Akhilesh Yadav On EVM Row: ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ EVM ਚੁੱਕੇ ਸਵਾਲ, ਕਿਹਾ- 80 ਸੀਟਾਂ ਜਿੱਤਣ 'ਤੇ ਵੀ ਨਹੀਂ ਕਰਾਂਗਾ ਭਰੋਸਾ

ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਈਵੀਐਮ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਾ ਤਾਂ ਕੱਲ੍ਹ ਈਵੀਐਮ 'ਤੇ ਭਰੋਸਾ ਸੀ ਅਤੇ ਨਾ ਹੀ ਅੱਜ, ਅਤੇ ਜੇਕਰ ਮੈਂ ਯੂਪੀ ਦੀਆਂ 80 'ਚੋਂ 80 ਸੀਟਾਂ ਜਿੱਤ ਵੀ ਲੈਂਦਾ ਹਾਂ ਤਾਂ ਵੀ ਸਾਨੂੰ ਈਵੀਐਮ 'ਤੇ ਭਰੋਸਾ ਨਹੀਂ ਹੋਵੇਗਾ।

By  Aarti July 2nd 2024 01:30 PM

Akhilesh Yadav On EVM Row: ਲੋਕ ਸਭਾ ਸੈਸ਼ਨ ਦੇ ਸੱਤਵੇਂ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਪਹਿਲਾ ਸੰਬੋਧਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਨਾਲ ਹੀ ਉਨ੍ਹਾਂ ਨੇ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਈਵੀਐਮ 'ਤੇ ਵੱਡੀ ਗੱਲ ਕਹੀ ਹੈ। 

ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਈਵੀਐਮ 'ਤੇ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਾ ਤਾਂ ਕੱਲ੍ਹ ਈਵੀਐਮ 'ਤੇ ਭਰੋਸਾ ਸੀ ਅਤੇ ਨਾ ਹੀ ਅੱਜ, ਅਤੇ ਜੇਕਰ ਮੈਂ ਯੂਪੀ ਦੀਆਂ 80 'ਚੋਂ 80 ਸੀਟਾਂ ਜਿੱਤ ਵੀ ਲੈਂਦਾ ਹਾਂ ਤਾਂ ਵੀ ਸਾਨੂੰ ਈਵੀਐਮ 'ਤੇ ਭਰੋਸਾ ਨਹੀਂ ਹੋਵੇਗਾ।

ਉਨ੍ਹਾਂ ਨੇ ਆਪਣੇ ਚੋਣ ਭਾਸ਼ਣ ਦੌਰਾਨ ਵੀ ਕਿਹਾ ਸੀ ਕਿ ਉਹ ਈ.ਵੀ.ਐੱਮ. ਨੂੰ ਹਟਾਉਣਗੇ। ਉਨ੍ਹਾਂ ਕਿਹਾ ਕਿ ਈਵੀਐਮ ਦਾ ਮੁੱਦਾ ਖਤਮ ਨਹੀਂ ਹੋਇਆ ਹੈ ਅਤੇ ਅਸੀਂ ਸਮਾਜਵਾਦੀ ਇਸ ਮੁੱਦੇ 'ਤੇ ਉਦੋਂ ਤੱਕ ਡਟੇ ਰਹਾਂਗੇ ਜਦੋਂ ਤੱਕ ਈਵੀਐਮ ਨੂੰ ਹਟਾਇਆ ਨਹੀਂ ਜਾਂਦਾ। 

ਉਨ੍ਹਾਂ ਨੇ ਚੋਣ ਕਮਿਸ਼ਨ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਕਮਿਸ਼ਨ ਅਤੇ ਸਰਕਾਰ ਕੁਝ ਚੋਣਵੇਂ ਲੋਕਾਂ 'ਤੇ ਮਿਹਰਬਾਨ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਦੋਂ ਦੇਸ਼ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਇਆ ਤਾਂ ਚੋਣ ਕਮਿਸ਼ਨ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਅਤੇ ਇਸ ਲਈ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੰਸਥਾ ਨਿਰਪੱਖ ਹੋਵੇਗੀ ਤਾਂ ਹੀ ਸਾਡਾ ਲੋਕਤੰਤਰ ਮਜ਼ਬੂਤ ​​ਹੋਵੇਗਾ। 

ਦੱਸ ਦਈਏ ਕਿ ਇਸ ਦੌਰਾਨ ਅਖਿਲੇਸ਼ ਯਾਦਵ ਨੇ ਅਯੁੱਧਿਆ ਦਾ ਜ਼ਿਕਰ ਕਰਕੇ ਭਾਜਪਾ ਦੇ ਜ਼ਖਮਾਂ 'ਤੇ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ। ਇਕ ਕਵਿਤਾ ਨੂੰ ਪੜਦੇ ਹੋਏ ਉਨ੍ਹਾਂ ਕਿਹਾ ਕਿ ਹੋਇ ਵਹਿ ਜੋ ਰਾਮ ਰੁਚਿ ਰਾਖਾ। ਉਨ੍ਹਾਂ ਇਹ ਗੱਲ ਸਮਾਜਵਾਦੀ ਪਾਰਟੀ ਦੇ ਅਵਧੇਸ਼ ਪ੍ਰਸਾਦ ਦੀ ਜਿੱਤ ਅਤੇ ਅਯੁੱਧਿਆ ਵਿੱਚ ਭਾਜਪਾ ਦੀ ਹਾਰ ਵੱਲ ਇਸ਼ਾਰਾ ਕਰਦਿਆਂ ਕਹੀ।

ਇਸ ਤੋਂ ਇਲਾਵਾ ਰਾਖਵੇਂਕਰਨ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਰਾਖਵੇਂਕਰਨ ਨਾਲ ਖੇਡਿਆ ਜਾ ਰਿਹਾ ਹੈ। ਅਖਿਲੇਸ਼ ਯਾਦਵ ਨੇ ਰਿਜ਼ਰਵੇਸ਼ਨ, ਗੰਨੇ ਦੀ ਅਦਾਇਗੀ ਵਰਗੇ ਮੁੱਦਿਆਂ 'ਤੇ ਕੇਂਦਰ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ: Nihang Singh Murder: ਬਰਨਾਲਾ ’ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪਥ ਮਿਲੀ ਲਾਸ਼

Related Post