SGPC ਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ, ਸ਼੍ਰੋਮਣੀ ਕਮੇਟੀ ਦੇ ਜ.ਸ. ਰਜਿੰਦਰ ਸਿੰਘ ਮਹਿਤਾ ਦਾ ਕੰਗਨਾ ਨੂੰ ਠੋਕਵਾਂ ਜਵਾਬ

''ਐਸਜੀਪੀਸੀ ਅਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ। ਕੰਗਣਾ ਰਣੌਤ ਪੰਜਾਬ ਸਬੰਧੀ ਪੁੱਠੇ ਸਿੱਧੇ ਬਿਆਨ ਦੇ ਕੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੁੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।''

By  KRISHAN KUMAR SHARMA June 8th 2024 04:22 PM -- Updated: June 8th 2024 04:26 PM

SGPC Meeting : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਕੁਝ ਖਾਸ ਨਹੀਂ, ਸਗੋਂ ਰੁਟੀਨ ਮੁੱਦਿਆਂ ’ਤੇ ਚਰਚਾ ਹੋਈ ਅਤੇ ਇਸ ਵਿੱਚ ਧਰਮ ਪ੍ਰਚਾਰ ਅਤੇ ਪ੍ਰਬੰਧਾਂ ਬਾਰੇ ਫੈਸਲੇ ਲਏ ਗਏ ਹਨ।ਪਰ ਮਹਿਤਾ ਨੇ ਕੰਗਨਾ ਰਣੌਤ ’ਤੇ ਵਰ੍ਹਦਿਆਂ ਕਿਹਾ ਕਿ ਕੰਗਨਾ ਦੀ ਜ਼ੁਬਾਨ ਕਾਬੂ ਵਿੱਚ ਨਹੀਂ ਹੈ। ਉਹ ਹਰ ਰੋਜ਼ ਪੰਜਾਬੀਆਂ ਨੂੰ ਲੈ ਕੇ ਹਾਸੋਹੀਣੇ ਬਿਆਨ ਦਿੰਦੀ ਰਹਿੰਦੀ ਹੈ। ਕੰਗਨਾ ਮਾਮਲੇ ਦੀ ਇੱਕ ਤਰਫਾ ਜਾਂਚ ਨਹੀਂ ਹੋਣੀ ਚਾਹੀਦੀ।

ਮੀਟਿੰਗ ਖਤਮ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ SGPC ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਕੰਗਨਾ ਦਾ ਆਪਣੀ ਜ਼ੁਬਾਨ 'ਤੇ ਕਾਬੂ ਨਹੀਂ ਹੈ ਅਤੇ ਉਹ ਕੱਲ ਨੂੰ ਮੋਦੀ ਨੂੰ ਵੀ ਅਪਸ਼ਬਦ ਬੋਲ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਦੀ ਕੋਈ ਉਹਦੇ ਨਾਲ ਜਾਤੀ ਦੁਸ਼ਮਣ ਨਹੀਂ ਸੀ, ਉਹ ਏਅਰਪੋਰਟ ਦੇ ਸਿਰਫ਼ ਆਪਣੀ ਡਿਊਟੀ ਕਰ ਰਹੀ ਸੀ ਕਿਉਂਕਿ ਕੰਗਣ ਰਨੌਤ ਨੇ ਪੰਜਾਬ ਦੇ ਵਿੱਚ ਜਦੋਂ ਸਿੰਘੂ ਬਾਰਡਰ 'ਤੇ ਬੜੀ ਵੱਡੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਵਿੱਚ ਬਹੁਤ ਗਲਤ ਬੋਲਿਆ ਸੀ ਕਿ ਇਹੋ ਜਿਹੇ 100 ਰੁਪਏ 'ਤੇ ਮਿਲ ਜਾਂਦੀਆਂ ਹਨ।

'ਪੰਜਾਬ ਖਿਲਾਫ਼ ਮੰਦੀ ਸ਼ਬਦਾਵਲੀ ਕਰਕੇ ਭਾਜਪਾ ਨੇ ਕੰਗਨਾ ਨੂੰ ਟਿਕਟ ਦਿੱਤੀ'

ਉਨ੍ਹਾਂ ਕਿਹਾ ਕਿ ਕੰਗਨਾ ਰਨੌਤ ਉਹ ਆ, ਜਿਸ ਦੀ ਆਪਣੀ ਜੁਬਾਨ 'ਤੇ ਕੋਈ ਲਗਾਮ ਨਹੀਂ ਹੈ... ਜਿਸ ਦੀ ਜੁਬਾਨ 'ਤੇ ਕੋਈ ਲਗਾਮ ਨਹੀਂ ਹੈ, ਉਸ ਨੂੰ ਭਾਜਪਾ ਨੇ ਟਿਕਟ ਦੇ ਕੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਹੈ। ਕਾਰਨ ਇਹ ਹੈ ਕਿ ਕੰਗਨਾ, ਪੰਜਾਬ ਨੂੰ ਮੰਦਾ ਚੰਗਾ ਬੋਲਦੀ ਹੈ ਤੇ ਪਿਛਲੇ ਸਮੇਂ ਦੌਰਾਨ ਵੀ ਪੰਜਾਬੀ ਭਾਈਚਾਰੇ ਨੂੰ ਗਲਤ ਬੋਲ ਚੁੱਕੀ ਹੈ ਤੇ ਮੋਦੀ ਦੀਆਂ ਤਰੀਫਾਂ ਕਰਦੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਨੇ ਸਭ ਤੋਂ ਪਹਿਲਾਂ ਕੁਲਵਿੰਦਰ ਕੌਰ ਦਾ ਨਾਮ ਪੜ੍ਹ ਅਤੇ 'ਕੌਰ' ਵੇਖ ਕੇ ਪੰਜਾਬੀ ਹੋਣ ਕਰਕੇ ਕੁਲਵਿੰਦਰ ਨੂੰ ਮੰਦਾ ਚੰਗਾ ਬੋਲਿਆ।

'ਐਸਜੀਪੀਸੀ ਅਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ'

ਉਨ੍ਹਾਂ ਕਿਹਾ ਕਿ ਐਸਜੀਪੀਸੀ ਅਤੇ ਹਰ ਸਿੱਖ ਕੁਲਵਿੰਦਰ ਕੌਰ ਦੇ ਨਾਲ ਖੜਾ ਹੈ। ਕੰਗਣਾ ਰਣੌਤ ਪੰਜਾਬ ਸਬੰਧੀ ਪੁੱਠੇ ਸਿੱਧੇ ਬਿਆਨ ਦੇ ਕੇ ਪੰਜਾਬ ਅਤੇ ਪੰਜਾਬੀ ਭਾਈਚਾਰੇ ਨੂੰ ਬਦਨਾਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੁੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।

Related Post