸੋਰਸ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਉਹ ਆਪਣੀ ਪਤਨੀ ਵੈਂਕਟ ਮਾਧਵੀ (35) ਅਤੇ ਆਪਣੇ ਦੋ ਬੱਚਿਆਂ ਨਾਲ ਨਿਊ ਵੈਂਕਟੇਸ਼ਵਰ ਨਗਰ ਕਲੋਨੀ, ਜਿਲੇਲਾਗੁਡਾ ਵਿੱਚ ਰਹਿੰਦਾ ਸੀ।

ਪੁਲਿਸ ਜਾਂਚ ਦੌਰਾਨ ਮੁਲਜ਼ਮ ਨੇ ਕੀਤਾ ਨਾਟਕ

ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਤਾਂ ਗੁਰੂਮੂਰਤੀ ਨੇ ਘਟਨਾ ਤੋਂ ਅਣਜਾਣ ਹੋਣ ਦਾ ਬਹਾਨਾ ਲਾਇਆ ਅਤੇ ਪੁੱਛਗਿੱਛ ਲਈ ਆਪਣੇ ਸਹੁਰੇ ਸਮੇਤ ਥਾਣੇ ਗਿਆ। ਹਾਲਾਂਕਿ ਬਾਅਦ 'ਚ ਪੁੱਛਗਿੱਛ ਦੌਰਾਨ ਅਪਰਾਧ ਨਾਲ ਜੁੜੀ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ।

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਮੂਰਤੀ ਨੇ ਸ਼ੱਕ ਦੇ ਆਧਾਰ 'ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਇਸ ਤੋਂ ਬਾਅਦ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ 'ਚ ਉਸ ਨੇ ਪ੍ਰੈਸ਼ਰ ਕੁੱਕਰ 'ਚ ਸਰੀਰ ਦੇ ਕੁਝ ਹਿੱਸਿਆਂ ਨੂੰ ਉਬਾਲ ਲਿਆ।

ਗੁਪਤਤਾ ਨੂੰ ਮੁੱਖ ਰੱਖਦੇ ਹੋਏ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Related Post